ਬਰਨਾਲਾ :ਪੰਜਾਬ ਇਸ ਵੇਲੇ ਧਰਤੀ ਹੇਠਲੇ ਪਾਣੀ ਦੇ ਸੰਕਟ ਨਾਲ ਜੂਝ ਰਿਹਾ ਹੈ। ਜਿਸ ਕਰਕੇ ਸੂਬਾ ਸਰਕਾਰ ਲੋਕਾਂ ਖਾਸ ਕਰ ਕਿਸਾਨਾਂ ਨੂੰ ਨਹਿਰੀ ਪਾਣੀ ਵੱਲ ਉਤਸ਼ਾਹਿਤ ਕਰ ਰਹੀ ਹੈ। ਉਥੇ ਸਰਕਾਰ ਵਲੋਂ ਝੋਨਾ ਲਗਾਉਣ ਲਈ ਵੀ ਖਾਸ ਦਿਨ ਅਤੇ ਤਰੀਖਾਂ ਤੈਅ ਕੀਤੀਆਂ ਹਨ। ਸਰਕਾਰ ਅਤੇ ਖੇਤੀਬਾੜੀ ਵਿਭਾਗ ਸਮੇਤ ਵਾਤਾਵਰਨ ਪੰਜਾਬ ਪ੍ਰੇਮੀ ਕਿਸਾਨਾਂ ਨੂੰ ਖਾਲੀ ਪਏ ਖੇਤਾਂ ਵਿੱਚ ਪਾਣੀ ਨਾਲ ਛੱਡਣ ਲਈ ਕਹਿ ਰਹੇ ਹਨ ਪਰ ਕੁੱਝ ਕਿਸਾਨ ਅਜੇ ਵੀ ਅਣਗਹਿਲੀ ਵਰਤਦੇ ਹੋਏ ਖਾਲੀ ਖੇਤਾਂ ਵਿੱਚ ਖੁੱਲ੍ਹਾ ਪਾਣੀ ਬੇਵਜਾ ਛੱਡ ਕੇ ਬਰਬਾਦ ਕਰ ਰਹੇ ਹਨ। ਅਜਿਹਾ ਇੱਕ ਮਾਮਲਾ ਬਰਨਾਲਾ ਦੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਅਧੀਨ ਦੇਖਣ ਨੂੰ ਮਿਲਿਆ ਹੈ, ਜਿੱਥੇ ਇੱਕ ਕਿਸਾਨ ਵਲੋਂ ਖਾਲੀ ਖੇਤ ਵਿੱਚ ਖੁੱਲ੍ਹਾ ਪਾਣੀ ਛੱਡਿਆ ਹੋਇਾਆ ਸੀ। ਜਿਸ ਤੇ ਹਲਕੇ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵਲੋਂ ਇਤਰਾਜ਼ ਜਤਾਇਆ ਗਿਆ। ਵਿਧਾਇਕ ਪਾਰਟੀ ਪ੍ਰੋਗਰਾਮ ਤਹਿਤ ਕਿਸੇ ਪਿੰਡ ਜਾ ਰਹੇ ਸਨ ਕਿ ਰਸਤੇ ਵਿੱਚ ਕਿਸਾਨ ਵਲੋਂ ਬਰਬਾਦ ਕੀਤੇ ਜਾ ਰਹੇ ਪਾਣੀ ਨੂੰ ਦੇਖ ਕੇ ਉਹਨਾਂ ਆਪਣੀ ਗੱਡੀ ਰੋਕ ਲਈ ਅਤੇ ਕਿਸਾਨ ਦੀ ਇਸ ਕਾਰਵਾਈ ਤੇ ਕਾਫ਼ੀ ਰੋਸ ਜ਼ਾਹਰ ਕੀਤਾ।
ਬਰਨਾਲਾ 'ਚ ਕਿਸਾਨ ਵੱਲੋਂ ਖੇਤਾਂ 'ਚ ਖੁੱਲਾ ਪਾਣੀ ਛੱਡਣ 'ਤੇ ਵਿਧਾਇਕ ਨੇ ਜਤਾਇਆ ਇਤਰਾਜ਼ - MLA Kulwant Singh Pandori
ਬਰਨਾਲਾ ਵਿੱਚ ਇਕ ਕਿਸਾਨ ਵਲੋਂ ਆਪਣੇ ਖਾਲੀ ਪਏ ਖੇਤਾਂ ਵਿੱਚ ਪਾਣੀ ਛੱਡਣ ਦਾ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵਲੋਂ ਇਤਰਾਜ਼ ਜਤਾਇਆ ਗਿਆ ਹੈ।
ਪਾਣੀ ਛੱਡਣ ਦਾ ਤਰੀਕਾ ਗਲਤ :ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕਿ ਇੱਕ ਕਿਸਾਨ ਵਲੋਂ ਇਸ ਤਰ੍ਹਾਂ ਖਾਲੀ ਖੇਤ ਵਿੱਚ ਪਾਣੀ ਛੱਡੇ ਜਾਣ ਦਾ ਕਾਫ਼ੀ ਦੁੱਖ ਲੱਗਿਆ ਹੈ। ਉਹਨਾਂ ਕਿਹਾ ਕਿ ਕਿੰਨੇ ਹੀ ਦਿਨਾਂ ਤੋਂ ਭਾਰੀ ਮੀਂਹ ਪੈ ਕੇ ਹਟੇ ਹਨ, ਜਿਸ ਨਾਲ ਖੇਤ ਗਿੱਲੇ ਹੋ ਚੁੱਕੇ ਹਨ। ਸਰਕਾਰ ਵਲੋਂ ਵੀ ਕਿਸਾਨਾਂ ਨੂੰ ਅੱਠ ਘੰਟੇ ਪਾਣੀ ਦਿੱਤਾ ਜਾ ਰਿਹਾ ਹੈ, ਜੋ ਮੱਕੀ ਅਤੇ ਹੋਰ ਫ਼ਸਲਾਂ ਲਈ ਪਾਣੀ ਲਗਾਇਆ ਜਾ ਸਕਿਆ। ਪਰ ਕੁੱਝ ਕਿਸਾਨ ਅਜੇ ਵੀ ਅਣਗਹਿਲੀ ਵਰਤ ਰਹੇ ਹਨ, ਧਰਤੀ ਠੰਢੀ ਕਰਨ ਦੇ ਨਾਮ ਤੇ ਖੁੱਲ੍ਹਾ ਪਾਣੀ ਖੇਤਾਂ ਵਿੱਚ ਛੱਡਿਆ ਜਾ ਰਿਹਾ ਹੈ ਜੋ ਗਲਤ ਹੈ। ਜਿਸ ਖੇਤ ਵਿੱਚ ਉਹ ਖਡੈ ਹਨ, ਉਸ ਵਲੋਂ ਆਪਣੇ 15 ਏਕੜ ਦੇ ਕਰੀਬ ਖੇਤ ਵਿੱਚ ਪਾਣੀ ਛੱਡ ਰਹੇ ਹਨ, ਜਦਕਿ ਖੇਤ ਖਾਲੀ ਹੈ ਅਤੇ 15 20 ਦਿਨ ਅਜੇ ਇਸ ਖੇਤ ਵਿੱਚ ਕੁੱਝ ਵੀ ਨਹੀਂ ਲਗਾਉਣਾ। ਇਸ ਕਰਕੇ ਇਹ ਤਰੀਕਾ ਗਲਤ ਹੈ।
ਡਾਰਕ ਜ਼ੋਨ ਵਿੱਚ ਹੈ ਬਲਾਕ ਮਹਿਲ ਕਲਾਂ :ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕਿ ਮਹਿਲ ਕਲਾਂ ਹਲਕਾ ਪਹਿਲਾਂ ਹੀ ਧਰਤੀ ਹੇਠਲੇ ਪਾਣੀ ਵਲੋਂ ਡਾਰਕ ਜ਼ੋਨ ਵਿੱਚ ਹੈ। ਪਾਣੀ ਦਾ ਪੱਤਣ 150 ਫ਼ੁੱਟ ਤੇ ਚਲਿਆ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਪਹਿਲਾਂ ਹੀ ਨਹਿਰੀ ਪਾਣੀ ਹਰ ਖੇਤ ਤੱਕ ਪੁੱਜਦਾ ਕਰਨ ਲਈ ਹਰ ਸੰਭਵ ਯਤਨ ਕਰ ਰਹੀ ਹੈ। ਇਸ ਕਰਕੇ ਸਾਨੂੰ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਦੀ ਲੋੜ ਹੈ। ਉਹਨਾਂ ਕਿਹਾ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਲਾਹਨਤਾਂ ਨਾ ਪਾਉਣ, ਏਸ ਕਰਕੇ ਧਰਤੀ ਹੇਠਾਲੇ ਪਾਣੀ ਨੂੰ ਬਚਾਉਣ ਦੀ ਲੋੜ ਹੈ। ਉਹਨਾਂ ਕਿਸਾਨ ਜੱਥੇਬੰਦੀਆਂ ਨੂੰ ਵੀ ਅਪੀਲ ਕੀਤੀ ਕਿ ਸਰਕਾਰ ਦੀ ਇਸ ਪਾਣੀ ਬਚਾਓ ਮੁਹਿੰਮ ਵਿੱਚ ਸਾਥ ਦਿੱਤਾ ਜਾਵੇ।