ਬਰਨਾਲਾ: ਆਏ ਦਿਨ ਲੁੱਟ ਖੋਹ ਦੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ, ਇਸੇ ਤਰ੍ਹਾਂ ਹੀ ਜ਼ਿਲਾ ਬਰਨਾਲਾ ਵਿੱਚ ਪੈਂਦੇ ਤਪਾ ਵਿਖੇ ਚਿੱਟੇ ਦਿਨ 25 ਮਾਰਚ ਨੂੰ ਕੁਝ ਹਥਿਆਰਬੰਦ ਕੁਝ ਨੌਜਵਾਨਾਂ ਵੱਲੋਂ ਇੱਕ ਘਰ ਵਿੱਚੋਂ ਹਥਿਆਰਾਂ ਦੀ ਨੋਕ 'ਤੇ ਸਕੌਰਪੀਓ ਗੱਡੀ ਖੋਹ ਕੇ ਲਿਜਾਣ ਦੀ ਘਟਨਾ ਵਾਪਰੀ ਸੀ, ਜਿਸ ਤੋਂ ਬਾਅਦ ਬਰਨਾਲਾ ਜ਼ਿਲ੍ਹੇ ਦੀ ਪੁਲਿਸ ਵੱਲੋਂ ਮੁਸਤੈਦੀ ਵਰਤਦਿਆਂ ਕੁਝ ਹੀ ਘੰਟਿਆਂ ਬਾਅਦ ਸਕਾਰਪੀਓ ਗੱਡੀ ਸਮੇਤ ਨਾਜਾਇਜ਼ ਅਸਲਾ ਅਤੇ ਰਿਟਜ਼ ਗੱਡੀ ਬਰਾਮਦ ਕਰਕੇ ਲੁਟੇਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ।
ਜਾਣਕਾਰੀ ਦਿੰਦਿਆਂ ਕੁਲਦੀਪ ਸਿੰਘ ਐੱਸਐੱਸਪੀ ਹੈੱਡਕੁਆਰਟਰ ਬਰਨਾਲਾ ਨੇ ਕਿਹਾ ਕਿ 25 ਮਾਰਚ ਦੇ ਦਿਨ ਵੇਲੇ ਸੁਖਪਾਲ ਕੌਰ ਨਾਂ ਦੀ ਤਪਾ ਰਹਿਣ ਵਾਲੀ ਔਰਤ ਦੇ ਘਰੋਂ ਚਾਰ ਬੰਦੇ ਹਥਿਆਰਾਂ ਦੀ ਨੋਕ 'ਤੇ ਸਕਾਰਪੀਓ ਗੱਡੀ ਖੋਹ ਕੇ ਲੈ ਗਏ ਸਨ, ਜਿਸ ਦੀ ਜਾਣਕਾਰੀ ਪੁਲਿਸ ਨੂੰ ਮਿਲਦਿਆਂ ਹੀ ਬਰਨਾਲਾ ਜ਼ਿਲ੍ਹੇ ਦੇ ਐੱਸਐੱਸਪੀ ਮੈਡਮ ਅਲਕਾ ਮੀਨਾ ਜੀ ਦੀ ਰਹਿਨੁਮਾਈ ਹੇਠ ਜੁਆਇੰਟ ਆਪ੍ਰੇਸ਼ਨ ਸ਼ੁਰੂ ਕੀਤਾ ਗਿਆ। ਜਿਸ ਵਿਚ ਸਹਿਣੇ ਥਾਣੇ ਦੇ ਏਰੀਏ ਅੰਦਰ ਡੀਐੱਸਪੀ ਦੀ ਗੱਡੀ 'ਤੇ ਲੁਟੇਰੇ ਫਾਇਰਿੰਗ ਦੀ ਕਰ ਗਏ ਅਤੇ ਕੁਝ ਸਮੇਂ ਬਾਅਦ ਹੀ ਸਹਿਣੇ ਥਾਣੇ ਦੇ ਅਧੀਨ ਪੈਂਦੇ ਪਿੰਡਾਂ ਵਿੱਚ ਸਕਾਰਪੀਓ ਗੱਡੀ ਸਮੇਤ ਦੋ ਲੁਟੇਰੇ ਗ੍ਰਿਫ਼ਤਾਰ ਕਰ ਲਏ।