ਬਰਨਾਲਾ: ਖੇਤ ਵਾਲੀ ਮੋਟਰ ਦੇ ਕੋਠੇ ਵਿਚੋਂ 19 ਸਾਲਾ ਇਕ ਮੁੰਡੇ ਦੀ ਸਿਰ ਕੱਟੀ ਹੋਈ ਲਾਸ਼ ਮਿਲਣ ਨਾਲ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਹੈ। ਘਟਨਾ ਬਰਨਾਲਾ ਜ਼ਿਲ੍ਹੇ ਦੇ ਥਾਣਾ ਧਨੌਲਾ ਦੇ ਅਧੀਨ ਪੈਂਦੇ ਪਿੰਡ ਉੱਪਲੀ ਦੀ ਹੈ। ਜਿੱਥੇ ਇੱਕ ਮੁੰਡਾ ਰਣਜੀਤ ਸਿੰਘ ਪੁੱਤਰ ਅਜੈਬ ਸਿੰਘ ਉਮਰ 19 ਸਾਲ, ਜੋਕਿ ਬੀਤੀ 2 ਤਰੀਕ ਤੋਂ ਘਰੋਂ ਲਾਪਤਾ ਸੀ। ਪਿੰਡ ਦੇ ਗੁਰਮੁੱਖ ਅਤੇ ਅਵਤਾਰ ਦੇ ਖੇਤ ਦੀ ਮੋਟਰ ਉੱਤੋਂ ਉਸ ਦੀ ਅੱਜ ਲਾਸ਼ ਮਿਲੀ ਹੈ। ਸ਼ਾਮ ਨੂੰ ਕਰੀਬ 4 ਵਜੇ ਜਦੋਂ ਕੁਝ ਵਿਅਕਤੀ ਮੋਟਰ ਕੋਲੋਂ ਲੰਘ ਰਹੇ ਸਨ ਤਾਂ ਉਨ੍ਹਾਂ ਨੂੰ ਮੋਟਰ ਦੇ ਅੰਦਰੋਂ ਕੁਝ ਕੋਠੇ ਦੇ ਅੰਦਰੋਂ ਗਲੇ ਹੋਏ ਮਾਸ ਦੀ ਬਦਬੂ ਆਈ। ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਦੀ ਸੂਚਨਾ ਪਿੰਡ ਵਾਲਿਆਂ ਨੂੰ ਦਿੱਤੀ।
ਖੇਤ ਦੇ ਕੋਠੇ 'ਚੋਂ ਮਿਲੀ 19 ਸਾਲਾ ਮੁੰਡੇ ਦੀ ਸਿਰ ਕੱਟੀ ਲਾਸ਼ - ਖੇਤ
ਬਰਨਾਲਾ ‘ਚ ਉਸ ਸਮੇਂ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਇੱਕ 19 ਸਾਲਾ ਨੌਜਵਾਨ ਦੀ ਖੇਤ ਦੇ ਕੋਠੇ ਵਿੱਚੋਂ ਸ਼ੱਕੀ ਹਾਲਾਤਾਂ ਦੇ ਵਿੱਚ ਸਿਰ ਕੱਟੀ ਲਾਸ਼ ਮਿਲੀ। ਫਿਲਹਾਲ ਪੁਲਿਸ (Police) ਨੇ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ।
ਸੂਚਨਾ ਮਿਲਣ ‘ਤੇ ਜਦੋਂ ਪਿੰਡ ਵਾਲਿਆਂ ਨੇ ਕੁੰਡਾ ਖੋਲ੍ਹਿਆ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ। ਅੰਦਰ ਇੱਕ ਗਲੀ ਹੋਈ ਲਾਸ਼ ਪਈ ਸੀ। ਜਿਸ ਦਾ ਸਿਰ ਧੜ ਤੋਂ ਅਲੱਗ ਸੀ। ਇਸ ਦੀ ਜਾਣਕਾਰੀ ਤੁਰੰਤ ਪੁਲਿਸ ਨੂੰ ਦਿੱਤੀ ਗਈ। ਪੁਲਿਸ ਨੇ ਮੌਕੇ 'ਤੇ ਪਹੁੰਚ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਆਖਰ ਇਹ ਕਿਉਂ ਹੋਇਆ ?
ਕੁੱਝ ਪਿੰਡ ਵਾਸੀਆਂ ਦੇ ਦੱਸਣ ਅਨੁਸਾਰ ਲੜਕੇ ਨੇ ਅੰਦਰ ਫਾਹਾ ਲਿਆ ਹੋ ਸਕਦਾ ਹੈ। ਲਗਾਤਾਰ ਪੰਦਰਾਂ ਦਿਨ ਲਾਸ਼ ਲਟਕਣ ਤੋਂ ਬਾਅਦ ਗਲੇ ਕੋਲੋਂ ਗਲਣ ਕਰਕੇ ਉਸਦਾ ਸਿਰ ਅਤੇ ਧੜ ਅਲੱਗ ਹੋ ਗਏ। ਪ੍ਰੰਤੂ ਕੁੱਝ ਲੋਕਾਂ ਦਾ ਕਹਿਣਾ ਹੈ ਕਿ ਇਹ ਕਤਲ ਹੋ ਸਕਦਾ ਹੈ। ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।
ਡੀਐਸਪੀ ਬਰਨਾਲਾ ਲਖਵੀਰ ਸਿੰਘ ਟਿਵਾਣਾ ਨੇ ਦੱਸਿਆ ਕਿ ਫਿਲਹਾਲ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਰਨਾਲਾ ਵਿੱਚ ਰਖਵਾ ਦਿੱਤਾ ਹੈ। ਜਿਸ ਤਰ੍ਹਾਂ ਦੇ ਪਰਿਵਾਰ ਬਿਆਨ ਦੇਵੇਗਾ ਅਤੇ ਉਸ ਤਰ੍ਹਾਂ ਦੀ ਕਾਰਵਾਈ ਅੱਗੇ ਕੀਤੀ ਜਾਵੇਗੀ।