ਬਰਨਾਲਾ:ਬਰਨਾਲਾ ਵਿਖੇ 15 ਤੋਂ 22 ਅਕਤੂਬਰ ਤੱਕ ਖੇਡਾਂ ਵਤਨ ਪੰਜਾਬ ਦੀਆਂ ਦੇ ਅੰਤਰਗਤ ਨੈਟਬਾਲ ਦੇ ਸੂਬਾ ਪੱਧਰੀ ਮੁਕਾਬਲੇ ਖੇਡ ਮੰਤਰੀ ਮੀਤ ਹੇਅਰ ਦੇ ਸ਼ਹਿਰ ਵਿੱਚ ਕਰਵਾਏ ਜਾ ਰਹੇ ਹਨ।
The state level competition of netball will be held in the city of Sports Minister Meet Hare ਬਰਨਾਲਾ ਦੇ ਐਸਡੀ ਕਾਲਜ ਦੇ ਖੇਡ ਮੈਦਾਨ ਵਿੱਚ ਕਰਵਾਏ ਜਾਣ ਵਾਲੇ ਇਹਨਾਂ ਮੁਕਾਬਲਿਆਂ ਸਬੰਧੀ ਪੰਜਾਬ ਨੈਟਬਾਲ ਐਸੋਸੀਏਸ਼ਨ ਦੇ ਅਹੁਦੇਦਾਰਾਂ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਨੇ ਖੇਡ ਪ੍ਰਬੰਧਾਂ ਦਾ ਜਾਇਜਾ ਲਿਆ। ਸੂਬਾ ਪੱਧਰੀ ਨੈਟਬਾਲ ਦੇ ਖੇਡ ਮੁਕਾਬਲਿਆਂ ਵਿੱਚ ਪੰਜਾਬ ਭਰ ਤੋਂ 41 ਟੀਮਾਂ ਲੜਕਿਆਂ ਅਤੇ 45 ਟੀਮਾਂ ਲੜਕੀਆਂ ਦੀਆਂ ਭਾਗ ਲੈਣਗੀਆਂ।
The state level competition of netball will be held in the city of Sports Minister Meet Hare
ਇਸ ਮੌਕੇ ਗੱਲਬਾਤ ਕਰਦਿਆਂ ਸੀਨੀਅਰ 'ਆਪ' ਆਗੂ ਇਸ਼ਵਿੰਦਰ ਸਿੰਘ ਜੰਡੂ ਅਤੇ ਖੇਡ ਕਨਵੀਨਰ ਬਲਵਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਅਗਵਾਈ ਵਿੱਚ ਸੂਬਾ ਪੱਧਰੀ ਨੈਟਬਾਲ ਚੈਂਪੀਅਨਸਿਪ ਕਰਵਾਈ ਜਾ ਰਹੀ ਹੈ।
The state level competition of netball will be held in the city of Sports Minister Meet Hare ਦੱਸ ਦੇਈਏ ਕਿ ਇਹ ਮੁਕਾਬਲੇ ਬਰਨਾਲਾ ਦੇ ਐਸਡੀ ਕਾਲਜ ਵਿੱਚ ਹੋਣੇ ਹਨ। ਇਹਨਾ ਮੁਕਾਬਲਿਆਂ ਵਿੱਚ ਪੰਜਾਬ ਭਰ ਤੋਂ 41 ਟੀਮਾਂ ਲੜਕਿਆਂ ਦੀਆਂ ਅਤੇ 25 ਟੀਮਾਂ ਲੜਕੀਆਂ ਦੀਆਂ ਭਾਗ ਲੈਣਗੀਆਂ। ਇਹਨਾਂ ਟੀਮਾਂ ਦੇ ਰਹਿਣ, ਖਾਣੇ ਅਤੇ ਖੇਡ ਗਰਾਊਂਡ ਦੇ ਪ੍ਰਬੰਧਾਂ ਦਾ ਅੱਜ ਜਾਇਜਾ ਲਿਆ ਗਿਆ ਹੈ। ਬਰਨਾਲਾ ਵਿਖੇ ਹੋਣ ਵਾਲੇ ਇਹਨਾਂ ਮੁਕਾਬਲਿਆਂ ਵਿੱਚ ਕਿਸੇ ਵੀ ਖਿਡਾਰੀ ਨੂੰ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦਾ ਉਪਰਾਲਾ ਪੰਜਾਬ ਨੂੰ ਮੁੜ ਖੇਡਾਂ ਦੇ ਮਾਮਲਿਆਂ ਵਿੱਚੋਂ ਦੇਸ਼ ਦਾ ਮੋਹਰੀ ਸੂਬਾ ਬਨਾਉਣਾ ਹੈ। ਜਿਸ ਕਰਕੇ ਖੇਡਾਂ ਵਤਨ ਪੰਜਾਬ ਦੀਆਂ ਦਾ ਵੱਡਾ ਤੇ ਚੰਗਾ ਉਪਰਾਲਾ ਹੈ।
ਇਹ ਵੀ ਪੜ੍ਹੋ:'ਪਹਿਲੀ ਵਾਰ ਪੰਜਾਬ ਦਾ ਆਬਕਾਰੀ ਮਾਲੀਆ 6 ਮਹੀਨਿਆਂ 'ਚ 4000 ਕਰੋੜ ਤੋਂ ਪਾਰ'