ਪੰਜਾਬ

punjab

ETV Bharat / state

ਹੋਲਿਕਾ ਦਹਨ ਕਰਕੇ ਹੋਲੀ ਦੇ ਤਿਉਹਾਰ ਦੀ ਆਰੰਭਤਾ - ਹੋਲੀ ਦੇ ਤਿਉਹਾਰ ਦੀ ਆਰੰਭਤਾ

ਬਰਨਾਲਾ ਵਿੱਚ ਲੰਘੇ ਦਿਨੀ ਮਾਰਵਾੜੀ ਸਮਾਜ ਨੇ ਹੋਲਿਕਾ ਦਹਨ ਕੀਤਾ। ਇਸ ਹੋਲਿਕਾ ਦਹਨ ਮੌਕੇ ਵੱਡੀ ਗਿਣਤੀ ਵਿੱਚ ਸ਼ਹਿਰ ਦੇ ਲੋਕ ਸ਼ਾਮਲ ਹੋਏ ਅਤੇ ਹੋਲੀ ਦੇ ਤਿਉਹਾਰ ਦੀ ਆਰੰਭਤਾ ਕੀਤੀ। ਦਸ ਦਈਏ ਕਿ ਬਰਨਾਲਾ ਸ਼ਹਿਰ ਵਿੱਚ ਹੋਲਿਕਾ ਦਹਨ ਪਿਛਲੇ 50 ਸਾਲਾਂ ਤੋਂ ਕੀਤਾ ਜਾ ਰਿਹਾ ਹੈ।

ਫ਼ੋਟੋ
ਫ਼ੋਟੋ

By

Published : Mar 29, 2021, 10:10 AM IST

ਬਰਨਾਲਾ : ਬਰਨਾਲਾ ਵਿੱਚ ਲੰਘੇ ਦਿਨੀ ਮਾਰਵਾੜੀ ਸਮਾਜ ਨੇ ਹੋਲਿਕਾ ਦਹਨ ਕੀਤਾ। ਇਸ ਹੋਲਿਕਾ ਦਹਨ ਮੌਕੇ ਵੱਡੀ ਗਿਣਤੀ ਵਿੱਚ ਸ਼ਹਿਰ ਦੇ ਲੋਕ ਸ਼ਾਮਲ ਹੋਏ ਅਤੇ ਹੋਲੀ ਦੇ ਤਿਉਹਾਰ ਦੀ ਆਰੰਭਤਾ ਕੀਤੀ। ਦਸ ਦਈਏ ਕਿ ਬਰਨਾਲਾ ਸ਼ਹਿਰ ਵਿੱਚ ਹੋਲਿਕਾ ਦਹਨ ਪਿਛਲੇ 50 ਸਾਲਾਂ ਤੋਂ ਕੀਤਾ ਜਾ ਰਿਹਾ ਹੈ।

ਵੇਖੋ ਵੀਡੀਓ

ਮਾਰਵਾੜੀ ਸਮਾਜ ਦੇ ਵਿਜੇ ਮਾਰਵਾੜੀ, ਰਮੇਸ਼ ਚੌਧਰੀ ਅਤੇ ਰਮੇਸ਼ ਕੁਮਾਰ ਨੇ ਦੱਸਿਆ ਕਿ ਇਤਿਹਾਸ ਮੁਤਾਬਕ ਹਰਨਾਕੱਸ਼ਿਅੱਪ ਨਾਂਅ ਦਾ ਇੱਕ ਰਾਕਸ਼ਸ ਸੀ, ਜਿਸ ਦੇ ਇੱਕ ਪੁੱਤਰ ਹੋਇਆ ਸੀ। ਉਸ ਦਾ ਨਾਂਅ ਭਗਤ ਪ੍ਰਹਲਾਦ ਸੀ, ਜੋ ਹਰ ਸਮੇਂ ਭਗਵਾਨ ਵਿਸ਼ਨੂੰ ਦਾ ਨਾਂਅ ਲੈਂਦੇ ਸਨ। ਪਰ ਉਨ੍ਹਾਂ ਦਾ ਪਿਤਾ ਹਰਨਾਕੱਸ਼ਿਅੱਪ ਆਪਣੇ ਆਪ ਨੂੰ ਭਗਵਾਨ ਮੰਨਦਾ ਸੀ। ਇਸ ਕਰਕੇ ਹਰਨਾਕੱਸਿਅੱਪ ਨੇ ਆਪਣੀ ਭੈਣ ਹੋਲਿਕਾ ਨੂੰ ਆਪਣੇ ਬੇਟੇ ਭਗਤ ਪ੍ਰਹਲਾਦ ਨੂੰ ਆਪਣੀ ਗੋਦ ਵਿੱਚ ਲੈ ਕੇ ਭਸਮ ਕਰਨ ਦਾ ਆਦੇਸ਼ ਦਿੱਤਾ, ਕਿਉਂਕਿ ਹੋਲਿਕਾ ਨੂੰ ਵਰਦਾਨ ਸੀ ਕਿ ਉਹ ਅੱਗ ਵਿੱਚ ਮੱਚ ਨਹੀਂ ਸਕਦੀ।

ਪਰ ਭਗਵਾਨ ਦੀ ਮਾਇਆ ਦੇ ਅੱਗੇ ਹੋਲਿਕਾ ਕੁੱਝ ਨਹੀਂ ਕਰ ਸਕੀ ਅਤੇ ਹੋਲਿਕਾ ਦਹਨ ਵਿੱਚ ਹੋਲਿਕਾ ਸੜ ਗਈ, ਜਦੋਂ ਕਿ ਭਗਤ ਪ੍ਰਲਹਾਦ ਬਚ ਗਏ। ਇਸ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦੀ ਖੁਸ਼ੀ ਵਿੱਚ ਹਰ ਸਾਲ ਹੋਲਿਕਾ ਦਹਨ ਹੋਣ ਲੱਗਿਆ ਅਤੇ ਹੋਲੀ ਮਨਾਉਣੀ ਸ਼ੁਰੂ ਹੋਈ।

ABOUT THE AUTHOR

...view details