ਬਰਨਾਲਾ: ਜ਼ਿਲ੍ਹੇ ਦੇ ਕਸਬਾ ਭਦੌੜ ਵਿਖੇ ਤਿੰਨ ਬੱਸ ਸਟੈਂਡ ਰੋਡ ਉੱਤੇ ਚੋਰਾਂ ਵੱਲੋਂ ਦੁਕਾਨਾਂ ਨੂੰ ਨਿਸ਼ਾਨਾ ਬਣਾ ਕੇ ਚੋਰੀ ਕਰਰ ਲਈ ਗਆ। ਜਾਣਕਾਰੀ ਦਿੰਦਿਆਂ ਕਿਸਾਨ ਹੱਟ 1313 ਦੇ ਮਾਲਕ ਰਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ ਬੱਸ ਸਟੈਂਡ ਰੋਡ ਉੱਤੇ ਸਥਿਤ ਹੈ ਅਤੇ ਉਹ ਕਿਸਾਨ 13 13 ਨਾਮ ਦਾ ਸਟੋਰ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਰੋਜਾਨਾ ਦੀ ਤਰ੍ਹਾਂ ਸ਼ਾਮ ਨੂੰ ਆਪਣੇ ਸਟੋਰ ਨੂੰ ਤਾਲਾ ਲਗਾ ਕੇ ਘਰ ਚਲੇ ਗਏ ਅਤੇ ਰਾਤ ਨੂੰ ਤਕਰੀਬਨ ਸਾਢੇ ਤਿੰਨ ਵਜੇ ਉਹਨਾਂ ਦੇ ਗੁਆਂਢੀ ਗਿਰਧਾਰੀ ਲਾਲ ਨੇ ਉਹਨਾਂ ਨੂੰ ਫੋਨ ਕਰਕੇ ਕਿਹਾ ਕਿ ਉਨ੍ਹਾਂ ਦੀ ਦੁਕਾਨ ਉੱਤੇ ਕੁਝ ਚੋਰ ਸੰਨ੍ਹ ਮਾਰੀ ਕਰ ਰਹੇ ਹਨ।
ਦੁਕਾਨ ਨੂੰ ਪਾਇਆ ਪਾੜ:ਦੁਕਾਨ ਮਾਲਕ ਨੇ ਕਿਹਾ ਕਿ ਫੋਨ ਆਉਣ ਤੋਂ ਮਗਰੋਂ ਉਹ ਤੁਰੰਤ ਮੌਕੇ ਉੱਤੇ ਪਹੁੰਚੇ ਅਤੇ ਅੰਦਰ ਜਾ ਕੇ ਦੇਖਿਆ ਤਾਂ ਉਨ੍ਹਾਂ ਦੀ ਦੁਕਾਨ ਪੌੜੀਆਂ ਉੱਪਰ ਬਣੀ ਮਮਟੀ ਦੀ ਭੰਨ-ਤੋੜ ਕੀਤੀ ਹੋਈ ਸੀ ਅਤੇ ਸਮਾਨ ਖਿੱਲਰਿਆ ਹੋਇਆ ਸੀ ਇੱਟਾਂ ਅਤੇ ਸੀਮਿੰਟ ਵੀ ਖਿਲਰਿਆ ਹੋਇਆ ਸੀ ਅਤੇ ਸਟੋਰ ਵਿਚ ਰੱਖੋ ਪੈਸੇ ਗਾਇਬ ਸਨ। ਉਨ੍ਹਾਂ ਅੱਗੇ ਕਿਹਾ ਕਿ ਜਦੋਂ ਉਨ੍ਹਾਂ ਨੇ ਉਪਰ ਜਾ ਕੇ ਵੇਖਿਆ ਤਾਂ ਪੌੜੀਆਂ ਉਪਰ ਬਣੀ ਮਮਟੀ ਨੂੰ ਕਾਫੀ ਵੱਡਾ ਪਾੜ ਲੱਗਿਆ ਹੋਇਆ ਸੀ।