ਬਰਨਾਲਾ:ਜ਼ਿਲ੍ਹੇ ਦੇ ਨਗਰ ਕੌਂਸਲ ਵਿੱਚ ਚਲਾਈ ਜਾ ਰਹੀ ਲਾਈਬ੍ਰੇਰੀ ਲੋੜਵੰਦ ਬੱਚਿਆਂ ਤੇ ਨੌਜਵਾਨਾਂ ਲਈ ਵੱਡਾ ਸਹਾਰਾ ਬਣ ਗਈ ਹੈ। ਪੰਜਾਬੀ ਦੇ ਪ੍ਰਸਿੱਧ ਸਾਹਿਤਕਾਰ ਰਾਮ ਸਰੂਪ ਅਣਖੀ ਦੇ ਨਾਮ ’ਤੇ ਨਗਰ ਕੌਂਸਲ ਦਫਤਰ ਵਿੱਚ ਲਾਈਬ੍ਰੇਰੀ ਚਲਾਈ ਜਾ ਰਹੀ ਹੈ। ਜਿੱਥੇ ਟੈਸਟਾਂ ਦੀ ਤਿਆਰੀ ਲਈ ਬਹੁਤ ਸ਼ਾਂਤਮਈ ਮਾਹੌਲ ਦਿੱਤਾ ਜਾ ਰਿਹਾ ਹੈ। ਲਾਈਬ੍ਰੇਰੀ ਵਿੱਚ ਹਰ ਤਰ੍ਹਾਂ ਦੀ ਨੌਕਰੀ ਦੇ ਟੈਸਟਾਂ ਦੀ ਤਿਆਰੀ ਦੀਆਂ ਕਿਤਾਬਾਂ ਮੈਗਜ਼ੀਨ ਅਤੇ ਅਖਬਾਰ ਮੁਹੱਈਆ ਕਰਵਾਏ ਜਾ ਰਹੇ ਹਨ।
ਇਹ ਵੀ ਪੜੋ:Ludhiana News: ਕੈਨੇਡਾ ਬੈਠੀ ਕੁੜੀ ਨੇ ਤੋੜਿਆ ਮੁੰਡੇ ਦਾ ਦਿਲ ਤਾਂ ਟੈਂਕੀ 'ਤੇ ਚੜ੍ਹਿਆ ਨੌਜਵਾਨ, ਜਾਣੋ ਅੱਗੇ ਕੀ ਹੋਇਆ
ਵਿਦਿਆਰਥੀ ਕਰਦੇ ਨੇ ਟੈਸਟ ਦੀ ਤਿਆਰੀ:ਕੰਪਿਊਟਰ ਤੇ ਇੰਟਰਨੈਟ ਦੀ ਸਹੂਲਤ ਵੀ ਨੌਜਵਾਨ ਲਈ ਦਿੱਤੀ ਗਈ ਹੈ। ਲਾਈਬ੍ਰੇਰੀ ਵਿੱਚ 70 ਦੇ ਕਰੀਬ ਨੌਜਵਾਨ ਰੋਜ਼ਾਨਾ ਆ ਕੇ ਆਪਣੇ ਟੈਸਟਾਂ ਦੀ ਤਿਆਰੀ ਕਰ ਰਹੇ ਹਨ। ਨੌਜਵਾਨਾਂ ਤੋਂ ਮਹਿੰਗੇ ਸੈਂਟਰਾਂ ਦੇ ਮੁਕਾਬਲੇ ਸਿਰਫ 300 ਰੁਪਏ ਫੀਸ ਲੈ ਕੇ ਪੜ੍ਹਨਯੋਗ ਮਾਹੌਲ ਦਿੱਤਾ ਜਾ ਰਿਹਾ ਹੈ। ਲਾਈਬ੍ਰੇਰੀ ਵਿੱਚ ਆ ਰਹੇ ਨੌਜਵਾਨ ਇਸ ਉਪਰਾਲੇ ਦੀ ਸ਼ਾਲਾਘਾ ਕਰਦੇ ਹੋਏ ਅਜਿਹੀਆਂ ਲਾਈਬ੍ਰੇਰੀਆਂ ਪਿੰਡ ਪਿੰਡ ਖੋਲ੍ਹਣ ਦੀ ਮੰਗ ਕਰ ਰਹੇ ਹਨ।
ਸਵੇਰੇ ਸਾਢੇ 8 ਤੋਂ ਸ਼ਾਮ 5 ਵਜੇ ਤੱਕ ਖੋਲ੍ਹੀ ਜਾਂਦੀ ਹੈ ਲਾਇਬ੍ਰੇਰੀ: ਇਸ ਸਬੰਧੀ ਰਾਮ ਸਰੂਪ ਅਣਖੀ ਲਾਇਬ੍ਰੇਰੀ ਦੇ ਲਾਇਬ੍ਰੇਰੀਅਨ ਨੇ ਦੱਸਿਆ ਕਿ ਇਸ ਲਾਇਬ੍ਰੇਰੀ ਵਿੱਚ 70 ਦੇ ਕਰੀਬ ਬੱਚੇ ਆ ਕੇ ਆਪੋ ਆਪਣੇ ਟੈਸਟਾਂ ਦੀ ਤਿਆਰੀ ਕਰ ਰਹੇ ਹਨ। ਜਿਹਨਾਂ ਵਿੱਚੋਂ 10 ਬੱਚੇ ਅਲੱਗ ਅਲੱਗ ਟੈਸਟਾਂ ਵਿੱਚ ਪਾਸ ਹੋ ਕੇ ਚੁਣੇ ਗਏ ਹਨ ਅਤੇ ਉਹਨਾਂ ਦੀ ਨਿਯੁਕਤੀ ਬਾਕੀ ਹੈ। ਇਹ ਲਾਇਬ੍ਰੇਰੀ ਸਵੇਰੇ ਸਾਢੇ 8 ਤੋਂ ਸ਼ਾਮ 5 ਵਜੇ ਤੱਕ ਖੋਲ੍ਹੀ ਜਾਂਦੀ ਹੈ। ਲਾਇਬ੍ਰੇਰੀ ਵਿੱਚ ਆਉਣ ਵਾਲੇ ਬੱਚਿਆਂ ਤੋਂ ਪ੍ਰਤੀ ਮਹੀਨਾ ਸਿਰਫ਼ 300 ਰੁਪਏ ਫੀਸ ਲਈ ਜਾਂਦੀ ਹੈ ਜਿਸ ਨਾਲ ਲਾਇ੍ਰਬੇਰੀ ਲਈ ਲੋੜੀਂਦੀਆਂ ਕਿਤਾਬਾਂ ਦਾ ਪ੍ਰਬੰਧ ਕੀਤਾ ਜਾਂਦਾ ਹੈ। ਉਹਨਾਂ ਦੱਸਿਆ ਕਿ ਇਸ ਲਾਇ੍ਰਬੇਰੀ ਵਿੱਚ ਬਰਨਾਲਾ ਸ਼ਹਿਰ ਸਮੇਤ ਵੱਖ ਵੱਖ ਪਿੰਡਾਂ ਤੋਂ ਇਲਾਵਾ ਟ੍ਰਾਈਡੈਂਟ ਕੰਪਨੀ ਵਿੱਚ ਨੌਕਰੀ ਕਰਦੇ ਹਰਿਆਣਾ ਦੇ ਹਿਸਾਬ ਫਤਿਆਬਾਦ ਤੇ ਸਿਰਸਾ ਦੇ ਬੱਚੇ ਵੀ ਪੜ੍ਹਾਈ ਕਰਨ ਆਉਂਦੇ ਹਨ। ਉਹਨਾਂ ਦੱਸਿਆ ਕਿ ਇਸ ਲਾਇ੍ਰਬੇਰੀ ਵਿੱਚ ਬਹੁਤ ਚੰਗਾ ਮਾਹੌਲ ਟੈਸਟਾਂ ਦੀ ਤਿਆਰੀ ਲਈ ਦਿੱਤਾ ਜਾਂਦਾ ਹੈ।