ਪੰਜਾਬ

punjab

ETV Bharat / state

ਵੱਡੀ ਗਿਣਤੀ 'ਚ ਕੱਟੇ ਦਰੱਖਤ ਪ੍ਰਸ਼ਾਸਨ ਬਣਿਆ ਮੂਕ ਦਰਸ਼ਕ

ਬਰਨਾਲਾ ਦੇ ਰਾਏਕੋਟ ਰੋਡ 'ਤੇ ਸੀ.ਐੱਨ.ਜੀ.ਪਾਇਪ (CNG pipe) ਪਾਉਣ ਵਾਲੀ ਕੰਪਨੀ ਵੱਲੋਂ ਸੜਕ ਦੀਆਂ ਸਾਇਡਾਂ 'ਤੇ ਖੜ੍ਹੇ ਦਰੱਖਤਾਂ ਦੀਆਂ ਜੜ੍ਹਾਂ ਆਦਿ ਕੱਟ ਕੇ ਹਜ਼ਾਰਾਂ ਦਰੱਖਤਾਂ ਨੂੰ ਕਥਿੱਤ ਨੁਕਸਾਨ ਪਹੁੰਚਾਇਆ ਹੈ। ਪਰ ਬਰਨਾਲਾ ਦਾ ਪ੍ਰਸ਼ਾਸਨ ਦਰੱਖਤ ਕੱਟਣ ਵਾਲੀ ਗੈਸ ਪਾਈਪ ਕੰਪਨੀ (Gas Pipe Company) 'ਤੇ ਕਾਰਵਾਈ ਕਰਨ ਦੀ ਬਜਾਏ ਮੂਕ ਦਰਸ਼ਕ ਬਣਿਆ ਬੈਠਾ ਹੈ।

ਵੱਡੀ ਗਿਣਤੀ 'ਚ ਕੱਟੇ ਦਰੱਖਤ ਪ੍ਰਸਾਸ਼ਨ ਬਣਿਆ ਮੂਕ ਦਰਸ਼ਕ
ਵੱਡੀ ਗਿਣਤੀ 'ਚ ਕੱਟੇ ਦਰੱਖਤ ਪ੍ਰਸਾਸ਼ਨ ਬਣਿਆ ਮੂਕ ਦਰਸ਼ਕ

By

Published : Sep 21, 2021, 10:15 PM IST

ਬਰਨਾਲਾ:ਬਰਨਾਲਾ ਦੇ ਰਾਏਕੋਟ ਰੋਡ 'ਤੇ ਸੀ.ਐੱਨ.ਜੀ.ਪਾਇਪ (CNG pipe) ਪਾਉਣ ਵਾਲੀ ਕੰਪਨੀ ਵੱਲੋਂ ਸੜਕ ਦੀਆਂ ਸਾਇਡਾਂ 'ਤੇ ਖੜ੍ਹੇ ਦਰੱਖਤਾਂ ਦੀਆਂ ਜੜ੍ਹਾਂ ਆਦਿ ਕੱਟ ਕੇ ਹਜ਼ਾਰਾਂ ਦਰੱਖਤਾਂ ਨੂੰ ਕਥਿੱਤ ਨੁਕਸਾਨ ਪਹੁੰਚਾਇਆ ਹੈ। ਪਰ ਬਰਨਾਲਾ ਦਾ ਪ੍ਰਸ਼ਾਸਨ ਦਰੱਖਤ ਕੱਟਣ ਵਾਲੀ ਗੈਸ ਪਾਈਪ ਕੰਪਨੀ (Gas Pipe Company) 'ਤੇ ਕਾਰਵਾਈ ਕਰਨ ਦੀ ਬਜਾਏ ਮੂਕ ਦਰਸ਼ਕ ਬਣਿਆ ਬੈਠਾ ਹੈ।

ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਡੀ.ਯੂ ਕੰਪਨੀ ਦੇ ਨਾਮ ਹੇਠ ਰਾਏਕੋਟ ਤੋਂ ਸੜਕ ਦੀ ਇੱਕ ਸਾਇਡ ਪਾਇਪ ਲਾਇਨ ਪਾਈ ਜਾ ਰਹੀ ਹੈ। ਇਸ ਦੌਰਾਨ ਕੰਪਨੀ ਵੱਲੋਂ ਜੇਸੀਬੀ ਮਸ਼ੀਨਾਂ ਨਾਲ ਡੂੰਘਾ ਟੋਆ ਪੁੱਟ ਕੇ ਪਾਇਪ ਪਾਉਣ ਦੌਰਾਨ ਸੜਕ ਦੀਆਂ ਸਾਇਡਾਂ 'ਤੇ ਖੜ੍ਹੇ ਦਰੱਖਤ ਦੀਆਂ ਜੜ੍ਹਾਂ ਕੱਟੀਆਂ ਜਾ ਰਹੀਆਂ ਹਨ ਅਤੇ ਕੁੱਝ ਦਰੱਖਤ ਜੜ੍ਹਾਂ ਤੋਂ ਪੁੱਟੇ ਜਾ ਰਹੇ ਹਨ।

ਵੱਡੀ ਗਿਣਤੀ 'ਚ ਕੱਟੇ ਦਰੱਖਤ ਪ੍ਰਸਾਸ਼ਨ ਬਣਿਆ ਮੂਕ ਦਰਸ਼ਕ

ਪਰ ਇਸ ਮਸਲੇ ਵੱਲ ਵਣ ਵਿਭਾਗ (Forest Department) ਵੱਲੋਂ ਕਥਿਤ ਤੌਰ 'ਤੇ ਧਿਆਨ ਨਹੀਂ ਦਿੱਤਾ ਜਾ ਰਿਹਾ। ਦਰੱਖਤਾਂ ਦੀ ਘਾਟ 'ਤੇ ਚੱਲਦਿਆਂ ਵਾਤਾਵਰਣ ਦਿਨੋ-ਦਿਨ ਦੂਸ਼ਿਤ ਹੋ ਰਿਹਾ ਹੈ ਅਤੇ ਆਕਸੀਜਨ ਦੀ ਲਗਾਤਰ ਘਾਟ ਬਣ ਰਹੀ ਹੈ। ਇੱਕ ਪਾਸੇ ਸਰਕਾਰ ਅਤੇ ਪ੍ਰਸਾਸਨ ਵੱਲੋਂ ਦਰੱਖਤਾਂ ਹੇਠ ਰਕਬਾ ਵਧਾਉਣ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਪਰ ਦੂਜੇ ਪਾਸੇ ਦਹਾਕੇ ਪੁਰਾਣੇ ਵੱਡੇ ਦਰੱਖਤਾਂ ਦੀਆਂ ਜੜ੍ਹਾ ਆਦਿ ਕੱਟ ਕੇ ਉਹਨਾ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਉਕਤ ਕੰਪਨੀ ਕੋਲ ਕੁੱਝ ਸੰਬੰਧਿਤ ਵਿਭਾਗਾਂ ਵੱਲੋਂ ਮਨਜੂਰੀ ਵੀ ਨਹੀਂ ਹੈ।

ਜਦੋਂ ਇਸ ਸੰਬੰਧੀ ਜਿਲ੍ਹਾ ਵਣ ਅਫ਼ਸਰ ਅਜੀਤ ਸਿੰਘ (Forest Officer Ajit Singh) ਨਾਲ ਸੰਪਰਕ ਕੀਤਾ ਤਾਂ ਉਹਨਾ ਕਿਹਾ ਕਿ ਉਕਤ ਕੰਪਨੀ ਕੋਲ ਕੇਂਦਰ ਸਰਕਾਰ (Central Government) ਵੱਲੋਂ ਮਨਜੂਰੀ ਹੈ। ਪਰ ਜਦੋਂ ਉਹਨਾਂ ਨੂੰ ਮਨਜੂੂਰੀ ਦੀ ਕਾਪੀ ਦਿਖਾਉਣ ਲਈ ਕਿਹਾ ਤਾਂ ਉਹਨਾਂ ਕਿਹਾ ਕਿ ਉਹ ਬਾਹਰ ਹਨ ਅਤੇ ਕੱਲ੍ਹ ਦਿਖਾ ਦੇਵਾਂਗੇ।

ਜਦੋਂ ਇਸ ਸੰਬੰਧੀ ਉਕਤ ਕੰਪਨੀ ਦੇ ਅਧਿਕਾਰੀ ਨਾਲ ਸੰਪਰਕ ਕੀਤਾ ਤਾਂ ਉਹਨਾ ਕਿਹਾ ਕਿ ਵਣ ਅਫ਼ਸਰ ਵੱਲੋਂ ਕੰਮ ਰੋਕ ਦਿੱਤਾ ਹੈ ਅਤੇ ਅਗਲੇ ਹੁਕਮ ਤੱਕ ਕੰਮ ਬੰਦ ਕੀਤਾ ਗਿਆ ਹੈ।

ਇਹ ਵੀ ਪੜ੍ਹੋ:- ਪੰਜਾਬ ਮੰਤਰੀ ਮੰਡਲ ਵਿੱਚ ਨਹੀਂ ਲਿਆ ਕੋਈ ਵੱਡਾ ਫੈਸਲਾ

ABOUT THE AUTHOR

...view details