ਬਰਨਾਲਾ:ਸਿਵਲ ਹਸਪਤਾਲ ਦੇ ਸਮੂਹ ਸਟਾਫ ਦੀ ਕੁਦਰਤੀ ਆਫਤਾਂ ਨਾਲ ਨਜਿੱਠਣ ਲਈ ਤਿੰਨ ਰੋਜ਼ਾ ਟ੍ਰੇਨਿੰਗ ਵਰਕਸ਼ਾਪ ਕਰਵਾਈ ਗਈ। ਇਹ ਵਰਕਸ਼ਾਪ ਸਿਵਲ ਸਰਜਨ ਡਾ. ਹਰਿੰਦਰਜੀਤ ਸਿੰਘ ਦੇ ਦਿਸ਼ਾ ਨਿਰਦੇਸ਼ ਅਤੇ ਡਾ. ਤਪਿੰਦਰਜੋਤ ਕੌਸ਼ਲ ਐਸ.ਐਮ.ਓ. ਸਿਵਲ ਹਸਪਤਾਲ ਦੀ ਅਗਵਾਈ ਹੇਠ ਕਰਵਾਈ ਗਈ।
ਕੁਦਰਤੀ ਆਫਤਾਂ ਨਾਲ ਨਜਿੱਠਣ ਸਬੰਧੀ ਸਿਹਤ ਅਮਲੇ ਦੀ ਟ੍ਰੇਨਿੰਗ - ਐਨ.ਡੀ.ਆਰ.ਐਫ. ਟੀਮ
ਐਨ.ਡੀ.ਆਰ.ਐਫ. ਟੀਮ ਦੇ ਮਾਹਿਰ ਇੰਸਪੈਕਟਰ ਚੰਦਨ, ਅਤੇ ਸਬ ਇੰਸਪੈਕਟਰ ਜੇ.ਐਸ. ਚੌਹਾਨ ਵੱਲੋਂ ਵਿਸ਼ੇਸ਼ ਤੌਰ ’ਤੇ ਸਮੂਹ ਸਿਵਲ ਹਸਪਤਾਲ ਬਰਨਾਲਾ ਦੇ ਸਟਾਫ ਨੂੰ ਸਿਖਾਇਆ ਗਿਆ ਕਿ ਕੁਦਰਤੀ ਆਫਤਾਂ ਦੀ ਆਮਦ ਦਾ ਕਿਸੇ ਨੂੰ ਨਹੀਂ ਪਤਾ ਲੱਗਦਾ, ਪਰ ਕੁਝ ਢੰਗ ਤਰੀਕੇ ਅਜੀਹੇ ਹੁੰਦੇ ਹਨ ਜੋ ਇਨਾਂ ਕੁਦਰਤੀ ਆਫਤਾ ਵਿੱਚ ਬਚਾਅ ਵਜੋਂ ਵਰਤੇ ਜਾ ਸਕਦੇ ਹਨ ,ਜਿਸ ਨਾਲ ਬਹੁਤ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕਦਾ ਹੈ।

ਦੱਸ ਦਈਏ ਕਿ ਇਸ ਤਿੰਨ ਰੋਜ਼ਾ ਟ੍ਰੇਨਿੰਗ ਵਰਕਸ਼ਾਪ ਵਿੱਚ ਸਟਾਫ ਨੂੰ ਰੋਜ਼ਾਨਾ ਮੌਕ ਡਿ੍ਰੱਲ ਰਾਹੀ ਵੱਖ ਵੱਖ ਹਾਲਾਤ ਜਿਵੇਂ ਭੂਚਾਲ ਦਾ ਆਉਣਾ, ਅੱਗ ਲੱਗਣ ਦੀ ਘਟਨਾ, ਹੜਾਂ ਦੀ ਸਥਿਤੀ ਅਤੇ ਕੋਈ ਜ਼ਹਿਰੀਲੀ ਗੈਸ ਲੀਕ ਆਦਿ ਦੌਰਾਨ ਸਬੰਧੀ ਕੀਤੇ ਜਾਣ ਵਾਲੇ ਬਚਾਅ ਢੰਗਾਂ ਸਬੰਧੀ ਸਿਖਾਇਆ ਗਿਆ। ਟ੍ਰੇਨਿੰਗ ਦੀ ਸਮਾਪਤੀ ਮੌਕੇ ਡਾ. ਜੋਤੀ ਕੌਸ਼ਲ ਐਸ.ਐਮ.ਓ ਸਿਵਲ ਹਸਪਤਾਲ ਬਰਨਾਲਾ ਨੇ ਦੱਸਿਆ ਕਿ ਅਜਿਹੀ ਟ੍ਰੇਨਿੰਗ ਸਮੂਹ ਸਟਾਫ ਨੂੰ ਹਰ ਤਰ੍ਹਾਂ ਦੇ ਹਲਾਤ ਨਜਿੱਠਣ ਲਈ ਸਮਰੱਥ ਬਣਾਉਂਦੀ ਹੈ।