ਪੰਜਾਬ

punjab

ETV Bharat / state

ਇਟਲੀ 'ਚ ਫੌਤ ਹੋਏ ਨੌਜਵਾਨ ਦੀ ਦੇਹ ਪਿੰਡ ਪੁੱਜੀ, ਮਾਂ ਨੇ ਦਿੱਤੀ ਅਗਨੀ - ਨੌਜਵਾਨ ਦੀ ਲਾਸ਼

ਇੱਥੋਂ ਦੇ ਪਿੰਡ ਚੀਮਾ ਦੇ ਇਟਲੀ ਵਿਖੇ ਮਰਨ ਵਾਲੇ ਨੌਜਵਾਨ ਦੀ ਲਾਸ਼ ਕਰੀਬ ਇੱਕ ਮਹੀਨਾ ਬਾਅਦ ਪਿੰਡ ਪਹੁੰਚੀ। ਇਸ ਦਾ ਸੋਗਮਈ ਮਾਹੌਲ ਵਿੱਚ ਅੰਤਿਮ ਸਸਕਾਰ ਕੀਤਾ।

ਇਟਲੀ 'ਚ ਫੌਤ ਹੋਏ ਨੌਜਵਾਨ ਦੀ ਦੇਹ ਪਿੰਡ ਪੁੱਜੀ, ਮਾਂ ਨੇ ਦਿੱਤੀ ਅਗਨੀ
ਇਟਲੀ 'ਚ ਫੌਤ ਹੋਏ ਨੌਜਵਾਨ ਦੀ ਦੇਹ ਪਿੰਡ ਪੁੱਜੀ, ਮਾਂ ਨੇ ਦਿੱਤੀ ਅਗਨੀ

By

Published : Feb 24, 2021, 8:16 PM IST

ਬਰਨਾਲਾ: ਇੱਥੋਂ ਦੇ ਪਿੰਡ ਚੀਮਾ ਦੇ ਇਟਲੀ ਵਿਖੇ ਮਰਨ ਵਾਲੇ ਨੌਜਵਾਨ ਦੀ ਲਾਸ਼ ਕਰੀਬ ਇੱਕ ਮਹੀਨਾ ਬਾਅਦ ਪਿੰਡ ਪਹੁੰਚੀ। ਇਸ ਦਾ ਸੋਗਮਈ ਮਾਹੌਲ ਵਿੱਚ ਅੰਤਿਮ ਸਸਕਾਰ ਕੀਤਾ।

ਜਾਣਕਾਰੀ ਅਨੁਸਾਰ ਪਿੰਡ ਚੀਮਾ ਦੇ ਤਰਸੇਮ ਸਿੰਘ ਦਾ ਪੁੱਤਰ ਵਿਪਨਜੀਤ ਸਿੰਘ (20) ਇਟਲੀ ’ਚ 22 ਜਨਵਰੀ ਨੂੰ ਆਪਣੀ ਸਕੂਟਰੀ ’ਤੇ ਸਵਾਰ ਹੋ ਕੇ ਕਿਸੇ ਕੰਮ ਨੂੰ ਜਾ ਰਿਹਾ ਸੀ। ਇਸੇ ਦੌਰਾਨ ਉਹ ਇੱਕ ਬੱਸ ਦੀ ਚਪੇਟ ਵਿੱਚ ਆ ਗਿਆ। ਇਸ ਦੌਰਾਨ ਉਸ ਦੀ ਮੌਤ ਹੋ ਗਈ। ਇਟਲੀ ਦੀ ਪੁਲਿਸ ਵੱਲੋਂ ਤੁਰੰਤ ਘਟਨਾ ਬਾਅਦ ਇਸ ਮਾਮਲੇ ’ਤੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ।

ਮ੍ਰਿਤਕ ਵਿਪਨਜੀਤ ਆਪਣੇ ਮਾਪਿਆਂ ਦਾ ਇੱਕਲੌਤਾ ਪੁੱਤਰ ਸੀ, ਜੋ ਪਿਛਲੇ ਕਰੀਬ ਪੰਜ ਸਾਲਾਂ ਤੋਂ ਇਟਲੀ ਦੇ ਰੋਮ ਸ਼ਹਿਰ ਵਿੱਚ ਰੁਜ਼ਗਾਰ ਲਈ ਗਿਆ ਹੋਇਆ ਸੀ।

ਵਿਪਨਜੀਤ ਦੀ ਮ੍ਰਿਤਕ ਦੇਹ ਕਾਫ਼ੀ ਕੋਸ਼ਿਸ਼ਾਂ ਤੋਂ ਬਾਅਦ ਅੱਜ ਪਿੰਡ ਪਹੁੰਚ ਸਕੀ। ਮਾਪਿਆਂ ਦੀ ਇਕਲੌਤੀ ਔਲਾਦ ਹੋਣ ਕਰਕੇ ਉਸਦੀ ਲਾਸ਼ ਨੂੰ ਲਾੜੇ ਦੀ ਤਰ੍ਹਾਂ ਸਿਹਰੇ ਵਗੈਰਾ ਲਗਾ ਕੇ ਵਿਦਾ ਕੀਤਾ ਗਿਆ। ਮ੍ਰਿਤਕ ਦੀ ਮਾਤਾ ਵੱਲੋਂ ਆਪਣੇ ਪੁੱਤਰ ਦੀ ਚਿਤਾ ਨੂੰ ਅਗਨੀ ਭੇਂਟ ਕੀਤੀ ਗਈ। ਅੰਤਿਮ ਸਸਕਾਰ ਮੌਕੇ ਮਾਹੌਲ ਕਾਫ਼ੀ ਗਮਗੀਨ ਹੋ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।

ABOUT THE AUTHOR

...view details