ਬਠਿੰਡਾ-ਚੰਡੀਗੜ੍ਹ ਹਾਈਵੇ 'ਤੇ ਟਰੱਕ ਨੂੰ ਲੱਗੀ ਅੱਗ ਬਰਨਾਲਾ:ਬਰਨਾਲਾ-ਬਠਿੰਡਾ ਨੈਸ਼ਨਲ ਹਾਈਵੇ 'ਤੇ ਤਪਾ ਮੰਡੀ ਨੇੜੇ ਰੂੰ ਦੀਆਂ 200 ਗੰਢਾਂ ਨਾਲ ਭਰੇ ਘੋੜਾ-ਟਰਾਲੇ ਨੂੰ ਅਚਾਨਕ ਭਿਆਨਕ ਅੱਗ ਲੱਗ ਗਈ। ਇਹ ਹਾਦਸਾ ਹਾਈਵੇ ਉਪਰ ਬਣ ਰਹੇ ਪੁਲ ਕਾਰਨ ਹੋਇਆ ਦੱਸਿਆ ਜਾ ਰਿਹਾ ਹੈ। ਘੋੜਾ ਟਰਾਲਾ ਬਿਜਲੀ ਟ੍ਰਾਂਸਫਾਰਮਰ ਵਿੱਚ ਜਾ ਵੱਜਿਆ, ਜਿਸ ਤੋਂ ਬਾਅਦ ਟਰਾਲੇ ਨੂੰ ਅੱਗ ਲੱਗ ਗਈ ।
ਟਰਾਲਾ ਚਾਲਕ ਜ਼ਖਮੀ:ਇਸ ਹਾਦਸੇ ਦੌਰਾਨ ਟਰਾਲਾ ਚਾਲਕ ਹਰਬੰਸ ਸਿੰਘ ਵੀ ਗੰਭੀਰ ਜ਼ਖ਼ਮੀ ਹੋ ਗਿਆ। ਜਿਸ ਨੂੰ ਲੋਕਾਂ ਨੇ ਟਰਾਲੇ ਵਿਚੋਂ ਬਾਹਰ ਕੱਢ ਕੇ ਤਪਾ ਮੰਡੀ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਹਰਬੰਸ ਸਿੰਘ ਦੇ ਸਿਰ ਉਪਰ ਗੰਭੀਰ ਸੱਟਾਂ ਲੱਗੀਆਂ ਹਨ। ਇਸ ਦੇ ਨਾਲ ਹੀ ਅਤੇ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਘਟਨਾ ਸਥਾਨ 'ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨਾਲ ਅੱਗ 'ਤੇ ਕਾਬੂ ਪਾਇਆ ਜਾ ਸਕਿਆ।
ਪ੍ਰਤੱਖਦਰਸ਼ੀ ਦਾ ਬਿਆਨ: ਇਸ ਘਟਨਾ ਦੇ ਪ੍ਰਤੱਖਦਰਸ਼ੀ ਬਲਵੰਤ ਸਿੰਘ ਨੇ ਦੱਸਿਆ ਕਿ ਇੱਕ ਰੂੰ ਦਾ ਭਰਿਆ ਟਰਾਲਾ ਬਠਿੰਡਾ ਸਾਈਡ ਤੋਂ ਬਰਨਾਲਾ ਵੱਲ ਜਾ ਰਿਹਾ ਸੀ ਕਿ ਤਪਾ ਮੰਡੀ ਨੇੜੇ ਆ ਕੇ ਬਿਜਲੀ ਦੇ ਖੰਭਿਆਂ ਨਾਲ ਟਕਰਾ ਗਿਆ। ਜਿਸ ਕਾਰਨ ਟਰਾਲਾ ਪਲਟ ਗਿਆ ਅਤੇ ਅੱਗ ਲੱਗ ਗਈ। ਇਸ ਘਟਨਾ ਦੇ ਤੁਰੰਤ ਬਾਅਦ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਇਲਾਵਾ ਬਿਜਲੀ ਵਿਭਾਗ ਦੇ ਅਧਿਕਾਰੀ ਵੀ ਪਹੁੰਚੇ। ਜਿਹਨਾਂ ਨੇ ਤੁਰੰਤ ਬਿਜਲੀ ਬੰਦ ਕਰਵਾਈ। ਇਸਤੋਂ ਇਲਾਵਾ ਤਪਾ ਮੰਡੀ ਵਿਖੇ ਮੌਜੂਦ ਫਾਇਰ ਬ੍ਰਿਗੇਡ ਦੀ ਗੱਡੀ ਨੇ ਪਹੁੰਚ ਕੇ ਅੱਗ ਬੁਝਾਉਣ ਦੇ ਯਤਨ ਕੀਤੇ ਹਨ। ਉਹਨਾਂ ਦੱਸਿਆ ਕਿ ਟਰਾਲੇ ਵਿਚ ਰੂੰ ਦੀਆਂ ਗੰਢਾਂ ਸਨ, ਜਿਸ ਨੂੰ ਅੱਗ ਲੱਗਣ ਕਾਰਨ ਲੱਖਾਂ ਦਾ ਨੁਕਸਾਨ ਹੋ ਗਿਆ। ਜਦਕਿ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਇਸ ਘਟਨਾ ਦੌਰਾਨ ਟਰਾਲਾ ਚਾਲਕ ਹਰਬੰਸ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ, ਜਿੰਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਹਾਦਸੇ ਦੇ ਕਾਰਨਾਂ ਦਾ ਨਹੀਂ ਲੱਗਿਆ ਪਤਾ:ਪ੍ਰਤੱਖਦਰਸ਼ੀ ਦਾ ਕਹਿਣਾ ਕਿ ਹਾਲੇ ਇਸ ਗੱਲ ਦਾ ਪਤਾ ਤਾਂ ਨਹੀਂ ਲੱਗਿਆ ਕਿ ਕਿਸ ਕਾਰਨ ਟਰਾਲਾ ਬਿਜਲੀ ਦੇ ਖੰਭਿਆਂ ਨਾਲ ਜਾ ਵੱਜਿਆ ਹੈ । ਇਸ ਦਾ ਪਤਾ ਤਾਂ ਜਾਂਚ ਦੌਰਾਨ ਜਾਂ ਟਰਾਲਾ ਚਾਲਕ ਵੱਲੋਂ ਹੀ ਦੱਸਿਆ ਜਾ ਸਕਦਾ ਹੈ। ਉਨ੍ਹਾਂ ਆਖਿਆ ਕਿ ਰਾਤ ਨੂੰ ਬਿਜਲੀ ਦੀ ਸਪਲਾਈ ਚੱਲਣ ਕਾਰਨ ਅਤੇ ਟਰਾਲੇ ਵਿੱਚ ਰੂੰ ਹੋਣ ਕਾਰਨ ਜਿਆਦਾ ਤੇਜ਼ੀ ਨਾਲ ਅੱਗ ਫੈਲ ਗਈ ਸੀ। ਇਸੇ ਕਾਰਨ ਜਿਆਦਾ ਨੁਕਾਸਾਨ ਹੋ ਗਿਆ।
ਇਹ ਵੀ ਪੜ੍ਹੋ:Protest on Highway: ਪੁਲ਼ ਬਣਾਉਣ ਦੀ ਮੰਗ ਨੂੰ ਲੈ ਕੇ ਦੋ ਪਿੰਡਾਂ ਨੇ ਨੈਸ਼ਨਲ ਹਾਈਵੇਅ ਕੀਤਾ ਮੁਕੰਮਲ ਬੰਦ