ਬਰਨਾਲਾ:ਜ਼ਿਲ੍ਹਾ ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਨਸ਼ਾ ਛੁਡਾਊ (De addiction center in government hospital) ਕੇਂਦਰ ਤੋਂ ਮਿਲਣ ਵਾਲੀਆਂ ਗੋਲੀਆਂ ਦੀ ਹਸਪਤਾਲ ਦੇ ਬਾਹਰ ਹੀ ਬਲੈਕ ਕੀਤੀ ਜਾ ਰਹੀ ਹੈ। ਨਸ਼ੇ ਤੋਂ ਪੀੜਤ ਲੋਕਾਂ ਨੂੰ ਹਸਪਤਾਲ ਵਿਚਲੇ ਨਸ਼ਾ ਛੁਡਾਊ ਕੇਂਦਰ ਤੋਂ ਮੁਫ਼ਤ ਮਿਲ ਰਹੀ ਹੈ ਨਸ਼ਾ ਛੱਡਣ ਵਾਲੀ ਦਵਾਈ ਨੂੰ ਹਸਪਤਾਲ ਦੇ ਐਮਰਜੈਂਸੀ ਵਾਲੇ ਬੰਦ ਗੇਟ ਦੇ ਬਾਹਰ ਲੋਕਾਂ ਨੂੰ ਘੇਰ ਘੇਰ ਗੋਲੀਆਂ ਵੇਚਣ ਇਲਜ਼ਾਮ ਲਗਾਏ ਜਾ ਰਹੇ ਹਨ।
ਦੁਕਾਨਦਾਰ ਪਰੇਸ਼ਾਨ: ਐਮਰਜੈਂਸੀ ਗੇਟ ਦੇ ਬਾਹਰ ਵਾਲੇ ਦੁਕਾਨਦਾਰ ਇਸ ਸਮੱਸਿਆ ਤੋਂ (The shopkeeper is troubled by the problem) ਪ੍ਰੇਸ਼ਾਨ ਹਨ। ਪ੍ਰੇਸ਼ਾਨ ਦੁਕਾਨਦਾਰਾਂ ਨੇ ਦੱਸਿਆ ਕਿ ਨਸ਼ਾ ਛੁਡਾਊ ਕੇਂਦਰ ਤੋਂ ਜੀਭ ਉਪਰ ਰੱਖਣ ਵਾਲੀ ਨਸ਼ਾ ਛੱਡਣ ਵਾਲੀ ਗੋਲੀ ਹਸਪਤਾਲ ਤੋਂ ਲੈ ਕੇ ਲੋਕ ਹਸਪਤਾਲ ਦੇ ਬਾਹਰ ਲੋਕਾਂ ਨੂੰ ਘੇਰ ਘੇਰ ਦੇ 50 ਤੋਂ 70 ਰੁਪਏ ਵਿੱਚ ਵੇਚ ਰਹੇ ਹਨ, ਪਰ ਪੁਲਿਸ ਅਤੇ ਪ੍ਰਸਾ਼ਸਨ ਇਸ ਸਮੱਸਿਆ ਵੱਲ ਕੋਈ ਧਿਆਨ ਨਹੀਂ ਦੇ ਰਹੇ।
ਪਿਛਲੀਆਂ ਸਰਕਾਰਾਂ ਨਾਲੋਂ ਵੱਧ ਵਿਕ ਰਿਹਾ ਨਸ਼ਾ: ਸਥਾਨਕ ਦੁਕਾਨਦਾਕਰਾਂ ਦਾ ਕਹਿਣਾ ਹੈ ਕਿ ਇਸ ਸਰਕਾਰ ਵਿੱਚ ਪਹਿਲੀਆਂ ਸਰਕਾਰਾਂ ਨਾਲੋਂ ਵੀ ਨਸ਼ਾ ਜ਼ਿਆਦਾ ਵਿਕ ਰਿਹਾ ਹੈ। ਉਨ੍ਹਾਂ ਕਿਹਾ ਕਿ ਹਸਪਤਾਲ ਦੇ ਐਮਰਜੈਂਸੀ ਗੇਟ ਨੂੰ ਬੰਦ ਕਰਨ ਕਰਕੇ ਦੁਕਾਨਦਾਰਾਂ ਦਾ ਕੰਮ ਵੀ ਠੱਪ ਹੋ ਗਿਆ ਹੈ, ਜਿਸ ਕਰਕੇ ਸਿਹਤ ਵਿਭਾਗ ਅਤੇ ਸਿਵਲ ਪ੍ਰਸਾ਼ਸਨ ਨੂੰ ਇਸ ਸਮੱਸਿਆ ਵੱਲ ਧਿਆਨ ਦੇ ਕੇ ਐਮਰਜੈਂਸੀ ਗੇਟ ਖੋਲ੍ਹਣ ਦੀ ਮੰਗ (Demand to open the emergency gate) ਕੀਤੀ ਹੈ।
ਨਸ਼ਾ ਛੁਡਾਉ ਕੇਂਦਰ ਬਾਹਰ ਗੋਲੀਆਂ ਦੀ ਹੋ ਰਹੀ ਬਲੈਕ, ਕੈਮਿਸਟਾਂ ਨੇ ਜਤਾਇਆ ਸਖ਼ਤ ਵਿਰੋਧ ਐਮਸੀ ਨੇ ਦੱਸੀ ਸਚਾਈ: ਇਸ ਮੌਕੇ ਵਿਸਥਾਰ ਵਿੱਚ ਗੱਲਬਾਤ ਕਰਦਿਆਂ ਸਥਾਨਕ ਐੱਮਸੀ ਅਤੇ ਕਮਿਸਟ ਨੇ ਦੱਸਿਆ ਕਿ ਰੋਜ਼ਾਨਾ ਨਸ਼ੇ ਤੋਂ ਪੀੜਤ ਲੋਕ ਨਸ਼ਾ ਛੱਡਣ ਵਾਲੀ ਦਵਾਈ ਲੈਣ ਆਉਂਦੇ ਹਨ। ਪ੍ਰੰਤੂ ਇਹ ਲੋਕ ਨਸ਼ਾ ਛੁਡਾਊ ਕੇਂਦਰ ਤੋਂ ਮੁਫ਼ਤ ਦਵਾਈ ਲੈ ਕੇ ਹਸਪਤਾਲ ਦੇ ਐਮਰਜੈਂਸੀ ਗੇਟ ਦੇ ਬਾਹਰ ਦਵਾਈ ਮਹਿੰਗੇ ਭਾਅ ਵੇਚਦੇ ਹਨ। ਉਹਨਾਂ ਦੱਸਿਆ ਕਿ ਲੰਬੇ ਸਮੇਂ ਤੋਂ ਹਸਪਤਾਲ ਦਾ ਐਂਮਰਜੈਂਸੀ ਗੇਟ ਬਹੁਤ ਲੰਬੇ ਸਮੇਂ ਤੋਂ ਬੰਦ ਹੈ। ਇਹ ਨਸ਼ੇ ਦੀ ਦਵਾਈ ਲੈਣ ਆਉਂਦੇ ਲੋਕ ਹਸਪਤਾਲ ਦੇ ਐਂਮਰਜੈਂਸੀ ਗੇਟ ਦੇ ਬਾਹਰ ਲੋਕਾਂ ਨੂੰ ਘੇਰ ਘੇਰ ਕੇ ਮੁਫ਼ਤ ਵਿੱਚ ਲਈ ਗਈ ਦਵਾਈ ਨੂੰ ਘੇਰ ਘੇਰ ਕੇ ਗੋਲੀਆਂ ਵੇਚਣ ਦੀ ਆਫ਼ਰ ਦਿੰਦੇ ਹਨ।
ਇਹ ਵੀ ਪੜ੍ਹੋ:ਲਹਿੰਗੇ ਨੇ ਪਾਇਆ ਪੁਆੜਾ, ਲਾੜੀ ਨੇ ਤੋੜਿਆ ਵਿਆਹ !
ਪ੍ਰਸ਼ਾਸਨ ਦਾ ਨਹੀਂ ਧਿਆਨ: ਇਸ ਵੱਡੀ ਸਮੱਸਿਆ ਵੱਲ ਸਿਹਤ ਵਿਭਾਗ, ਪੁਲਿਸ ਤੇ ਸਿਵਲ ਪ੍ਰਸ਼ਾਸ਼ਨ ਦਾ ਕੋਈ ਧਿਆਨ ਨਹੀਂ ਹੈ। ਕਈ ਵਾਰ ਇਸ ਸਬੰਧੀ ਸਿਹਤ, ਸਿਵਲ ਤੇ ਪੁਲਿਸ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਨੂੰ ਮਿਲ ਚੁੱਕੇ ਹਾਂ, ਪ੍ਰੰਤੂ ਇਸ ਸਮੱਸਿਆ ਦਾ ਹੱਲ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਕਈ ਵਾਰ ਤਾਂ ਗੋਲੀਆਂ ਵੇਚਣ ਵਾਲੇ ਅਤੇ ਗੋਲੀਆਂ ਖ਼ਰੀਦਣ ਆਉਂਦੇ ਨਸ਼ੇੜੀਆਂ ਦੀ ਲੜਾਈ ਤੱਕ ਹੋ ਜਾਂਦੀ ਹੈ। ਉਹਨਾਂ ਕਿਹਾ ਕਿ ਹਸਪਤਾਲ ਦੇ ਐਂਮਰਜੈਂਸੀ ਗੇਟ ਦੇ ਬੰਦ ਹੋਣ ਕਾਰਨ ਇੱਥੋਂ ਬਾਹਰ ਵਾਲੀਆਂ ਦੁਕਾਨਾਂ ਦਾ ਕੰਮ ਬਿਲਕੁਲ ਠੱਪ ਹੋ ਚੁੱਕਿਆ ਹੈ। ਜਿਸ ਕਰਕੇ ਪ੍ਰਸਾਸ਼ਨ ਨੂੰ ਪਹਿਲ ਦੇ ਆਧਾਰ ਤੇ ਇਸ ਗੇਟ ਨੂੰ ਖੋਲ੍ਹਿਆ ਜਾਣਾ ਚਾਹੀਦਾ ਹੈ। ਉਥੇ ਨਾਲ ਹੀ ਨਸ਼ੇੜੀਆਂ ਵਲੋਂ ਪੈਦਾ ਕੀਤੀ ਇਸ ਸਮੱਸਿਆ ਨੂੰ ਰੋਕਣ ਲਈ ਪੁਲਿਸ ਤੇ ਪ੍ਰਸ਼ਾਸ਼ਨ ਨੂੰ ਸਖ਼ਤ ਚੁੱਕਣ (Police and administration need to be tough) ਦੀ ਲੋੜ ਹੈ।
ਸਿਵਲ ਸਰਜਨ ਨੇ ਦਿੱਤਾ ਕਾਰਵਾਈ ਦਾ ਭਰੋਸਾ:ਬਰਨਾਲਾ ਦੇ ਸਿਵਲ ਸਰਜਨ ਡਾ.ਜਸਵੀਰ ਸਿੰਘ ਔਲਖ (Dr Jasveer Singh Aulakh civil surgeon of Barnala) ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਸਿਰਫ਼ ਉਹਨਾਂ ਲੋਕਾਂ ਨੂੰ ਹੀ ਇਹ ਦਵਾਈ ਦਿੱਤੀ ਜਾ ਰਹੀ ਹੈ, ਜੋ ਸਿਹਤ ਵਿਭਾਗ ਕੋਲ ਬਾਕਾਇਦਾ ਰਜਿਸਟਰਡ ਹਨ। ਜਿਹਨਾਂ ਨੂੰ ਡਾਕਟਰਾਂ ਵਲੋਂ ਕੀਤੀ ਸਿਫ਼ਾਰਸ ਅਨੁਸਾਰ ਹੀ ਦਵਾਈ ਦਿੱਤੀ ਜਾ ਰਹੀ ਹੈ। ਉੱਥੇ ਉਨ੍ਹਾਂ ਕਿਹਾ ਕਿ ਜੋ ਲੋਕ ਦਵਾਈ ਲੈ ਕੇ ਅੱਗੇ ਬਾਹਰ ਵੇਚਦੇ ਹਨ, ਇਸਨੂੰ ਰੋਕਣ ਲਈ ਉਹ ਹਸਪਤਾਲ ਦੇ ਐਸਐਮਓ ਅਤੇ ਪੁਲਿਸ ਵਿਭਾਗ ਨੂੰ ਪੱਤਰ ਲਿਖ ਕੇ ਕਾਰਵਾਈ ਦੀ ਸਿਫ਼ਾਰਸ ਕਰਨਗੇ।