ਪੰਜਾਬ

punjab

ETV Bharat / state

ਨਸ਼ਾ ਕਰਨ ਤੋਂ ਰੋਕਦਾ ਸੀ ਪਿਓ, ਦੋ ਪੁੱਤਾਂ ਨੇ ਕੁਹਾੜੀ ਤੇ ਗੰਡਾਸਿਆਂ ਨਾਲ ਵੱਢ ਕੇ ਕੀਤਾ ਕਤਲ

ਬਰਨਾਲਾ ਵਿੱਚ ਦੋ ਪੁੱਤਾਂ ਨੇ ਆਪਣੇ ਪਿਓ ਦਾ ਕੁਹਾੜੀ ਮਾਰ ਕੇ ਕਤਲ ਕਰ ਦਿੱਤਾ ਹੈ। ਜਾਣਕਾਰੀ ਮੁਤਾਬਿਕ ਇਹ ਦੋਵਾਂ ਨੂੰ ਨਸ਼ਾ ਕਰਨ ਤੋਂ ਰੋਕਦਾ ਸੀ। ਇਕ ਮੁਲਜਮ ਪੁਲਿਸ ਨੇ ਕਾਬੂ ਕਰ ਲਿਆ ਹੈ।

The father was killed after stopping him from taking drugs in Barnala
ਨਸ਼ਾ ਕਰਨ ਤੋਂ ਰੋਕਦਾ ਸੀ ਪਿਓ, ਦੋ ਪੁੱਤਾਂ ਨੇ ਕੁਹਾੜੀ ਤੇ ਗੰਡਾਸਿਆਂ ਨਾਲ ਵੱਢ ਕੇ ਕੀਤਾ ਕਤਲ

By

Published : Aug 6, 2023, 8:57 PM IST

ਮ੍ਰਿਤਕ ਦੇ ਰਿਸ਼ਤੇਦਾਰ ਅਤੇ ਪੁਲਿਸ ਜਾਂਚ ਅਧਿਕਾਰੀ ਕਤਲ ਸਬੰਧੀ ਜਾਣਕਾਰੀ ਦਿੰਦੇ ਹੋਏ।

ਬਰਨਾਲਾ:ਬਰਨਾਲਾ ਵਿਖੇ ਨਸ਼ੇੜੀ ਪੁੱਤਾਂ ਨੇ ਆਪਣੇ ਪਿਉ ਦਾ ਕਤਲ ਕਰ ਦਿੱਤਾ ਗਿਆ। ਪਿਉ ਆਪਣੇ ਦੋਵੇਂ ਪੁੱਤਾਂ ਨੂੰ ਨਸ਼ਾ ਕਰਨ ਤੋਂ ਰੋਕਦਾ ਸੀ, ਜਿਸ ਤੋਂ ਨਰਾਜ਼ ਹੋ ਕੇ ਦੋਵੇਂ ਪੁੱਤਾਂ ਨੇ ਕੁਹਾੜੀ ਅਤੇ ਗੰਡਾਸੇ ਨਾਲ ਪਿਉ ਦਾ ਕਤਲ ਕਰ ਦਿੱਤਾ। ਇਹ ਘਟਨਾ ਬਰਨਾਲਾ ਜ਼ਿਲ੍ਹੇ ਦੇ ਪਿੰਡ ਝਲੂਰ ਵਿੱਚ ਵਾਪਰੀ ਹੈ। ਪੁਲਿਸ ਨੇ ਦੋਵੇਂ ਪੁੱਤਾਂ ਵਿਰੁੱਧ ਮਾਮਲਾ ਦਰਜ ਕਰਕੇ ਇੱਕ ਨੂੰ ਗ੍ਰਿਫਤਾਰ ਕਰ ਲਿਆ ਹੈ।

ਪੁੱਤਰ ਕਰਦੇ ਸੀ ਪਿਓ ਨਾਲ ਕੁੱਟਮਾਰ : ਇਸ ਮੌਕੇ ਗੱਲਬਾਤ ਕਰਦਿਆਂ ਥਾਣਾ ਸਦਰ ਬਰਨਾਲਾ ਦੇ ਐੱਸਐੱਚਓ ਕਰਨ ਸ਼ਰਮਾ ਨੇ ਦੱਸਿਆ ਕਿ ਜਿਲ੍ਹੇ ਦੇ ਪਿੰਡ ਝਲੂਰ ਵਿਖੇ ਘਰੇਲੂ ਲੜਾਈ ਦਾ ਮਾਮਲਾ ਉਹਨਾਂ ਦੇ ਸਾਹਮਣੇ ਆਇਆ ਸੀ। ਬੀਤੀ ਰਾਤ ਸਿਵਲ ਹਸਪਤਾਲ ਤੋਂ ਉਹਨਾਂ ਨੂੰ ਇਸ ਘਟਨਾ ਬਾਰੇ ਸੂਚਨਾ ਪ੍ਰਾਪਤ ਹੋਈ ਸੀ। ਇਹ ਲੜਾਈ ਇੱਕ ਪਿਤਾ ਅਤੇ ਦੋ ਪੁੱਤਾਂ ਦੀ ਹੋਈ ਸੀ ਅਤੇ ਤਿੰਨਾਂ ਦੇ ਸੱਟਾਂ ਲੱਗੀਆਂ ਸਨ। ਇਹ ਸਰਕਾਰੀ ਹਸਪਤਾਲ ਬਰਨਾਲਾ ਵਿਖੇ ਦਾਖ਼ਲ ਹੋਏ ਸਨ। ਇਸ ਲੜਾਈ ਵਿੱਚ ਦੋਵੇਂ ਲੜਕਿਆਂ ਦੇ 65 ਸਾਲ ਦੇ ਪਿਤਾ ਰਾਮ ਸਿੰਘ ਦੀ ਮੌਤ ਹੋ ਗਈ ਹੈ। ਉਹਨਾਂ ਦੱਸਿਆ ਕਿ ਰਾਮ ਸਿੰਘ ਆਪਣੇ ਦੋਵੇਂ ਪੁੱਤਾਂ ਨੂੰ ਨਸ਼ਾ ਕਰਨ ਤੋਂ ਰੋਕਦਾ ਸੀ ਅਤੇ ਦੋਵੇਂ ਮੁਲਜ਼ਮ ਆਪਣੇ ਪਿਤਾ ਨਾਲ ਗਾਲੀ ਗਲੋਚ ਕਰਕੇ ਕੁੱਟਮਾਰ ਕਰਦੇ ਸਨ।

ਮ੍ਰਿਤਕ ਦੀ ਲੜਕੀ ਕੁਲਦੀਪ ਕੌਰ ਦੇ ਬਿਆਨਾਂ ਦੇ ਅਨੁਸਾਰ ਉਹ ਆਪਣੇ ਪਿਤਾ ਦੇ ਘਰ ਆਈ ਹੋਈ ਸੀ। ਇਸੇ ਦਰਮਿਆਨ ਪੁੱਤਾਂ ਵਲੋਂ ਆਪਣੇ ਪਿਤਾ ਉਪਰ ਗੰਡਾਸੇ ਅਤੇ ਸੋਟੀਆਂ ਨਾਲ ਹਮਲਾ ਕਰ ਦਿੱਤਾ ਅਤੇ ਦੋਵੇਂ ਧਿਰਾਂ ਦੀ ਲੜਾਈ ਹੋਈ। ਇਸੇ ਦੌਰਾਨ ਦੋਵੇਂ ਪੁੱਤਾਂ ਨੇ ਆਪਣੇ ਪਿਤਾ ਰਾਮ ਸਿੰਘ ਦਾ ਕੁਹਾੜੀ ਅਤੇ ਗੰਡਾਸੇ ਨਾਲ ਵਾਰ ਕਰਕੇ ਗੰਭੀਰ ਜ਼ਖ਼ਮੀ ਕਰ ਦਿੱਤਾ ਅਤੇ ਉਸਦੀ ਸਰਕਾਰੀ ਹਸਪਤਾਲ ਬਰਨਾਲਾ ਵਿਖੇ ਆ ਕੇ ਮੌਤ ਹੋ ਗਈ।

ਉਹਨਾਂ ਦੱਸਿਆ ਕਿ ਮ੍ਰਿਤਕ ਦੀ ਲੜਕੀ ਕੁਲਦੀਪ ਕੌਰ ਦੇ ਬਿਆਨ ਦਰਜ ਕਰਕੇ ਦੋਵੇਂ ਮੁਲਜ਼ਮਾਂ ਗੁਰਪ੍ਰੀਤ ਸਿੰਘ ਅਤੇ ਅਮਰ ਸਿੰਘ ਵਿਰੁੱਧ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਗੁਰਪ੍ਰੀਤ ਸਿੰਘ ਨੂੰ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦਕਿ ਅਮਰ ਸਿੰਘ ਖੁ਼ਦ ਜ਼ਖ਼ਮੀ ਹੋ ਕਰਕੇ ਸਰਕਾਰੀ ਹਸਤਪਾਲ ਦਾਖ਼ਲ ਹੈ। ਜਦੋਂ ਹੀ ਉਸਨੂੰ ਸਰਕਾਰੀ ਹਸਪਤਾਲ ਤੋਂ ਛੁੱਟੀ ਮਿਲੇਗੀ, ਉਸਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ABOUT THE AUTHOR

...view details