ਪੰਜਾਬ

punjab

ETV Bharat / state

ਸੇਵਾ ਕੇਂਦਰ 28 ਫਰਵਰੀ ਨੂੰ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਕਾਰਡ ਬਣਾਉਣ ਲਈ ਖੁੱਲ੍ਹੇ ਰਹਿਣਗੇ - Sarbatt Health Insurance Scheme

ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਜ਼ਿਲੇ ਭਰ ਵਿੱਚ ਲਾਭਪਾਤਰੀਆਂ ਦੇ ਕਾਰਡ 28 ਫਰਵਰੀ ਤੱਕ ਬਣਾਏ ਜਾ ਰਹੇ ਹਨ। ਜਿਸ ਦੇ ਮੱਦੇਨਜ਼ਰ ਜ਼ਿਲੇ ਭਰ ਦੇ ਸੇਵਾ ਕੇਂਦਰ ਐਤਵਾਰ ਨੂੰ ਵੀ ਬੀਮਾ ਕਾਰਡ ਬਣਵਾਉਣ ਲਈ ਖੁੱਲ੍ਹੇ ਰਹਿਣਗੇ।

ਤਸਵੀਰ
ਤਸਵੀਰ

By

Published : Feb 27, 2021, 9:01 PM IST

ਬਰਨਾਲਾ:ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਜ਼ਿਲੇ ਭਰ ਵਿੱਚ ਲਾਭਪਾਤਰੀਆਂ ਦੇ ਕਾਰਡ 28 ਫਰਵਰੀ ਤੱਕ ਬਣਾਏ ਜਾ ਰਹੇ ਹਨ। ਜਿਸ ਦੇ ਮੱਦੇਨਜ਼ਰ ਜ਼ਿਲੇ ਭਰ ਦੇ ਸਾਰੇ ਸੇਵਾ ਕੇਂਦਰ 28 ਫਰਵਰੀ (ਐਤਵਾਰ) ਨੂੰ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਕਾਰਡ ਬਣਵਾਉਣ ਲਈ ਖੁੱਲ੍ਹੇ ਰਹਿਣਗੇ ਅਤੇ ਲਾਭਪਾਤਰੀ ਇਨ੍ਹਾਂ ਸੇਵਾ ਕੇਂਦਰਾਂ ਤੇ ਜਾ ਕੇ ਆਪਣੇ ਕਾਰਡ ਬਣਵਾ ਸਕਦੇ ਹਨ। ਕਾਰਡ ਕਢਵਾਉਣ ਦੀ ਫ਼ੀਸ 30 ਰੁਪਏ ਪ੍ਰਤੀ ਕਾਰਡ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦਿੱਤੀ।

28 ਫਰਵਰੀ (ਐਤਵਾਰ) ਨੂੰ ਵੀ ਖੁਲ੍ਹੇ ਰਹਿਣਗੇ ਸੇਵਾ ਕੇਂਦਰ
ਉਨ੍ਹਾਂ ਦੱਸਿਆ ਕਿ ਟਾਈਪ 1 ਸੇਵਾ ਕੇਂਦਰ ਡਿਪਟੀ ਕਮਿਸ਼ਨਰ ਦਫਤਰ ਕੰਪਲੈਕਸ ਵਿਖੇ ਸਥਿਤ ਹੈ, ਟਾਈਪ 2 ਸੇਵਾ ਕੇਂਦਰ ਪ੍ਰੇਮ ਪ੍ਰਧਾਨ ਮਾਰਕੀਟ ਨੇੜੇ ਬਸ ਅੱਡਾ ਬਰਨਾਲਾ, ਵਾਟਰ ਵਰਕਸ ਨੇੜੇ ਸਰਕਾਰੀ ਸਕੂਲ ਸੰਘੇੜਾ ਬਰਨਾਲਾ, ਆਈਟੀਆਈ ਚੌਕ ਵਿਖੇ ਸਥਿਤ ਆਈਟੀਆਈ (ਲੜਕੇ) ਬਰਨਾਲਾ, ਸੇਵਾ ਕੇਂਦਰ ਹੰਡਿਆਇਆ, ਟਿਊਬਵੈੱਲ ਨੰਬਰ 1 ਨੇੜੇ ਸਿਵਲ ਹਸਪਤਾਲ ਧਨੌਲਾ, ਦਫਤਰ ਉਪ ਮੰਡਲ, ਮੈਜਿਸਟ੍ਰੇਟ ਤਪਾ ਅਤੇ ਸਬ ਤਹਿਸੀਲ ਭਦੌੜ ਵਿਖੇ ਸਥਿਤ ਹਨ। ਇਸੇ ਤਰ੍ਹਾਂ ਟਾਈਪ 3 ਸੇਵਾ ਕੇਂਦਰ ਧੂਰਕੋਟ ਅਤੇ ਮਹਿਲ ਕਲਾਂ ਵਿਖੇ ਸਥਿਤ ਹਨ।
ਬੀਮਾ ਯੋਜਨਾ ਤਹਿਤ ਕਾਰਡ ਬਣਾਉਂਦੇ ਹੋਏ
ਇਸ ਮੌਕੇ ਡੀਸੀ ਫੂਲਕਾ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਸਰਕਾਰ ਵੱਲੋਂ ਪ੍ਰਤੀ ਪਰਿਵਾਰ ਸਲਾਨਾ 5 ਲੱਖ ਰੁਪਏ ਤੱਕ ਦੇ ਨਕਦੀ ਰਹਿਤ ਮੁਫ਼ਤ ਇਲਾਜ ਦੀ ਸਹੂਲਤ ਦਿੱਤੀ ਜਾਂਦੀ ਹੈ। ਉਨਾਂ ਕਿਹਾ ਇਸ ਯੋਜਨਾ ਸਬੰਧੀ ਕਿਸੇ ਵੀ ਹੋਰ ਜਾਣਕਾਰੀ ਲਈ ਸਿਹਤ ਵਿਭਾਗ ਦੇ ਹੈਲਪਲਾਈਨ ਨੰਬਰ 104 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

ABOUT THE AUTHOR

...view details