ਬਰਨਾਲਾ:ਭਦੌੜ ਤੋਂ ਇੱਕ ਖੁਦਕੁਸ਼ੀ ਦਾ ਮਾਮਲਾ ਸਾਹਮਣੇ ਆਇਆ ਹੈ। ਹਲਕਾ ਭਦੌੜ ਦੇ ਪਿੰਡ ਛੰਨਾਂ ਗੁਲਾਬ ਸਿੰਘ ਵਾਲਾ ਵਿਖੇ ਇੱਕ ਨੌਜਵਾਨ ਨੇ ਜ਼ਹਿਰੀਲਾ ਪਦਾਰਥ ਨਿਗਲ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਨੌਜਵਾਨ ਨੇ ਪਿੰਡ ਦੇ ਖ਼ੇਡ ਸਟੇਡੀਅਮ ’ਚ ਬੈਠ ਸਵੇਰੇ ਦੋ ਵੀਡੀਓ ਬਣਾ ਆਪਣੇ ਗਰੁੱਪਾਂ ’ਚ ਪਾਈਆਂ, ਵੀਡੀਓ ’ਚ ਨੌਜਵਾਨ ਪਿੰਡ ਦੇ ਤਿੰਨ ਵਿਅਕਤੀਆਂ, ਬਲਜੀਤ ਸਿੰਘ, ਰਾਜਪਾਲ, ਤੇ ਜਿਓਂਣ ਸਿੰਘ ਦਾ ਨਾਮ ਲਿਖਿਆ ਕਿ ਇਹ ਮੇਰੇ ਦੋਸਤ ਮੈਨੂੰ ਕਿਸੇ ਕਾਰਨ ਬਲੈਕਮੇਲ ਕਰ ਰਹੇ ਹਨ, ਤੇ ਮੈਂ ਖੁਦਕੁਸ਼ੀ ਕਰ ਰਿਹਾ। ਨੌਜਵਾਨ ਸਲਫ਼ਾਸ ਦੀਆਂ ਗੋਲੀਆਂ ਵਾਲੀ ਬੋਤਲ ਵੀਡੀਓ ’ਚ ਦਿਖਾਉਂਦਾ ਹੈ। ਉਥੇ ਹੀ ਇਸ ਪੂਰੀ ਘਟਨਾ ਤੋਂ ਬਾਅਦ ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਕਿ ਜਿਥੇ ਖੁਦਕੁਸ਼ੀ ਕੀਤੀ ਓਥੇ ਹੀ ਮ੍ਰਿਤਕ ਸਿਕੰਦਰ ਸਿੰਘ ਦਾ ਮੋਬਾਇਲ ਬਿਲਕੁਲ ਬਰੀਕੀ ਨਾਲ ਭੰਨਿਆਂ ਹੋਇਆ ਸੀ। ਮੋਟਰਸਾਇਕਲ ਵੀ ਸਟੇਡੀਅਮ ’ਚ ਖੜ੍ਹਾ ਸੀ।
ਦੋਸ਼ੀਆਂ ਨੂੰ ਗ੍ਰਿਫਤਾਰ ਕਰਵਾਉਣ ਲਈ :ਉਥੇ ਹੀ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ, ਪਰ ਹੁਣ ਪਰਿਵਾਰ ਦਾ ਦੋਸ਼ ਹੈ ਕਿ ਪੁਲਿਸ ਦੋਸ਼ੀਆਂ ਨੂੰ ਫੜ੍ਹ ਨਹੀਂ ਰਹੀ। ਜਿਸ ਦੇ ਚਲਦਿਆਂ ਹੁਣ ਪਰਿਵਾਰਿਕ ਮੈਂਬਰ ਸੜਕਾਂ ਉਤੇ ਬੈਠੇ ਹਨ। ਪਰਿਵਾਰ ਦਾ ਕਹਿਣਾ ਹੈ ਕਿ ਦੋਸਤਾਂ ਦੀ ਬਲੈਕਮੇਲਿੰਗ ਤੋਂ ਤੰਗ ਆ ਕੇ ਸਿੰਕਦਰ ਨੇ ਖ਼ੁਦਕੁਸ਼ੀ ਕੀਤੀ ਹੈ। ਛੰਨਾ ਗੁਲਾਬ ਸਿੰਘ ਵਾਲਾ ਦੇ ਵਸਨੀਕਾਂ ਅਤੇ ਵੱਖ-ਵੱਖ ਕਿਸਾਨ ਜੱਥੇਬੰਦੀਆਂ ਦੇ ਆਗੂਆਂ ਨੇ ਇਕੱਠੇ ਹੋ ਕੇ ਕਥਿੱਤ ਦੋਸ਼ੀਆਂ ਨੂੰ ਗ੍ਰਿਫਤਾਰ ਕਰਵਾਉਣ ਲਈ ਬਰਨਾਲਾ-ਬਾਜਾਖਾਨਾ ਮੇਨ ਰੋਡ ਤਿੰਨ ਕੋਣੀ ਚੌਂਕ ਭਦੌੜ ’ਚ ਮਿ੍ਤਕ ਸਿਕੰਦਰ ਸਿੰਘ ਦੀ ਲਾਸ਼ ਰੱਖਕੇ ਧਰਨਾ ਲਗਾਕੇ ਪੁਲਿਸ ਪ੍ਰਸਾਸ਼ਨ ਖਿਲਾਫ ਰੋਸ਼ ਪ੍ਰਗਟਾਇਆ ।
ਇਹ ਵੀ ਪੜ੍ਹੋ :Friends Brutally murder in Hyderabad: ਪ੍ਰੇਮਿਕਾ ਨੂੰ ਕਾਲ ਤੇ ਮੈਸੇਜ ਕਰਨ 'ਤੇ ਦੋਸਤ ਦਾ ਬੇਰਹਿਮੀ ਨਾਲ ਕਰ ਦਿੱਤਾ ਕਤਲ