ਬਰਨਾਲਾ:ਭਾਰੀ ਮੀਂਹ ਕਾਰਨ ਬਰਨਾਲਾ ਸ਼ਹਿਰ ਦੇ ਰਾਧਾ ਸਵਾਮੀ ਗਲੀ, ਜੰਡਾ ਵਾਲਾ ਰੋਡ ‘ਤੇ ਸਥਿਤ ਇੱਕ ਗਰੀਬ ਪਰਿਵਾਰ ਦੇ ਘਰ ਦੀ ਛੱਡ ਡਿੱਗਣ ਕਾਰਨ ਪਰਿਵਾਰ ਦੇ ਦੋ ਮੈਂਬਰ ਜਖ਼ਮੀ ਹੋ ਗਏ। ਜਾਣਕਾਰੀ ਦਿੰਦਿਆਂ ਪਰਵਿਾਰ ਦੇ ਮੁਖੀ ਜਗਦੇਵ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਘਰ ਟਾਇਲ-ਬਾਲਿਆਂ ਦੀ ਪੁਰਾਣੀ ਛੱਤ ਸੀ, ਜੋ ਕਿ ਮੀਂਹ ਕਾਰਨ ਉਹਨਾਂ ਦੇ ਉਪਰ ਡਿੱਗ ਗਈ।
ਮੀਂਹ ਨੇ ਗਰੀਬ ਪਰਿਵਾਰ ਦੀ ਖੋਹੀ ਸਿਰ ਦੀ ਛੱਤ - ਭਾਰੀ ਮੀਂਹ
ਪਰਵਿਾਰ ਦੇ ਮੁਖੀ ਜਗਦੇਵ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਘਰ ਟਾਇਲ-ਬਾਲਿਆਂ ਦੀ ਪੁਰਾਣੀ ਛੱਤ ਸੀ, ਜੋ ਕਿ ਮੀਂਹ ਕਾਰਨ ਉਹਨਾਂ ਦੇ ਉਪਰ ਡਿੱਗ ਗਈ।
ਉਹਨਾਂ ਦੱਸਿਆ ਕਿ ਉਹਨਾਂ ਦੇ 4 ਲੜਕੀਆਂ ਅਤੇ 1 ਲੜਕਾ ਹੈ। ਉਹ ਆਪਣੇ ਪਰਿਵਾਰ ਸਮੇਤ ਘਰ ਅੰਦਰ ਕਰੀਬ 3 ਕੁ ਵਜੇ ਰੋਟੀ ਖਾ ਰਹੇ ਸਨ ਤਾਂ ਅਚਾਨਕ ਛੱਤ ਉਹਨਾਂ ਦੇ ਉੱਪਰ ਡਿੱਗ ਗਈ। ਜਿਸ ਨਾਲ ਉਹਨਾਂ ਦੀ ਲੜਕੀ ਦੇ ਸਿਰ ਵਿੱਚ ਸੱਟਾਂ ਲੱਗੀਆਂ।
ਉਹਨਾਂ ਦੱਸਿਆ ਕਿ ਉਹ ਬਹੁਤ ਗਰੀਬ ਹਨ, ਆਟੋ ਰਿਕਸਾ ਚਲਾ ਕੇ ਘਰ ਦਾ ਗੁਜਾਰਾ ਕਰਦੇ ਹਨ। ਉਹਨਾਂ ਦੱਸਿਆ ਕਿ ਉਹ ਨਗਰ ਕੌਸਸਲ ਬਰਨਾਲਾ ਵਿੱਚ 2 ਵਾਰ ਕੱਚੇ ਘਰ ਲਈ ਜਾਰੀ ਕੀਤੀ ਜਾਂਦੀ ਵਿੱਤੀ ਸਹਾਇਤਾ ਲਈ ਅਪਲਾਈ ਕਰ ਚੁੱਕੇ ਹਨ, ਪਰ ਉਹਨਾਂ ਨੂੰ ਅਜੇ ਤੱਕ ਘਰ ਬਣਾਉਣ ਨਹੀ ਕੋਈ ਵਿੱਤੀ ਸਹਾਇਤਾ ਨਹੀਂ ਦਿੱਤੀ ਗਈ। ਇਸ ਮੌਕੇ ਇੱਕਤਰ ਮੁਹੱਲਾ ਨਿਵਾਸੀਆਂ ਅਤੇ ਪਰਿਵਾਰ ਮੈਂਬਰਾਂ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀੇ।
ਇਹ ਵੀ ਪੜੋ: ਗੁਰਦੁਆਰਾ ਸਾਹਿਬ ਦੀ ਉਸਾਰੀ ਨੂੰ ਲੈ ਕੇ ਦੋ ਧਿਰਾਂ ਹੋਈਆਂ ਆਹਮੋ ਸਾਹਮਣੇ