ਪੰਜਾਬ

punjab

By

Published : Mar 8, 2023, 7:36 PM IST

ETV Bharat / state

Police arrested the robbers: ਲੁੱਟ-ਖੋਹ ਕਰਨ ਵਾਲਾ ਗਿਰੋਹ ਗ੍ਰਿਫ਼ਤਾਰ, ਮੁਲਜ਼ਮਾਂ ਕੋਲੋਂ ਅਲਟੋ ਕਾਰ ਸਣੇ 13 ਵਾਹਨ ਬਰਾਮਦ

ਬਰਨਾਲਾ ਵਿੱਚ ਪੁਲਿਸ ਨੇ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦੇ ਮੈਂਬਰਾਂ ਨੂੰ ਗੁਪਤ ਸੂਚਨਾ ਦੇ ਅਧਾਰ ਉੱਤੇ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਲੁਟੇਰਿਆਂ ਕੋਲੋਂ ਅਲਟੋ ਕਾਰ ਸਮੇਤ ਕੁੱਲ੍ਹ 13 ਵਾਹਨ ਬਰਾਮਦ ਕੀਤੇ ਹਨ।

The police arrested the robbers in Barnala
Police arrested the robbers: ਲੁੱਟ-ਖੋਹ ਕਰਨ ਵਾਲਾ ਗਿਰੋਹ ਗ੍ਰਿਫ਼ਤਾਰ, ਮੁਲਜ਼ਮਾਂ ਕੋਲੋਂ ਅਲਟੋ ਕਾਰ ਸਣੇ 13 ਵਾਹਨ ਬਰਾਮਦ

ਬਰਨਾਲਾ: ਜ਼ਿਲ੍ਹਾ ਬਰਨਾਲਾ ਪੁਲਿਸ ਵੱਲੋਂ ਲੁੱਟਖੋਹ ਅਤੇ ਚੋਰੀਆਂ ਕਰਨ ਵਾਲੇ ਇੱਕ ਵੱਡੇ ਗਿਰੋਹ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ। ਪੁਲਿਸ ਨੇ ਕਾਬੂ ਕੀਤੇ ਚੋਰਾਂ ਤੋਂ ਚੋਰੀ ਦੇ ਮੋਟਰਸਾਈਕਲ, ਸਕੂਟਰੀ, ਕਾਰ, ਮੋਬਾਈਲ ਫੋਨ ਅਤੇ ਹੋਰ ਸਮਾਨ ਵੀ ਬਰਾਮਦ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸਬੰਸੀ ਜਾਣਕਾਰੀ ਦਿੰਦਿਆਂ ਡੀਐੱਸਪੀ ਮਹਿਲ ਕਲਾਂ ਗਮਦੂਰ ਸਿੰਘ ਚਹਿਲ ਪੀਪੀਐਸ ਨੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਵਿੱਚ ਲੁੱਟਖੋਹ ਅਤੇ ਚੋਰੀ ਦੀਆਂ ਘਟਨਾਵਾਂ ਰੋਕਣ ਸਬੰਧੀ ਚਲਾਈ ਮੁਹਿੰਮ ਤਹਿਤ ਗੁਪਤ ਸੂਚਨਾ ਪ੍ਰਾਪਤ ਹੋਈ ਕਿ ਸਤਵੀਰ ਸਿੰਘ ਉਰਫ ਬੱਠਲ ਪੁੱਤਰ ਬਲਵੰਤ ਸਿੰਘ ਵਾਸੀ ਸੱਦੋਵਾਲ, ਬਲਵਿੰਦਰ ਸਿੰਘ ਉਰਫ ਤੋਤੀ ਪੁੱਤਰ ਬਲਰਾਮ ਸਿੰਘ, ਅਵਤਾਰ ਸਿੰਘ ਉਰਫ ਅਜੈ ਪੁੱਤਰ ਰਾਮ ਸਿੰਘ ਵਾਸੀਆਨ ਹਠੂਰ, ਅੰਮ੍ਰਿਤਪਾਲ ਸਿੰਘ ਉਰਫ ਕਾਲੀ ਪੁੱਤਰ ਰੁਲਦੂ ਸਿੰਘ ਵਾਸੀ ਰਾਏਕੋਟ, ਧਰਮਪ੍ਰੀਤ ਸਿੰਘ ਉਰਫ ਧੰਮੀ ਪੁੱਤਰ ਗੁਰਦੇਵ ਸਿੰਘ, ਗਗਨਦੀਪ ਸਿੰਘ ਉਰਫ ਗਗਨਾ ਪੁੱਤਰ ਕੁਲਵੰਤ ਸਿੰਘ, ਸਿੰਦਰਪਾਲ ਸਿੰਘ ਉਰਫ ਛਿੰਦਾ ਪੁੱਤਰ ਅਮਰੀਕ ਸਿੰਘ ਵਾਸੀਆਨ ਝੋਰੜਾ ਨੇ ਮਿਲ ਕੇ ਇੱਕ ਗਿਰੋਹ ਬਣਾਇਆ ਹੋਇਆ ਹੈ।

ਗੁਪਤ ਸੂਚਨਾ ਉੱਤੇ ਐਕਸ਼ਨ: ਇਹ ਗਿਰੋਹ ਸ਼ਰਾਬ ਦੇ ਠੇਕੇ, ਬੈਂਕਾਂ ਅਤੇ ਲੁੱਟਾਂ ਖੋਹਾ ਵਗੈਰਾ ਕਰਦੇ ਹਨ, ਜੋ ਠੁੱਲੀਵਾਲ ਤੋਂ ਗੁੰਮਟੀ ਲਿੰਕ ਰੋਡ ਉੱਪਰ ਆਪਣੇ 2 ਮੋਟਰਸਾਇਕਲਾਂ ਅਤੇ ਆਲਟੋ ਕਾਰ ਸਮੇਤ ਬੈਠੇ ਹਨ। ਇਸ ’ਤੇ ਥਾਣੇਦਾਰ ਸੁਖਵਿੰਦਰ ਸਿੰਘ ਮੁੱਖ ਅਫਸਰ ਥਾਣਾ ਠੁੱਲੀਵਾਲ ਵੱਲੋਂ ਉਕਤ ਮੁਲਜ਼ਮਾਂ ਖ਼ਿਲਾਫ਼ ਮੁਕੱੱਦਮਾ ਨੰਬਰ ਥਾਣਾ ਠੁੱਲੀਵਾਲ ਦਰਜ ਕਰਕੇ, ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ, ਉਨ੍ਹਾਂ ਦੇ ਕਬਜ਼ੇ ਵਿੱਚੋਂ ਇੱਕ ਅਲਟੋ ਕਾਰ, ਦੋ ਮੋਟਰਸਾਇਕਲ ਬਰਾਮਦ ਕੀਤੇ ਗਏ ਹਨ। ਉਹਨਾਂ ਦੱਸਿਆ ਕਿ ਮੁਲਜ਼ਮਾਂ ਪਾਸੋਂ ਪੁਲਿਸ ਰਿਮਾਂਡ ’ਤੇ 06 ਹੋਰ ਮੋਟਰਸਾਇਕਲ, 03 ਐਕਟਿਵਾ ਸਕੂਟਰੀ, 01 ਏਅਰ ਪਿਸਟਲ, 2 ਐਲਈਡੀ, 2 ਗੈਸ ਸਲੰਡਰ, 4 ਮੋਬਾਇਲ, 1 ਸਪਰੇਅ ਪੰਪ ਆਦਿ ਬਰਾਮਦ ਕੀਤੇ ਗਏ ਹਨ।


ਥਾਣੇਦਾਰ ਸੁਖਵਿੰਦਰ ਸਿੰਘ ਵੱਲੋਂ ਮੁਲਜ਼ਮਾਂ ਦੀ ਪੁੱਛਗਿੱਛ ਤੋਂ ਪਾਇਆ ਗਿਆ ਕਿ ਮੁਲਜ਼ਮਾਂ ਵੱਲੋਂ ਆਲਟੋ ਕਾਰ ਸੰਗਰੂਰ ਦੇ ਇਲਾਕੇ ਅਤੇ 08 ਮੋਟਰਸਾਈਕਲ ਪਿੰਡ ਅੱਚਰਵਾਲ, ਜਗਰਾਉ, ਸ਼ਹਿਣਾ, ਰਾਏਕੋਟ, ਹਠੂਰ, ਬਰਨਾਲਾ ਅਤੇ ਸਕੂਟਰੀਆਂ ਜਗਰਾਉ ਅਤੇ ਰਾਏਕੋਟ, 2 ਐਲਈਡੀ ਮਹਿਲ ਕਲਾਂ ਅਤੇ ਛੀਨੀਵਾਲ ਕਲਾਂ ਅਤੇ 06 ਮੋਬਾਇਲ ਫੋਨ ਪਿੰਡ ਝੋਰੜਾ, ਰਾਏਕੋਟ, ਦੱਦਾਹੂਰ ਨਹਿਰ ਅਤੇ ਹਠੂਰ ਪਿੰਡ ਤੋਂ ਚੋਰੀ ਕੀਤੇ ਸਨ। ਇਸ ਗੈਂਗ ਦਾ ਮੁਖੀ ਸਤਵੀਰ ਸਿੰਘ ਉਰਫ ਬੱਠਲ ਖਿਲਾਫ ਪਹਿਲਾਂ ਵੀ 4 ਮੁਕੱਦਮੇ ਦਰਜ ਹਨ, ਜਿਨ੍ਹਾਂ ਵਿੱਚ 2 ਚੋਰੀ ਅਤੇ ਲੁੱਟ ਖੋਹ ਦੇ ਮੁਕੱਦਮੇ ਦਰਜ ਹਨ। ਪੁਲਿਸ ਦਾ ਕਹਿਣਾ ਹੈ ਕਿ ਜ਼ਿਲ੍ਹੇ ਅੰਦਰ ਹੋ ਰਹੀਆਂ ਵਾਰਦਾਤਾਂ ਤੋਂ ਬਾਅਦ ਇੰਨ੍ਹਾਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਜ਼ਰੂਰੀ ਸੀ ਜਿਸ ਨੂੰ ਪੁਲਿਸ ਨੇ ਅੰਜਾਮ ਦਿੱਤਾ ਹੈ।

ਇਹ ਵੀ ਪੜ੍ਹੋ:Women's Day Special: ਇਸ ਪਿੰਡ ਦੀ ਮਹਿਲਾ ਸਰਪੰਚ ਨੇ ਨਸ਼ੇ ਦੇ ਸੌਦਾਗਰਾਂ ਦੀ ਉਡਾਈ ਨੀਂਦ, ਜਾਣੋ ਕਿਵੇਂ


ABOUT THE AUTHOR

...view details