ਪੰਜਾਬ

punjab

ETV Bharat / state

ਘਾਟੀ ਵਿੱਚ 1,000 ਕਰੋੜ ਦਾ ਨਵੇਸ਼ ਕਰੇਗੀ ਪੰਜਾਬ ਦੀ ਵੱਡੀ ਸਨਅਤ

ਘਾਟੀ ਵਿੱਚ ਧਾਰਾ 370 ਹਟਾਏ ਜਾਣ ਤੋਂ ਬਾਅਦ ਨਿਵੇਸ਼ੀਆਂ ਨੇ ਘਾਟੀ ਦਾ ਰੁਖ਼ ਕਰਨਾ ਸ਼ੁਰੂ ਕਰ ਦਿੱਤਾ ਸੀ ਜਿਸ ਵਿੱਚ ਬਰਨਾਲਾ ਦੀ ਕੰਪਨੀ ਟ੍ਰਾਈਡੈਂਟ ਨੇ 1,000 ਕਰੋੜ ਦਾ ਨਿਵੇਸ਼ ਕਰਨ ਦਾ ਐਲਾਨ ਕੀਤਾ ਹੈ।

ਫ਼ੋਟੋ

By

Published : Aug 10, 2019, 5:47 PM IST

ਬਰਨਾਲਾ: ਜੰਮੂ-ਕਸ਼ਮੀਰ ਵਿੱਚ ਧਾਰਾ 370 ਹਟਾਏ ਜਾਣ ਤੋਂ ਬਾਅਦ ਨਿਵੇਸ਼ੀਆਂ ਨੇ ਘਾਟੀ ਦਾ ਰੁਖ਼ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਵਿੱਚ ਸਭ ਤੋਂ ਪਹਿਲਾਂ ਬਾਜ਼ੀ ਬਰਨਾਲਾ ਦੇ ਟ੍ਰਾਈਡੈਂਟ ਗਰੁੱਪ ਨੇ ਮਾਰੀ ਹੈ। ਕੰਪਨੀ ਨੇ ਐਲਾਨ ਕੀਤਾ ਹੈ ਕਿ ਉਹ ਵਾਦੀ ਵਿੱਚ 1 ਹਜ਼ਾਰ ਕਰੋੜ ਦਾ ਨਿਵੇਸ਼ ਕਰੇਗੀ। ਇਸ ਦੀ ਜਾਣਕਾਰੀ ਕੰਪਨੀ ਦੇ ਚੇਅਰਮੈਨ ਰਾਜਿੰਦਰ ਗੁਪਤਾ ਨੇ ਮੀਡੀਆ ਨੂੰ ਦਿੱਤੀ।

ਇਹ ਵੀ ਪੜ੍ਹੋ: ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਉਣ 'ਤੇ ਰੂਸ ਨੇ ਭਾਰਤ ਦਾ ਕੀਤਾ ਸਮਰਥਨ

ਜੇ ਟ੍ਰਾਈਡੈਂਟ ਦੇ ਚੇਅਰਮੈਨ ਦੀ ਗੱਲ ਕੀਤੀ ਜਾਵੇ ਤਾਂ ਗੁਪਤਾ ਕੈਬਨਿਟ ਸਟੇਟਸ ਦਾ ਦਰਜਾ ਪ੍ਰਾਪਤ ਪੰਜਾਬ ਯੋਜਨਾ ਬੋਰਡ ਦੇ ਉਪ ਚੇਅਰਮੈਨ ਵੀ ਹਨ। ਗੁਪਤਾ ਨੇ ਕਿਹਾ ਕਿ ਕੰਪਨੀ ਦੇ ਨਿਵੇਸ਼ ਕਰਨ ਨਾਲ ਉੱਥੋਂ ਦੇ ਤਕਰੀਬਨ 10 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੂੰ ਲਾਭ ਮਿਲੇਗਾ।

ਦੱਸ ਦੇਈਏ ਇਸ ਤੋਂ ਇਲਾਵਾ ਏਸ਼ੀਆ ਦੀ ਸਭ ਤੋਂ ਵੱਡੀ ਹੈਲਮਟ ਨਿਰਮਾਤਾ ਕੰਪਨੀ ਸਟੀਲਬਰਡ ਹਾਈਟੈਕ ਨੇ ਵੀ ਜੰਮੂ-ਕਸ਼ਮੀਰ ਵਿੱਚ ਨਿਰਮਾਣ ਪਲਾਂਟ ਸਥਾਪਤ ਕਰਨ ਦੀ ਪੇਸ਼ਕਸ਼ ਕੀਤੀ ਹੈ।
ਜ਼ਿਕਰ ਕਰ ਦਈਏ ਕਿ ਧਾਰਾ 370 ਹਟਾਏ ਜਾਣ ਤੋਂ ਬਾਅਦ ਜੰਮੂ-ਕਸ਼ਮੀਰ ਨੂੰ ਦਿੱਤੀ ਜਾਣ ਵਾਲੀ ਖ਼ਾਸ ਸਹੂਲਤ ਵੀ ਖ਼ਤਮ ਹੋ ਗਈ ਹੈ। ਹੁਣ ਘਾਟੀ ਵਿੱਚ ਕੋਈ ਵੀ ਵਿਅਕਤੀ ਜਾ ਕੇ ਜ਼ਮੀਨ ਖ਼ਰੀਦ ਸਕਦਾ ਹੈ ਜਿਸ ਦਾ ਹੁਣ ਅਸਰ ਵੀ ਦਿਖਣ ਲੱਗ ਗਿਆ ਹੈ।

ABOUT THE AUTHOR

...view details