ਬਰਨਾਲਾ:ਕੁਦਰਤ ਦਾ ਮਨੁੱਖ ਨਾਲ ਮੁੱਢ ਕਦਮੀ ਰਿਸ਼ਤਾ ਰਿਹਾ ਹੈ, ਪਰ ਸਮਾਂ ਬੀਤਣ ਦੇ ਨਾਲ ਨਾਲ ਮਨੁੱਖ ਆਧੁਨਿਕ ਸੁੱਖ ਸਹੂਲਤਾਂ ਦੇ ਚੱਲਦੇ ਕੁਦਰਤ ਤੋਂ ਦੂਰ ਹੁੰਦਾ ਜਾ ਰਿਹਾ ਹੈ। ਪੰਛੀਆਂ ਦੀ ਚੀਂ ਚਹਾਟ ਨਾਲ ਸਵੇਰ ਵੇਲੇ ਇਸ ਉੱਠਣ ਵਾਲਾ ਮਨੁੱਖ ਹੁਣ ਆਧੁਨਿਕ ਸਹੂਲਤਾਂ ਮਾਨਣ ਵਿੱਚ ਵਿਅਸਤ ਹੋ ਗਿਆ ਹੈ। ਅਜਿਹੇ ਸਮੇਂ ਵਿਚ ਬਰਨਾਲਾ ਜ਼ਿਲ੍ਹੇ ਦੇ ਪਿੰਡ ਧੌਲਾ Dhaula village in Barnala district ਦੇ ਨੌਜਵਾਨ ਸੰਦੀਪ ਧੌਲਾ ਨੇ ਆਪਣੀ ਜ਼ਿੰਦਗੀ ਪੰਛੀਆਂ ਨੂੰ ਸਮਰਪਿਤ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਦੱਸ ਦਈਏ ਕਿ ਸੰਦੀਪ ਧੌਲਾ Sandeep Dhaula ਅਤੇ ਉਨ੍ਹਾਂ ਦੀ ਟੀਮ ਹੁਣ ਤੱਕ ਜਿੱਥੇ ਆਪਣੇ ਪਿੰਡ ਵਿੱਚ ਹਜ਼ਾਰਾਂ ਹੀ ਆਲ੍ਹਣੇ ਅਤੇ ਰੁੱਖ ਲਗਾ ਚੁੱਕੀ ਹੈ। ਉੱਥੇ ਹੀ ਉਨ੍ਹਾਂ ਵੱਲੋਂ ਆਸੇ-ਪਾਸੇ ਦੇ ਇਲਾਕੇ ਵਿੱਚ ਵੀ ਵੱਡੇ ਪੱਧਰ ਉੱਤੇ ਰੁੱਖ ਅਤੇ ਆਲ੍ਹਣੇ ਲਗਾਏ ਹਨ। ਪਿੰਡ ਦਾ ਹਰੇਕ ਖੰਭਾ ਅਤੇ ਆਸ-ਪਾਸ ਦੇ ਦਰੱਖਤਾਂ ਉੱਤੇ ਉਨ੍ਹਾਂ ਦੀ ਟੀਮ ਵੱਲੋਂ ਪੰਛੀਆਂ ਲਈ ਆਲ੍ਹਣੇ ਲਗਾਤਾਰ ਲਗਾਏ ਜਾ ਰਹੇ ਹਨ।
ਸੰਦੀਪ ਧੌਲਾ ਨੇ ਦੱਸਿਆ ਕਿ ਪਹਿਲਾਂ ਪੰਛੀ ਕੁਦਰਤੀ ਡਾਰਾਂ ਵਿੱਚ ਰਹਿੰਦੇ ਸਨ, ਪਰ ਮਨੁੱਖ ਨੇ ਪੰਛੀਆਂ ਦੀਆਂ ਕੁਦਰਤੀ ਡਾਰਾਂ ਨੂੰ ਤਬਾਹ ਕਰ ਦਿੱਤਾ। ਜਿਸ ਦੇ ਚੱਲਦੇ ਪੰਛੀਆਂ ਦੀਆਂ ਕਈ ਪ੍ਰਜਾਤੀਆਂ ਅਲੋਪ ਹੋਣ ਦੇ ਕਿਨਾਰੇ ਪੁੱਜ ਚੁੱਕੀਆਂ ਹਨ। ਜਿਨ੍ਹਾਂ ਨੇ ਬਚਾਉਣ ਦੇ ਲਈ ਹੀ ਉਨ੍ਹਾਂ ਵੱਲੋਂ ਪੰਛੀਆਂ ਨੂੰ ਰੈਣ ਬਸੇਰੇ ਮੁਹੱਈਆ ਕਰਵਾਏ ਜਾ ਰਹੇ ਹਨ। ਲੋਕਾਂ ਵੱਲੋਂ ਪੰਛੀਆਂ ਨੂੰ ਆਲ੍ਹਣੇ ਲਗਾ ਕੇ ਆਲਸੀ ਬਣਾਉਣ ਦੀ ਦਲੀਲ ਦਾ ਜਵਾਬ ਦਿੰਦਿਆਂ, ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਪੰਛੀਆਂ ਨੂੰ ਇਹ ਰੈਣ ਬਸੇਰੇ ਲਗਾ ਉੱਤੇ ਪਲਾਟ ਦਿੱਤਾ ਜਾ ਰਿਹਾ ਹੈ, ਜਿਸ ਵਿੱਚ ਪੰਛੀ ਖ਼ੁਦ ਆਲ੍ਹਣਾ ਤਿਆਰ ਕਰਦੇ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਪੰਛੀ ਇਨ੍ਹਾਂ ਰੈਣ ਬਸੇਰਿਆਂ ਨੂੰ ਬਰੀਡਿੰਗ ਦੇ ਲਈ ਇਸਤੇਮਾਲ ਕਰਦੇ ਹਨ, ਜਿਸ ਨਾਲ ਇਲਾਕੇ ਵਿਚ ਵੱਖ-ਵੱਖ ਪ੍ਰਜਾਤੀਆਂ ਦੇ ਪੰਛੀਆਂ ਦੀ ਗਿਣਤੀ ਪਹਿਲਾਂ ਨਾਲੋਂ ਵਧੀ ਹੈ। ਸੰਦੀਪ ਧੌਲਾ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਇਹ ਆਲ੍ਹਣੇ ਆਮ ਲੋਕਾਂ ਦੇ ਸਹਿਯੋਗ ਨਾਲ ਲਗਾਏ ਜਾ ਰਹੇ ਹਨ ਅਤੇ ਵੱਖ -ਵੱਖ ਪ੍ਰਜਾਤੀਆਂ ਦੇ ਪੰਛੀਆਂ ਲਈ ਵੱਖ-ਵੱਖ ਤਰ੍ਹਾਂ ਦੇ ਆਲ੍ਹਣੇ ਉਨ੍ਹਾਂ ਵੱਲੋਂ ਤਿਆਰ ਕਰਵਾਏ ਜਾਂਦੇ ਹਨ। ਜਿਸ ਵਿੱਚ ਲੱਕੜ ਦੇ ਆਲ੍ਹਣੇ ਮਿੱਟੀ ਤੋਂ ਬਣੇ ਆਲ੍ਹਣੇ ਗੱਤਿਆਂ ਤੋਂ ਬਣੇ ਆਲ੍ਹਣੇ ਅਤੇ ਹੋਰ ਵੱਖ-ਵੱਖ ਕਿਸਮਾਂ ਦੇ ਆਲ੍ਹਣੇ ਵੀ ਸ਼ਾਮਿਲ ਹਨ। ਸੰਦੀਪ ਧੌਲਾ ਦਾ ਮੰਨਣਾ ਹੈ ਕਿ ਮਨੁੱਖ ਨੇ ਹੀ ਪੰਛੀਆਂ ਅਤੇ ਕੁਦਰਤੀ ਰੈਣ ਬਸੇਰੇ ਖ਼ਤਮ ਕੀਤੇ ਹਨ ਅਤੇ ਮਨੁੱਖ ਨੂੰ ਹੀ ਇਨ੍ਹਾਂ ਪੰਛੀਆਂ ਦੇ ਵਸੇਬੇ ਲਈ ਯਤਨ ਕਰਨੇ ਚਾਹੀਦੇ ਹਨ।