ਬਰਨਾਲਾ: ਬਰਨਾਲਾ ‘ਚ ਬੱਚਿਆਂ ਨਾਲ ਭਰੀ ਇੱਕ ਨਿੱਜੀ ਸਕੂਲ ਬੱਸ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਾਲ ਬਾਲ ਬਚ ਗਈ। ਸਕੂਲ ਬੱਸ ਦਾ ਡਰਾਈਵਰ ਸ਼ਰਾਬ ਦੇ ਨਸ਼ੇ ‘ਚ ਧੁੱਤ ਹੋ ਕੇ ਡਰਾਇਵਿੰਗ ਕਰ ਰਿਹਾ ਸੀ। ਇਸ ਦੌਰਾਨ ਬੱਸ ‘ਚ ਕਰੀਬ 20 ਤੋਂ ਵਧੇਰੇ ਬੱਚੇ ਸਵਾਰ ਸਨ। ਡਰਾਈਵਰ ਦੀ ਵੱਡੀ ਲਾਪਰਵਾਹੀ ਨੂੰ ਦੇਖਦਿਆਂ ਸਥਾਨਕ ਲੋਕਾਂ ਵਲੋਂ ਬੱਸ ਨੂੰ ਘੇਰ ਕੇ ਰੋਕ ਲਿਆ ਗਿਆ। ਬੱਸ ਤੋਂ ਉਤਰ ਕੇ ਨਸ਼ੇ ਦੀ ਹਾਲਤ ‘ਚ ਡਰਾਈਵਰ ਆਪਣੀ ਗਲਤੀ ਮੰਨਣ ਦੀ ਥਾਂ ਲੋਕਾਂ ’ਤੇ ਹੀ ਧੌਂਸ ਜਮਾਉਣ ਲੱਗ ਗਿਆ। ਲੋਕਾਂ ਵਲੋਂ ਤੁਰੰਤ ਇਸ ਮਾਮਲੇ ਦੀ ਸੂਚਨਾ ਪੁਲਿਸ ਪ੍ਰਸਾਸ਼ਨ ਨੂੰ ਦਿੱਤੀ ਗਈ। ਜਿਸ ਤੋਂ ਬਾਅਦ ਮੌਕੇ ’ਤੇ ਪੁੱਜੀ ਪੁਲਿਸ ਵਲੋਂ ਬੱਸ ਡਰਾਈਵਰ ਨੂੰ ਹਿਰਾਸਤ 'ਚ ਲੈਕੇ ਉਸਦਾ ਮੈਡੀਕਲ ਚੈਕਅੱਪ ਕਰਵਾਇਆ ਗਿਆ ਹੈ।
ਨਸ਼ੇ 'ਚ ਧੁੱਤ ਹੋ ਚਲਾ ਰਿਹਾ ਸੀ ਸਕੂਲ ਬੱਸ, ਲੋਕਾਂ ਨੇ ਡਰਾਈਵਰ ਕੀਤਾ ਪੁਲਿਸ ਹਵਾਲੇ - The investigation begins
ਬਰਨਾਲਾ 'ਚ ਸਕੂਲ ਬੱਸ ਡਰਾਈਵਰ ਵੱਲੋਂ ਨਸ਼ੇ ਦੀ ਹਾਲਤ 'ਚ ਬੱਸ ਚਲਾਈ ਜਾ ਰਹੀ ਸੀ, ਜਿਸ ਤੋਂ ਬਾਅਦ ਸਥਾਨਕ ਲੋਕਾਂ ਵਲੋਂ ਬੱਸ ਰੁਕਵਾ ਕੇ ਮਾਮਲਾ ਪੁਲਿਸ ਦੇ ਧਿਆਨ 'ਚ ਲੈ ਕੇ ਆਉਂਦਾ, ਜਿਸ ਤੋਂ ਬਾਅਦ ਕਾਰਵਾਈ ਸ਼ੁਰੂ ਕਰ ਦਿੱਤੀ ਗਈ।
ਜ਼ਿਲ੍ਹਾ ਸਿੱਖਿਆ ਵਿਭਾਗ ਵਲੋਂ ਵੀ ਇਸ ਮਾਮਲੇ ‘ਚ ਸਕੂਲ ਪ੍ਰਬੰਧਕਾਂ ਦੀ ਲਾਪਰਵਾਹੀ ਦੀ ਜਾਂਚ ਕਰਵਾਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਉਧਰ ਇਸੇ ਮਾਮਲੇ ਵਿੱਚ ਆਰ.ਟੀ.ਓ ਵਿਭਾਗ ਵਲੋਂ ਸਕੂਲ ਬੱਸ ਨੂੰ ਥਾਣੇ ਬੰਦ ਕਰਕੇ ਡਰਾਈਵਰ ਵਿਰੁੱਧ ਕਾਰਵਾਈ ਕਰਨ ਦੀ ਗੱਲ ਆਖੀ ਗਈ ਹੈ। ਜਦੋਂਕਿ ਬਾਲ ਵਿਕਾਸ ਵਿਭਾਗ ਵਲੋਂ ਵੀ ਇਸ ਲਾਪਰਵਾਹੀ ਨੂੰ ਲੈ ਕੇ ਐਕਸ਼ਨ ਲੈਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਸ ਸਬੰਧੀ ਪੁਲਿਸ ਦਾ ਕਹਿਣਾ ਕਿ ਕਿਸੇ ਵੀ ਕਿਸਮ ਦੀ ਲਾਪਰਵਾਹੀ ਨੂੰ ਬਖ਼ਸ਼ਿਆ ਨਹੀਂ ਜਾਏਗਾ, ਜੇਕਰ ਡਰਾਈਵਰ ਦੀ ਮੈਡੀਕਲ ਜਾਂਚ 'ਚ ਪਤਾ ਚੱਲਦਾ ਕਿ ਉਸ ਵਲੋਂ ਨਸ਼ਾ ਕੀਤਾ ਗਿਆ ਸੀ ਤਾਂ ਸਖ਼ਤ ਕਾਰਵਾਈ ਕਤਿੀ ਜਾਵੇਗੀ।
ਇਹ ਵੀ ਪੜ੍ਹੋ:ਬਠਿੰਡਾ 'ਚ ਪਿਉ ਨੇ ਨਾਬਾਲਗ ਧੀ ਨੂੰ ਬਣਾਇਆ ਹਵਸ ਦਾ ਸ਼ਿਕਾਰ, ਮੁਲਜ਼ਮ ਕਾਬੂ