ਭਿਆਨਕ ਸੜਕ ਹਾਦਸੇ ਵਿੱਚ ਟਰਾਲੀ ਅਤੇ ਕਾਰ ਦੇ ਉਡੇ ਪਰਖੱਚੇ - ਜਾਨੀ ਨੁਕਸਾਨ ਨਹੀਂ ਹੋਇਆ
ਬਰਨਾਲਾ ਦੇ ਹੰਡਿਆਇਆ ਨਜ਼ਦੀਕ ਬਰਨਾਲਾ- ਬਠਿੰਡਾ ਰੋਡ ’ਤੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਟਰਾਲੀ ਅਤੇ ਕਾਰ ਦੇ ਪਰਖੱਚੇ ਉੱਡ ਗਏ। ਜਾਣਕਾਰੀ ਅਨੁਸਾਰ ਨੈਸ਼ਨਲ ਹਾਈਵੇ ’ਤੇ ਇੱਕ ਸਵਿਫਟ ਕਾਰ ਤੇ ਕੱਚੀਆਂ ਇੱਟਾਂ ਦੀ ਭਰੀ ਟਰੈਕਟਰ-ਟਰਾਲੀ ਦੀ ਆਪਸ ਵਿੱਚ ਭਿਆਨਕ ਟੱਕਰ ਹੋ ਗਈ। ਟੱਕਰ ਏਨੀ ਭਿਆਨਕ ਸੀ ਕਿ ਕਾਰ ਕਈ ਪਲਟੇ ਖਾ ਗਈ।
ਬਰਨਾਲਾ: ਹੰਡਿਆਇਆ ਨਜ਼ਦੀਕ ਬਰਨਾਲਾ- ਬਠਿੰਡਾ ਰੋਡ ’ਤੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਟਰਾਲੀ ਅਤੇ ਕਾਰ ਦੇ ਪਰਖੱਚੇ ਉੱਡ ਗਏ। ਜਾਣਕਾਰੀ ਅਨੁਸਾਰ ਨੈਸ਼ਨਲ ਹਾਈਵੇ ’ਤੇ ਇੱਕ ਸਵਿਫਟ ਕਾਰ ਤੇ ਕੱਚੀਆਂ ਇੱਟਾਂ ਦੀ ਭਰੀ ਟਰੈਕਟਰ-ਟਰਾਲੀ ਦੀ ਆਪਸ ਵਿੱਚ ਭਿਆਨਕ ਟੱਕਰ ਹੋ ਗਈ। ਟੱਕਰ ਏਨੀ ਭਿਆਨਕ ਸੀ ਕਿ ਕਾਰ ਕਈ ਪਲਟੇ ਖਾ ਗਈ ਅਤੇ ਉਸਦੇ ਪਰਖੱਚੇ ਉਡ ਗਏ। ਉਧਰ ਟਰਾਲੀ ਦੇ ਦੋਵੇਂ ਟਾਇਰ ਟਰਾਲੀ ਨਾਲੋਂ ਵੱਖ ਹੋ ਗਏ। ਇਸ ਸੜਕ ਹਾਦਸੇ ਵਿੱਚ ਸੁੱਖ ਦੀ ਗੱਲ ਇਹ ਰਹੀ ਕਿ ਦੋਵੇਂ ਵਾਹਨਾਂ ’ਤੇ ਸਵਾਰ ਕਿਸੇ ਵੀ ਵਿਅਕਤੀ ਦਾ ਜਾਨੀ ਨੁਕਸਾਨ ਨਹੀਂ ਹੋਇਆ। ਕਾਰ ਅਤੇ ਟਰੈਕਟਰ ਟਰਾਲੀ ਚਾਲਕ ਦੋਵੇਂ ਜ਼ਖਮੀ ਹੋ ਗਏ।
ਜਾਣਕਾਰੀ ਦਿੰਦੇ ਹੋਏ ਪੁਲਿਸ ਚੌਂਕੀ ਹੰਡਿਆਇਆ ਦੇ ਇੰਚਾਰਜ ਗੁਰਮੇਲ ਸਿੰਘ ਨੇ ਦੱਸਿਆ ਕਿ ਬਠਿੰਡਾ ਸਾਇਡ ਤੋਂ ਆ ਰਹੀ ਇਕ ਸਵਿੱਫ਼ਟ ਕਾਰ ਅੱਗੇ ਜਾ ਰਹੀ ਇੱਟਾਂ ਦੀ ਭਰੀ ਟਰੈਕਟਰ-ਟਰਾਲੀ ਨਾਲ ਟਕਰਾ ਕੇ ਬੁਰੀ ਤਰਾਂ ਹਾਦਸਾ ਗ੍ਰਸ਼ਤ ਹੋ ਗਈ। ਜਿਸ ਦੌਰਾਨ ਕਾਰ ਚਾਲਕ ਕਮਲ ਸਿੰਘ ਵਾਸੀ ਕੋਠੇ ਚੂੰਘਾਂ (ਹੰਢਿਆਇਆ) ਤੇ ਟਰੈਕਟਰ ਚਾਲਕ ਗੁਰਪ੍ਰੀਤ ਸਿੰਘ ਵਾਸੀ ਹੰਢਿਆਇਆ ਜ਼ਖ਼ਮੀ ਹੋ ਗਏ। ਉਨਾਂ ਦੱਸਿਆ ਕਿ ਦੋਵਾਂ ਵਿਅਕਤੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਬਰਨਾਲਾ ਵਿਖੇ ਦਾਖ਼ਲ ਕਰਵਾਇਆ ਗਿਆ।