ਪੰਜਾਬ

punjab

ETV Bharat / state

ਪਹਿਲਵਾਨਾਂ ਦੇ ਹੱਕ ਵਿੱਚ ਉਤਰੀਆਂ ਬਰਨਾਲਾ ਦੀਆਂ ਸੰਘਰਸ਼ਸ਼ੀਲ ਜਥੇਬੰਦੀਆਂ, ਰੋਸ ਮਾਰਚ ਕਰਨ ਉਪਰੰਤ ਫੁਕਿਆ ਪੁਤਲਾ - ਜੰਤਰ ਮੰਤਰ ਉੱਤੇ ਪ੍ਰਦਰਸ਼ਨ

ਬਰਨਾਲਾ ਵਿੱਚ ਵੱਖ-ਵੱਖ ਕਿਸਾਨ ਜਥੇਬੰਦੀਆਂ ਦਿੱਲੀ ਦੇ ਜੰਤਰ-ਮੰਤਰ ਉੱਤੇ ਪ੍ਰਦਰਸ਼ਨ ਕਰ ਰਹੇ ਪਹਿਲਵਾਨਾਂ ਦੇ ਹੱਕ ਵਿੱਚ ਉਤਰ ਆਈਆਂ ਹਨ। ਬੀਤੇ ਦਿਨ ਸ਼ਹਿਰ ਵਿੱਚ ਵੱਖ-ਵੱਖ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ ਅਤੇ ਪਹਿਲਵਾਨਾਂ ਲਈ ਇਨਸਾਫ਼ ਦੀ ਮੰਗ ਕੀਤੀ ਗਈ।

The struggling organizations of Barnala came down in favor of the wrestlers
ਪਹਿਲਵਾਨਾਂ ਦੇ ਹੱਕ ਵਿੱਚ ਉਤਰੀਆਂ ਬਰਨਾਲਾ ਦੀਆਂ ਸੰਘਰਸ਼ਸ਼ੀਲ ਜਥੇਬੰਦੀਆਂ, ਰੋਸ ਮਾਰਚ ਕਰਨ ਉਪਰੰਤ ਫੂਕਿਆ ਪੁਤਲਾ

By

Published : May 6, 2023, 7:08 AM IST

ਪਹਿਲਵਾਨਾਂ ਦੇ ਹੱਕ ਵਿੱਚ ਉਤਰੀਆਂ ਬਰਨਾਲਾ ਦੀਆਂ ਸੰਘਰਸ਼ਸ਼ੀਲ ਜਥੇਬੰਦੀਆਂ

ਬਰਨਾਲਾ:ਜ਼ਿਲ੍ਹਾ ਬਰਨਾਲਾ ਦੀਆਂ ਜਨਤਕ ਜਥੇਬੰਦੀਆਂ ਜੰਤਰ-ਮੰਤਰ ਦਿੱਲੀ ਧਰਨੇ 'ਤੇ ਬੈਠੇ ਪਹਿਲਵਾਨਾਂ ਦੇ ਹੱਕ ਵਿੱਚ ਨਿੱਤਰੀਆਂ ਹਨ। ਬਰਨਾਲਾ ਸ਼ਹਿਰ ਦੇ ਬਜ਼ਾਰਾਂ ਵਿੱਚ ਭਾਵਪੂਰਤ ਰੈਲੀ ਅਤੇ ਰੋਹ ਭਰਪੂਰ ਮੁਜ਼ਾਹਰਾ ਕੀਤਾ ਗਿਆ। ਇਸ ਉਪਰੰਤ ਕੁਸ਼ਤੀ ਸੰਘ ਦੀ ਮੁਖੀ ਦੀ ਅਰਥੀ ਫੂਕੀ ਅਤੇ ਉਸਦੀ ਗ੍ਰਿਫਤਾਰੀ ਅਤੇ ਬਰਖ਼ਾਸਤਗੀ ਦੀ ਮੰਗ ਕੀਤੀ ਗਈ।


ਜਿਨਸੀ ਸ਼ੋਸ਼ਣ ਦੀ ਸ਼ਿਕਾਇਤ ਮਿਲਣ 'ਤੇ ਤੁਰੰਤ ਐਫਆਈਆਰ ਦਰਜ: ਪਹਿਲਵਾਨਾਂ ਦੇ ਸਮਰਥਨ ਵਿੱਚ ਇੱਕ ਭਾਵਪੂਰਤ ਰੈਲੀ ਅਤੇ ਰੋਹ-ਭਰਪੂਰ ਮੁਜ਼ਾਹਰਾ ਰੇਲਵੇ ਸਟੇਸ਼ਨ ਬਰਨਾਲਾ ਸਾਹਮਣੇ ਬਾਜ਼ਾਰ ਵਿੱਚ ਕੀਤਾ ਗਿਆ। ਇਸ ਦੌਰਾਨ ਆਗੂਆਂ ਨੇ ਕਿਹਾ ਕਿ ਲਗਾਤਾਰ ਦੋ ਹਫਤਿਆਂ ਤੋਂ ਦੇਸ਼ ਲਈ ਤਮਗੇ ਜਿੱਤਣ ਵਾਲੇ ਪਹਿਲਵਾਨ ਜੰਤਰ-ਮੰਤਰ ਦਿੱਲੀ ਧਰਨੇ 'ਤੇ ਬੈਠੇ ਹਨ । ਉਹ ਖਿਡਾਰੀਆਂ ਦਾ ਜਿਨਸੀ ਸ਼ੋਸ਼ਣ ਕਰਨ ਵਾਲੇ ਕੁਸ਼ਤੀ ਸੰਘ ਦੇ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫਤਾਰੀ ਤੇ ਬਰਖਾਸਤਗੀ ਦੀ ਮੰਗ ਕਰ ਰਹੇ ਪਰ ਕੇਂਦਰ ਸਰਕਾਰ ਦੀ ਕੰਨ 'ਤੇ ਜੂੰਆ ਨਹੀਂ ਸਰਕੀ। ਉਹਨਾਂ ਕਿਹਾ ਕਿ ਸੁਪਰੀਮ ਕੋਰਟ ਦੀ ਦਿਸ਼ਾ- ਨਿਰਦੇਸ਼ਾਂ ਅਨੁਸਾਰ ਜਿਨਸੀ ਸ਼ੋਸ਼ਣ ਦੀ ਸ਼ਿਕਾਇਤ ਮਿਲਣ 'ਤੇ ਤੁਰੰਤ ਐਫਆਈਆਰ ਦਰਜ ਹੋਣੀ ਚਾਹੀਦੀ ਸੀ, ਪਰ ਇਸ ਕੇਸ ਵਿੱਚ ਦਿੱਲੀ ਪੁਲਿਸ ਨੇ ਇੱਕ ਨਾਬਾਲਗ ਲੜਕੀ ਵੱਲੋਂ ਜਿਨਸੀ ਸ਼ੋਸ਼ਣ ਦੀ ਸ਼ਿਕਾਇਤ ਦਰਜ ਕਰਵਾਏ ਜਾਣ ਦੇ ਬਾਵਜੂਦ ਐਫਆਈਆਰ ਦਰਜ ਨਹੀਂ ਕੀਤੀ।

ਇਹ ਵੀ ਪੜ੍ਹੋ:ਮੁੱਖ ਮੰਤਰੀ ਭਗਵੰਤ ਮਾਨ ਤੇ ਦਿੱਲੀ ਦੇ ਮੁੱਖ ਮੰਤਰੀ ਨੇ ਕੀਤਾ 80 ਨਵੇਂ ਆਮ ਆਦਮੀ ਕਲੀਨਿਕਾਂ ਦਾ ਉਦਘਾਟਨ

ਭਗਵਾਂ ਸਰਕਾਰ ਹਮੇਸ਼ਾ ਆਪਣੇ ਬਲਾਤਕਾਰੀ ਨੇਤਾਵਾਂ ਦੀ ਪਿੱਠ ਥਾਪੜਦੀ:ਆਖਿਰ ਸੁਪਰੀਮ ਕੋਰਟ ਦੇ ਸਿੱਧੇ ਦਖਲ ਤੋਂ ਬਾਅਦ ਹੀ ਐਫਆਈਆਰ ਦਰਜ ਕੀਤੀ ਗਈ। ਉਹਨਾਂ ਕਿਹਾ ਕਿ ਕੇਂਦਰ ਦੀ ਭਗਵਾਂ ਸਰਕਾਰ ਹਮੇਸ਼ਾ ਆਪਣੇ ਬਲਾਤਕਾਰੀ ਨੇਤਾਵਾਂ ਦੀ ਪਿੱਠ 'ਤੇ ਆਣ ਖੜਦੀ ਹੈ। ਬਿਲਕਿਸ ਬਾਨੋ ਦੀ ਬਲਾਤਕਾਰੀਆਂ ਨੂੰ ਨਾ ਸਿਰਫ ਸਮੇਂ ਤੋਂ ਪਹਿਲਾਂ ਰਿਹਾ ਕੀਤਾ ਗਿਆ, ਬਲਕਿ ਜੇਲ੍ਹੋਂ ਬਾਹਰ ਆਉਣ 'ਤੇ ਢੋਲ-ਢਕੱਮਿਆਂ ਨਾਲ ਉਨ੍ਹਾਂ ਦਾ ਸਨਮਾਨ ਵੀ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਖੇਡ ਫੈਡਰੇਸ਼ਨਾਂ ਭ੍ਰਿਸ਼ਟਾਚਾਰ ਅਤੇ ਜਿਨਸੀ ਸ਼ੋਸ਼ਣ ਦਾ ਅੱਡਾ ਬਣ ਗਈਆਂ ਹਨ। ਕੇਂਦਰੀ ਗ੍ਰਹਿ ਮੰਤਰੀ ਦੇ ਲੜਕੇ ਨੇ ਕਦੇ ਕ੍ਰਿਕਟ ਦਾ ਬੈਟ ਨਹੀਂ ਫੜ ਕੇ ਦੇਖਿਆ ਪਰ ਉਸ ਨੂੰ ਅਰਬਾਂ ਰੁਪਏ ਦੇ ਬਜਟ ਵਾਲੇ ਕ੍ਰਿਕਟ ਬੋਰਡਾਂ ਦਾ ਮੁਖੀ ਬਣਾ ਰੱਖਿਆ ਹੈ। ਰੈਲੀ ਤੋਂ ਬਾਅਦ ਸ਼ਹਿਰ ਵਿਚੋਂ ਦੀ ਰੋਹ ਭਰਪੂਰ ਮੁਜ਼ਾਹਰਾ ਕੀਤਾ ਗਿਆ। ਆਕਾਸ਼ ਗੁੰਜਾਊ ਨਾਹਰਿਆਂ ਨਾਲ ਕੁਸ਼ਤੀ ਸੰਘ ਦੇ ਮੁਖੀ ਦੀ ਗ੍ਰਿਫਤਾਰੀ ਅਤੇ ਬਰਖਾਸਤਗੀ ਦੀ ਮੰਗ ਕੀਤੀ ਗਈ। ਸ਼ਹੀਦ ਭਗਤ ਸਿੰਘ ਦੇ ਬੁੱਤ ਸਾਹਮਣੇ ਕੁਸ਼ਤੀ ਸੰਘ ਦੇ ਮੁਖੀ ਦੀ ਅਰਥੀ ਫੂਕੀ ਗਈ।



ਇਹ ਵੀ ਪੜ੍ਹੋ:Ludhiana Gas Leak: 11 ਲੋਕਾਂ ਦੀ ਮੌਤ ਦਾ ਰਹੱਸ ਅਜੇ ਵੀ ਅਣਸੁਲਝਿਆ, ਜਾਂਚ ਲਈ ਬਣੀਆਂ ਟੀਮਾਂ ਦੇ ਹੱਥ ਖਾਲੀ...



ABOUT THE AUTHOR

...view details