Opposition to making chairman: ਬੀਕੇਯੂ ਉਗਰਾਹਾਂ ਨੇ ਗੁਰਿੰਦਰਜੀਤ ਜਵੰਧਾ ਨੂੰ ਚੇਅਰਮੈਨ ਬਣਾਉਣ ਦਾ ਕੀਤਾ ਵਿਰੋਧ, ਕਿਹਾ- ਭ੍ਰਿਸ਼ਟ ਚੇਅਰਮੈਨ ਨੇ ਸਕੂਲ ਦੇ ਸਟਾਫ਼ ਨੂੰ ਕੀਤਾ ਬਰਖ਼ਾਸਤ ਬਰਨਾਲਾ: ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪਰੋਹਿਤ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਗੁਰਿੰਦਰਜੀਤ ਸਿੰਘ ਜਵੰਧਾ ਨੂੰ ਪੰਜਾਬ ਇਨਫੋਟੈਕ ਦਾ ਚੇਅਰਮੈਨ ਲਗਾਏ ਜਾਣ ਦਾ ਵਿਰੋਧ ਕੀਤਾ ਹੈ। ਬਰਨਾਲਾ ਦੇ ਡੀਸੀ ਦਫ਼ਤਰ ਦੇ ਬਾਹਰ ਗੁਰਿੰਦਰਜੀਤ ਸਿੰਘ ਜਵੰਧਾ ਵਿਰੁੱਧ ਨਾਅਰੇਬਾਜ਼ੀ ਕਰਕੇ ਪ੍ਰਦਰਸ਼ਨ ਕੀਤਾ ਗਿਆ। ਬਰਨਾਲਾ ਜਿਲ੍ਹੇ ਦੇ ਪਿੰਡ ਕਾਲੇਕੇ ਵਿਖੇ ਬਣੇ ਆਦਰਸ਼ ਸਕੂਲ ਵਿੱਚ ਭ੍ਰਿਸ਼ਟਾਚਾਰ ਕਰਨ ਅਤੇ ਅਧਿਆਪਕਾਂ ਸਮੇਤ 40 ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਣ ਦੇ ਇਲਜ਼ਾਮ ਲਗਾਏ ਗਏ। ਕਿਸਾਨ ਆਗੂਆਂ ਨੇ ਕਿਹਾ ਕਿ ਗੁਰਿੰਦਰਜੀਤ ਜਵੰਧਾ ਨੂੰ ਪੰਜਾਬ ਸਰਕਾਰ ਵੱਡਾ ਚੇਅਰਮੈਨ ਲਗਾ ਰਹੀ ਹੈ, ਜਦਕਿ ਇਸ ਵਿਅਕਤੀ ਦੀ ਅਗਵਾਈ ਵਾਲੀ ਮੈਨੇਜਮੈਂਟ ਨੇ ਆਦਰਸ਼ ਸਕੂਲ ਕਾਲੇਕੇ ਵਿੱਚ ਫ਼ੀਸਾਂ, ਵਰਦੀਆਂ ਵਿੱਚ ਵੱਡਾ ਘਪਲਾ ਕੀਤਾ ਹੈ। ਉਨ੍ਹਾਂ ਕਿਹਾ ਇਸ ਵਿਅਕਤੀ ਵੱਲੋਂ 40 ਦੇ ਕਰੀਬ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਿਆ ਸੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਜਵੰਧਾ ਨੂੰ ਚੇਅਰਮੈਨੀ ਤੋਂ ਹਟਾ ਕੇ ਉਸ ਵਲੋਂ ਕੀਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ।
40 ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢ ਦਿੱਤਾ: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਨੇ ਦੱਸਿਆ ਕਿ ਬਾਦਲ ਸਰਕਾਰ ਵੇਲੇ ਪੰਚਾਇਤੀ ਜ਼ਮੀਨਾਂ ਉੱਪਰ ਆਦਰਸ਼ ਸਕੂਲ ਬਣਾਏ ਗਏ ਸਨ। ਇਹਨਾ ਵਿੱਚ ਪਿੰਡ ਕਾਲੇਕੇ ਵਿਖੇ ਵੀ ਆਦਰਸ਼ ਸਕੂਲ ਬਣਾਇਆ ਗਿਆ ਸੀ। ਇਸ ਸਕੂਲ ਦੀਆਂ ਮੈਨੇਜਮੈਂਟਾਂ ਵਲੋਂ ਸਮੇਂ ਸਮੇਂ ਉੱਤੇ ਭ੍ਰਿਸ਼ਟਾਚਾਰ ਕੀਤਾ ਜਾਂਦਾ ਰਿਹਾ ਹੈ ਅਤੇ ਅਜਿਹੀ ਭ੍ਰਿਸ਼ਟ ਮੈਨੇਜਮੈਂਟ ਦੀ ਅਗਵਾਈ ਦੇ ਚੇਅਰਮੈਨ ਵੱਲੋਂ ਸਕੂਲ ਦੇ ਤਨਦੇਹੀ ਨਾਲ ਕੰਮ ਕਰਦੇ ਅਧਿਆਪਕਾਂ ਸਮੇਤ 40 ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ।
40 ਮੁਲਾਜ਼ਮਾਂ ਦੀ ਬਹਾਲੀ: ਉਨ੍ਹਾਂ ਕਿਹਾ ਕਿ ਨੌਕਰੀ ਤੋਂ ਕੱਡੇ ਗਏ 40 ਮੁਲਾਜ਼ਮਾਂ ਦੀ ਬਹਾਲੀ ਲਈ ਉਹ ਜੱਥੇਬੰਦੀ ਦੀ ਅਗਵਾਈ ਵਿੱਚ ਸੰਘਰਸ਼ ਕਰਦੇ ਆ ਰਹੇ ਹਨ। ਉਹਨਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਗੁਰਿੰਦਰਜੀਤ ਸਿੰਘ ਜਵੰਧਾ ਦੀ ਅਗਵਾਈ ਵਾਲੀ ਮੈਨੇਜਮੈਂਟ ਭੰਗ ਕਰ ਦਿੱਤੀ ਹੈ, ਪਰ ਇਹਨਾਂ ਵਲੋਂ ਕੀਤੀ ਗਈ ਘਪਲੇਬਾਜ਼ੀ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ। ਉਹਨਾਂ ਕਿਹਾ ਕਿ ਜੋ ਮੁਲਾਜ਼ਮ ਪਿਛਲੇ 7 ਮਹੀਨਿਆਂ ਤੋਂ ਨੌਕਰੀ ਤੋਂ ਕੱਢੇ ਗਏ ਹਨ, ਉਹਨਾਂ ਦੀਆਂ ਤਨਖਾਹਾਂ ਇਸ ਵਿਅਕਤੀ ਦੀ ਜੇਬ ਵਿੱਚੋਂ ਭਰਵਾਈ ਜਾਵੇ। ਉੱਥੇ ਇਸ ਵੱਲੋਂ ਕੀਤੇ ਭ੍ਰਿਸ਼ਟਾਚਾਰ ਵਿਰੁੱਧ ਕਾਰਵਾਈ ਕੀਤੀ ਜਾਵੇ। ਉਹਨਾਂ ਮੰਗ ਕੀਤੀ ਕਿ ਇਸ ਭ੍ਰਿਸ਼ਟ ਵਿਅਕਤੀ ਨੂੰ ਚੇਅਰਮੈਨੀ ਦੇ ਅਹੁਦੇ ਤੋਂ ਤੁਰੰਤ ਹਟਾਇਆ ਜਾਵੇ। ਜੇਕਰ ਸਰਕਾਰ ਅਜਿਹਾ ਨਹੀਂ ਕਰਦੀ ਤਾਂ ਸਰਕਾਰ ਇਸਦਾ ਨਤੀਜਾ ਭੁਗਤਣ ਲਈ ਤਿਆਰ ਰਹੇ।
ਇਹ ਵੀ ਪੜ੍ਹੋ:History sheeter accused: ਗੈਂਗਸਟਰਾਂ ਅਤੇ ਤਸਕਰਾਂ ਖ਼ਿਲਾਫ਼ ਪੁਲਿਸ ਦਾ ਸਰਚ ਆਪ੍ਰੇਸ਼ਨ, ਰੋਪੜ ਵਿੱਚ ਹਿਸਟਰੀ ਸ਼ੀਟਰ ਮੁਲਜ਼ਮਾਂ 'ਤੇ ਕੱਸਿਆ ਸ਼ਿਕੰਜਾ
ਇਸ ਸਬੰਧੀ ਗੱਲਬਾਤ ਕਰਦਿਆਂ ਸਕੂਲ ਦੀ ਅਧਿਆਪਕਾਂ ਨੇ ਦੱਸਿਆ ਕਿ ਗੁਰਿੰਦਰਜੀਤ ਸਿੰਘ ਜਵੰਧਾ ਨੂੰ ਪੰਜਾਬ ਸਰਕਾਰ ਚੇਅਰਮੈਨੀ ਦੇ ਕੇ ਸਨਮਾਨਿਤ ਕਰ ਰਹੀ ਹੈ। ਜਦਕਿ ਇਸ ਵਿਅਕਤੀ ਵਲੋਂ ਸਾਡੇ ਆਦਰਸ਼ ਸਕੂਲ ਵਿੱਚ ਵੱਡੇ ਪੱਧਰ ਉੱਤੇ ਭ੍ਰਿਸ਼ਟਾਚਾਰ ਕਰਕੇ ਸਾਨੂੰ ਨੌਕਰੀਆਂ ਤੋਂ ਕੱਢ ਦਿੱਤਾ ਗਿਆ, ਉਹਨਾਂ ਦੱਸਿਆ ਕਿ ਅਸੀਂ 26 ਅਧਿਆਪਕ ਅਤੇ 8 ਦਰਜ਼ਾ ਚਾਰ ਮੁਲਾਜ਼ਮ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਆਦਰਸ਼ ਸਕੂਲਾਂ ਦੇ ਚੇਅਰਮੈਨ ਹਨ। ਜਦਕਿ ਦੂਜੇ ਪਾਸੇ ਮੁੱਖ ਮੰਤਰੀ ਵਲੋਂ ਸਾਨੂੰ ਨੌਕਰੀਆਂ ਤੇ ਰੱਖਣ ਦੀ ਬਿਜਾਏ ਸਾਡੇ ਅਜਿਹੇ ਹਾਲਾਤ ਬਨਾਉਣ ਵਾਲੇ ਵਿਅਕਤੀ ਨੂੰ ਚੇਅਰਮੈਨੀ ਦਿੱਤੀ ਜਾ ਰਹੀ ਹੈ। ਉਹਨਾਂ ਮੰਗ ਕੀਤੀ ਕਿ ਸਾਨੂੰ ਜਲਦ ਤੋਂ ਜਲਦ ਨੌਕਰੀਆਂ ਤੇ ਬਹਾਲ ਕੀਤਾ ਜਾਵੇ ਨਹੀਂ ਤਾਂ ਉਹ ਕਿਸਾਨ ਜੱਥੇਬੰਦੀ ਨਾਲ ਰਲ ਕੇ ਆਪਣਾ ਸੰਘਰਸ਼ ਤੇਜ਼ ਕਰਨ ਲਈ ਮਜਬੂਰ ਹੋਣਗੇ।