ਪੰਜਾਬ

punjab

ETV Bharat / state

ਕਾਰ ਡਰਾਈਵਿੰਗ ਸਕੂਲ ਵਾਲਿਆਂ 'ਤੇ ਬਰਨਾਲਾ ਟ੍ਰੈਫਿਕ ਪੁਲਿਸ ਦੀ ਸਖਤੀ, ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਕੱਟੇ ਚਲਾਣ

Barnala Traffic Police Action on traffic violators: ਬਰਨਾਲਾ ਵਿੱਚ ਪੁਲਿਸ ਨੇ ਕਾਰ ਡਰਾਈਵਿੰਗ ਸਕੂਲ ਵਾਲਿਆਂ ਖ਼ਿਲਾਫ਼ ਸਖ਼ਤੀ ਕਰਦਿਆਂ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਣ ਕੀਤੇ ਹਨ। ਪੁਲਿਸ ਦਾ ਕਹਿਣਾ ਹੈੈ ਕਿ ਕਾਨੂੰਨ ਮੁਤਾਬਿਕ ਬਣਦੀ ਕਾਰਵਾਈ ਕੀਤੀ ਗਈ ਹੈ।

Barnala Traffic Police Action on traffic violators
Barnala Traffic Police Action on traffic violators

By ETV Bharat Punjabi Team

Published : Dec 27, 2023, 6:38 PM IST

ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਕੱਟੇ ਚਲਾਣ

ਬਰਨਾਲਾ:ਕਾਰ ਡਰਾਈਵਿੰਗ ਸਕੂਲਾਂ ਉੱਤੇ ਬਰਨਾਲਾ ਦੀ ਟ੍ਰੈਫਿਕ ਪੁਲਿਸ ਵੱਲੋਂ ਸਿਕੰਜ਼ਾ ਕੱਸਿਆ ਗਿਆ ਹੈ। ਟ੍ਰੈਫਿਕ ਪੁਲਿਸ ਵੱਲੋਂ ਕਾਰ ਡਰਾਈਵਿੰਗ ਸਕੂਲਾਂ ਦੀ ਚੈਕਿੰਗ ਕੀਤੀ ਗਈ ਅਤੇ ਨਿਯਮਾਂ ਦੀ ਪਾਲਣ ਨਾ ਕਰਨ ਵਾਲਿਆਂ ਦੇ ਚਾਲਾਨ ਕੀਤੇ ਗਏ। ਰੋਡ ਸੇਫ਼ਟੀ ਤਹਿਤ ਟ੍ਰੈਫਿਕ ਨਿਯਮਾਂ ਦਾ ਪਾਲਣ ਨਾ ਕਰਨ ਵਾਲੇ ਅਤੇ ਲੋੜੀਂਦੇ ਕਾਗਜ਼ਾਤ ਤੋਂ ਅਧੂਰੇ ਕਾਰ ਡਰਾਈਵਿੰਗ ਸਕੂਲਾਂ ਉੱਤੇ ਵੀ ਸਖਤੀ ਕੀਤੀ ਗਈ। ਟ੍ਰੈਫਿਕ ਇੰਚਾਰਜ ਜਸਵਿੰਦਰ ਸਿੰਘ ਨੇ ਸਭ ਨੂੰ ਨਿਯਮਾਂ ਦਾ ਪਾਲਣ ਕਰਨ ਦੀ ਹਦਾਇਤ ਕੀਤੀ।


ਰੋਡ ਸੇਫ਼ਟੀ ਦੇ ਮਾਮਲੇ 'ਚ ਕੋਈ ਸਮਝੌਤਾ ਨਹੀਂ:ਇਸ ਮੌਕੇ ਗੱਲਬਾਤ ਕਰਦਿਆਂ ਟ੍ਰੈਫਿਕ ਇੰਚਾਰਜ ਜਸਵਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਬਰਨਾਲਾ ਦੇ ਐੱਸਐੱਸਪੀ ਸੰਦੀਪ ਕੁਮਾਰ ਮਲਿਕ ਅਤੇ ਡੀਐੱਸਪੀ ਟ੍ਰੈਫਿਕ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਟ੍ਰੈਫਿਕ ਪੁਲਿਸ ਸਹੀ ਢੰਗ ਨਾਲ ਕੰਮ ਕਰਦੀ ਆ ਰਹੀ ਹੈ। ਇਸੇ ਤਹਿਤ ਅੱਜ ਬਰਨਾਲਾ ਵਿਖੇ ਕਾਰ ਡਰਾਈਵਿੰਗ ਸਕੂਲ ਵਾਲਿਆਂ ਦੀ ਚੈਕਿੰਗ ਕੀਤੀ ਗਈ ਹੈ। ਇਸ ਸਬੰਧੀ ਰੋਡ ਸੇਫ਼ਟੀ ਦੇ ਮਾਮਲੇ ਵਿੱਚ ਇਹਨਾਂ ਕਾਰ ਡਰਾਈਵਿੰਗ ਸਕੂਲਾਂ ਦੀ ਚੈਕਿੰਗ ਕੀਤੀ ਗਈ। ਇਸ ਵਿੱਚ ਸਿੱਖਣ ਵਾਲੇ ਅਤੇ ਸਿਖਾਉਣ ਵਾਲੇ ਦੋਵਾਂ ਦੀ ਚੈਕਿੰਗ ਹੋਈ ਹੈ। ਇਹਨਾਂ ਨੂੰ ਰੋਡ ਸੇਫ਼ਟੀ ਅਤੇ ਟ੍ਰੈਫਿਕ ਨਿਯਮਾਂ ਸਬੰਧੀ ਜਾਗਰੂਕ ਕੀਤਾ ਗਿਆ ਹੈ। ਉੱਥੇ ਨਾਲ ਹੀ ਜਿਹਨਾਂ ਦੇ ਕਾਗਜ਼ਾਂ ਵਿੱਚ ਤਰੁੱਟੀਆਂ ਹਨ ਜਾਂ ਅਣਗਹਿਲੀ ਵਰਤੀ ਜਾ ਰਹੀ ਹੈ, ਉਹਨਾਂ ਦੇ ਚਾਲਾਨ ਵੀ ਕੀਤੇ ਗਏ ਹਨ। ਉਹਨਾਂ ਕਿਹਾ ਕਿ ਰੋਡ ਸੇਫ਼ਟੀ ਦੇ ਮਾਮਲੇ ਸਬੰਧੀ ਕਿਸੇ ਨਾਲ ਕੋਈ ਸਮਝੌਤਾ ਨਹੀਂ ਹੈ।

ਨਿਯਮਾਂ ਸਬੰਧੀ ਜਾਗਰੂਕ ਕੀਤਾ: ਬਰਨਾਲਾ ਟ੍ਰੈਫਿਕ ਪੁਲਿਸ ਇਸ ਮਾਮਲੇ ਉੱਤੇ ਸਖ਼ਤ ਹੈ। ਸਾਰੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਜੋ ਵੀ ਕਾਰ ਡਰਾਈਵਿੰਗ ਸਕੂਲ ਸਬੰਧੀ ਨਿਯਮ ਯਕੀਨੀ ਬਣਾਉਣ ਲਈ ਸਭ ਨੂੰ ਕਿਹਾ ਗਿਆ ਹੈ। ਉਹਨਾਂ ਕਿਹਾ ਕਿ ਕੁੱਝ ਕਾਰ ਡਰਾਈਵਿੰਗ ਸਕੂਲਾਂ ਕੋਲ ਪਰਮਿਟ ਨਹੀਂ ਹਨ, ਉਹਨਾਂ ਦੇ ਵੀ ਚਲਾਨ ਕੀਤੇ ਹਨ। ਕਾਰ ਡਰਾਈਵਿੰਗ ਸਬੰਧੀ ਜੋ ਟਰੈਕ ਹਨ, ਉੱਥੇ ਹੀ ਇਹਨਾਂ ਨੂੰ ਡਰਾਈਵਿੰਗ ਕਰਨ ਲਈ ਹਦਾਇਤ ਦਿੱਤੀ ਗਈ ਹੈ।

ਉਹਨਾਂ ਕਿਹਾ ਕਿ ਇਹਨਾਂ ਨੂੰ ਅੱਗੇ ਲਈ ਵੀ ਚਿਤਾਵਨੀ ਦਿੱਤੀ ਹੈ ਕਿ ਜੇਕਰ ਕੋਈ ਨਿਯਮਾਂ ਦਾ ਉਲੰਘਣ ਕਰਦਾ ਫੜਿਆ ਗਿਆ ਤਾਂ ਉਸ ਵਿਰੁੱਧ ਹੋਰ ਸਖ਼ਤ ਕਾਰਵਾਈ ਹੋਵੇਗੀ। ਉੱਥੇ ਇਸ ਸਬੰਧੀ ਕਾਰ ਡਰਾਈਵਿੰਗ ਵਾਲਿਆਂ ਨੇ ਦੱਸਿਆ ਕਿ ਅੱਜ ਟ੍ਰੈਫਿਕ ਪੁਲਿਸ ਨੇ ਚੈਕਿੰਗ ਕਰਨ ਦੇ ਨਾਲ ਨਾਲ ਨਿਯਮਾਂ ਸਬੰਧੀ ਜਾਗਰੂਕ ਕੀਤਾ ਹੈ। ਗੱਡੀਆਂ ਵਿੱਚ ਫਾਇਰ ਅਤੇ ਮੈਡੀਸਨ ਸਬੰਧੀ ਵੀ ਨਿਯਮਾਂ ਦਾ ਪਾਲਣ ਕਰਨ ਲਈ ਨਿਰਦੇਸ਼ ਦਿੱਤੇ ਹਨ। ਸਾਰੇ ਡਰਾਈਵਿੰਗ ਸਕੂਲਾਂ ਵਾਲਿਆਂ ਨੇ ਟ੍ਰੈਫਿਕ ਪੁਲਿਸ ਨੂੰ ਨਿਯਮਾਂ ਦਾ ਪਾਲਣ ਕਰਨ ਦਾ ਵਿਸਵਾਸ਼ ਦਵਾਇਆ ਹੈ।

ABOUT THE AUTHOR

...view details