ਪੰਜਾਬ

punjab

ਕਿਸਾਨ ਨੇ ਆਪਣੀ 36 ਏਕੜ ਜ਼ਮੀਨ ’ਚ ਸਿੱਧੀ ਬਿਜਾਈ ਨਾਲ ਲਗਾਇਆ ਝੋਨਾ

By

Published : Jun 13, 2021, 7:38 AM IST

ਨੌਜਵਾਨ ਕਿਸਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਲੌਕ ਡਾਊਨ ਕਾਰਨ ਪ੍ਰਵਾਸੀ ਮਜਦੂਰਾਂ ਦੀ ਕਮੀ ਨੂੰ ਵੇਖਦੇ ਹੋਏ, ਉਸਨੇ 22 ਏਕੜ ਜ਼ਮੀਨ ਵਿੱਚ ਸਿੱਧੀ ਝੋਨੇ ਦੀ ਬਿਜਾਈ ਕੀਤੀ ਸੀ, ਜਿਸਦਾ ਉਸਨੂੰ ਚੰਗਾ ਨਤੀਜਾ ਮਿਲਿਆ। ਜਿਸ ਵਿੱਚ ਸਿੱਧੇ ਤੌਰ ਉੱਤੇ ਉਸਨੂੰ 1 ਲੱਖ ਰੁਪਏ ਮਜ਼ਦੂਰੀ ਦੀ ਸਿੱਧੀ ਬੱਚਤ ਹੋਈ ਅਤੇ ਦੂਜਾ ਬਿਜਲੀ, ਪਾਣੀ ਅਤੇ ਡੀਜ਼ਲ ਦੀ ਵੀ ਖਪਤ ਘੱਟ ਹੋਈ ਅਤੇ ਫਸਲ ਦਾ ਝਾੜ ਚੰਗਾ ਮਿਲਿਆ।

ਕਿਸਾਨ ਨੇ ਆਪਣੀ 36 ਏਕੜ ਜ਼ਮੀਨ ’ਚ ਸਿੱਧੀ ਬਿਜਾਈ ਨਾਲ ਲਗਾਇਆ ਝੋਨਾ
ਕਿਸਾਨ ਨੇ ਆਪਣੀ 36 ਏਕੜ ਜ਼ਮੀਨ ’ਚ ਸਿੱਧੀ ਬਿਜਾਈ ਨਾਲ ਲਗਾਇਆ ਝੋਨਾ

ਬਰਨਾਲਾ: ਪੰਜਾਬ ਵਿੱਚ ਪੀਣ ਵਾਲੇ ਪਾਣੀ ਦਾ ਪੱਧਰ ਦਿਨੋਂ ਦਿਨ ਨੀਵਾਂ ਹੁੰਦਾ ਜਾ ਰਿਹਾ ਹੈ। ਸੂਬੇ ਦੇ ਬਹੁ ਗਿਣਤੀ ਬਲਾਕ ਪਾਣੀ ਦੇ ਪੱਧਰ ਤੋਂ ਡਾਰਕ ਜ਼ੋਨ ਘੋਸ਼ਿਤ ਕੀਤੇ ਜਾ ਚੁੱਕੇ ਹਨ। ਜਿਹਨਾਂ ਵਿੱਚ ਬਰਨਾਲਾ ਅਤੇ ਮਹਿਲ ਕਲਾਂ ਬਲਾਕ ਵੀ ਸ਼ਾਮਲ ਹਨ, ਇਸਦਾ ਕਾਰਨ ਝੋਨੇ ਦੀ ਖੇਤੀ ਹੈ। ਪਰ ਖੇਤੀ ਮਾਹਰਾਂ ਵਲੋਂ ਪਾਣੀ ਦੀ ਬੱਚਤ ਕਰਨ ਲਈ ਝੋਨੇ ਦੀ ਸਿੱਧੀ ਬਿਜਾਈ ਦੀ ਤਕਨੀਕ ਲਿਆਂਦੀ ਗਈ ਹੈ। ਜਿਸ ਲਈ ਖੇਤੀ ਵਿਭਾਗ ਵਲੋਂ ਵੀ ਕਿਸਾਨਾਂ ਨੂੰ ਰਵਾਇਤੀ ਕੱਦੂ ਕਰਕੇ ਖੇਤੀ ਕਰਨ ਦੀ ਜਗਾ ਸਿੱਧੀ ਬਿਜਾਈ ਰਾਹੀਂ ਝੋਨਾ ਲਗਾਉਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਜਿਸਦਾ ਇਸ ਵਾਰ ਬਰਨਾਲਾ ਜ਼ਿਲ੍ਹੇ ਵਿੱਚ ਚੰਗਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਜ਼ਿਲ੍ਹੇ ਵਿੱਚ ਇਸ ਵਾਰ 25 ਤੋਂ 30 ਫ਼ੀਸਦੀ ਕਿਸਾਨਾਂ ਵਲੋਂ ਝੋਨੇ ਦੀ ਸਿੱਧੀ ਬਿਜਾਈ ਦੀ ਤਕਨੀਕ ਨੂੰ ਅਪਣਾਇਆ ਗਿਆ ਹੈ। ਬਹੁ ਗਿਣਤੀ ਕਿਸਾਨਾਂ ਵਲੋਂ ਆਪਣੇ ਸਾਰੇ ਖੇਤਾਂ ਵਿੱਚ ਹੀ ਸਿੱਧੀ ਬਿਜਾਈ ਰਾਹੀਂ ਝੋਨੇ ਲਗਾਇਆ ਗਿਆ ਹੈ। ਬਰਨਾਲਾ ਜ਼ਿਲ੍ਹੇ ਦੇ ਪਿੰਡ ਤਾਜੋਕੇ ਦਾ ਨੌਜਵਾਨ ਕਿਸਾਨ ਗੁਰਪ੍ਰੀਤ ਸਿੰਘ ਵੀ ਇਸਦੀ ਮਿਸਾਲ ਦੇ ਰਿਹਾ ਹੈ। ਜਿਸ ਵਲੋਂ ਆਪਣੀ 36 ਏਕੜ ਜ਼ਮੀਨ ਵਿੱਚ ਸਿੱਧੀ ਬਿਜਾਈ ਕਰਕੇ ਝੋਨਾ ਲਗਾਇਆ ਗਿਆ ਹੈ।

ਕਿਸਾਨ ਨੇ ਆਪਣੀ 36 ਏਕੜ ਜ਼ਮੀਨ ’ਚ ਸਿੱਧੀ ਬਿਜਾਈ ਨਾਲ ਲਗਾਇਆ ਝੋਨਾ

ਨੌਜਵਾਨ ਕਿਸਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਲੌਕ ਡਾਊਨ ਕਾਰਨ ਪ੍ਰਵਾਸੀ ਮਜਦੂਰਾਂ ਦੀ ਕਮੀ ਨੂੰ ਵੇਖਦੇ ਹੋਏ, ਉਸਨੇ 22 ਏਕੜ ਜ਼ਮੀਨ ਵਿੱਚ ਸਿੱਧੀ ਝੋਨੇ ਦੀ ਬਿਜਾਈ ਕੀਤੀ ਸੀ, ਜਿਸਦਾ ਉਸਨੂੰ ਚੰਗਾ ਨਤੀਜਾ ਮਿਲਿਆ। ਜਿਸ ਵਿੱਚ ਸਿੱਧੇ ਤੌਰ ਉੱਤੇ ਉਸਨੂੰ 1 ਲੱਖ ਰੁਪਏ ਮਜ਼ਦੂਰੀ ਦੀ ਸਿੱਧੀ ਬੱਚਤ ਹੋਈ ਅਤੇ ਦੂਜਾ ਬਿਜਲੀ, ਪਾਣੀ ਅਤੇ ਡੀਜ਼ਲ ਦੀ ਵੀ ਖਪਤ ਘੱਟ ਹੋਈ ਅਤੇ ਫਸਲ ਦਾ ਝਾੜ ਚੰਗਾ ਮਿਲਿਆ। ਜਿਸਨੂੰ ਵੇਖਦੇ ਹੋਏ ਉਸਨੇ ਇਸ ਵਾਰ ਆਪਣੀ 36 ਏਕੜ ਜ਼ਮੀਨ ਉੱਤੇ ਸੌ ਫੀਸਦੀ ਝੋਨੇ ਦੀ ਬਿਜਾਈ ਕੀਤੀ ਹੈ। ਉਸਨੂੰ ਉਮੀਦ ਹੈ ਇਸ ਵਾਰ ਉਸਨੂੰ ਜਿਆਦਾ ਮੁਨਾਫ਼ਾ ਹੋਵੇਗਾ। ਇਸ ਲਈ ਗੁਰਪ੍ਰੀਤ ਸਿੰਘ ਵਲੋਂ ਹੋਰ ਕਿਸਾਨਾਂ ਨੂੰ ਵੀ ਅਪੀਲ ਕੀਤੀ ਗਈ ਕਿ ਪਾਣੀ ਦੇ ਪੱਧਰ ਨੂੰ ਬਚਾਉਣ ਲਈ ਝੋਨੇ ਦੀ ਸਿੱਧੀ ਬਿਜਾਈ ਨੂੰ ਪ੍ਰਮੁਖਤਾ ਦੇਣ।

ਉਧਰ ਖੇਤੀਬਾੜੀ ਅਧਿਕਾਰੀ ਚਰਨਜੀਤ ਸਿੰਘ ਕੈਂਥ ਨੇ ਨੌਜਵਾਨ ਕਿਸਾਨ ਗੁਰਪ੍ਰੀਤ ਸਿੰਘ ਦੀ ਸਿੱਧੀ ਬਿਜਾਈ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਇਸ 'ਚ ਮੁਨਾਫ਼ਾ ਹੀ ਮੁਨਾਫਾ ਹੈ। ਸਭ ਤੋਂ ਵੱਡਾ ਮੁਨਾਫ਼ਾ ਤਾਂ ਲੇਬਰ ਮਜ਼ਦੂਰੀ ਦਾ ਹੈ। ਪ੍ਰਤੀ ਏਕੜ 4 ਤੋਂ 5 ਹਜ਼ਾਰ ਏਕੜ ਬਿਜਾਈ ਦਾ ਮਜ਼ਦੂਰੀ ਉੱਤੇ ਖਰਚ ਆਉਂਦਾ ਸੀ। ਜੇਕਰ ਕਿਸੇ ਕੋਲ 30 ਏਕੜ ਜ਼ਮੀਨ ਹੈ ਤਾਂ ਸਿੱਧੇ-ਸਿੱਧੇ ਲੱਖਾਂ ਰੁਪਏ ਦੀ ਮਜ਼ਦੂਰੀ ਦਾ ਮੁਨਾਫ਼ਾ ਹੈ। ਦੂਜਾ ਪਾਣੀ ਦਾ ਪੱਧਰ ਬਚਾਇਆ ਜਾ ਸਕਦਾ ਹੈ। ਬਿਜਲੀ, ਪਾਣੀ ਅਤੇ ਡੀਜ਼ਲ ਦੀ ਵੀ ਬਚਤ ਹੈ। ਪਾਣੀ ਦੇ ਡਿੱਗਦੇ ਪੱਧਰ ਵਿੱਚ ਜ਼ਿਲ੍ਹਾ ਬਰਨਾਲਾ ਡਾਰਕ ਜ਼ੋਨ ਕਰਾਰ ਦਿੱਤਾ ਗਿਆ ਹੈ, ਜਿਸ ਕਰਕੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਸਿੱਧੀ ਬਿਜਾਈ ਵੱਲ ਮੁੜਨ ਦੀ ਲੋੜ ਹੈ।

ਇਹ ਵੀ ਪੜ੍ਹੋ:ਦਲਿਤਾਂ ਦਾ ਸਹਾਰਾ ਲੈ ਕੇ ਪਿੰਡਾਂ 'ਚ ਜਾਣਾ ਚਾਹੁੰਦਾ ਅਕਾਲੀ ਦਲ- ਗੁਰਜੀਤ ਔਜਲਾ

ABOUT THE AUTHOR

...view details