ਬਰਨਾਲਾ:ਤਪਾ 'ਚ ਪੁਲਿਸ ਸਟੇਸ਼ਨ ਦੇ ਸਾਹਮਣੇ ਬਠਿੰਡਾ ਚੰਡੀਗੜ੍ਹ ਹਾਈਵੇ 'ਤੇ ਇੱਕ ਟੈਂਕਰ ਨੂੰ ਅਚਾਨਕ ਭਿਆਨਕ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਪਿੱਛੇ ਆ ਰਹੀਆਂ ਸਕੂਲੀ ਬੱਚੀਆਂ ਦੀ ਵੈਨ ਬਾਲ ਬਾਲ ਅੱਗ ਤੋਂ ਬਚ ਗਈ। ਟੈਂਕਰ ਵਿੱਚ ਅੱਗ ਲੱਗਣ ਦੇ ਕਾਰਨ ਟੈਂਕਰ ਚਾਲਕ ਵੀ ਅੱਗ ਵਿੱਚ ਝੁਲਸਿਆ ਗਿਆ। ਜਿਸ ਨੂੰ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਫਾਇਰ ਬ੍ਰਿਗੇਡ ਨੇ ਕਾਫ਼ੀ ਮੁਸ਼ੱਕਤ ਦੇ ਬਾਅਦ ਅੱਗ ਉੱਤੇ ਕਾਬੂ ਪਾਇਆ ਗਿਆ।
ਟੈਂਕਰ ਨੂੰ ਲੱਗੀ ਭਿਆਨਕ ਅੱਗ, ਸਕੂਲੀ ਬੱਚਿਆਂ ਦੀ ਬੈਨ ਬਾਲ-ਬਾਲ ਬਚੀ
ਤਪਾ 'ਚ ਪੁਲਿਸ ਸਟੇਸ਼ਨ ਦੇ ਸਾਹਮਣੇ ਬਠਿੰਡਾ ਚੰਡੀਗੜ੍ਹ ਹਾਈਵੇ 'ਤੇ ਇੱਕ ਟੈਂਕਰ ਨੂੰ ਅਚਾਨਕ ਭਿਆਨਕ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਪਿੱਛੇ ਆ ਰਹੀਆਂ ਸਕੂਲੀ ਬੱਚੀਆਂ ਦੀ ਵੈਨ ਵਾਲ-ਵਾਲ ਅੱਗ ਤੋਂ ਬਚ ਗਈ।
ਇੱਕਦਮ ਨਾਲ ਅੱਗ ਪੂਰੀ ਤਰ੍ਹਾਂ ਭੜਕ ਗਈ ਅਤੇ ਟੈਂਕਰ ਦੇ ਟਾਇਰ ਆਦਿ ਫਟ ਗਏ। ਜਿਸਦੇ ਬਾਅਦ ਉਨ੍ਹਾਂ ਨੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਅਤੇ ਫਾਇਰ ਬ੍ਰਿਗੇਡ ਨੇ ਅੱਗ ਉੱਤੇ ਕਾਬੂ ਪਾਇਆ। ਉਥੇ ਹੀ ਉਨ੍ਹਾਂ ਨੇ ਦੱਸਿਆ ਕਿ ਟੈਂਕਰ ਡਰਾਇਵਰ ਅੱਗ ਵਿੱਚ ਫਸ ਗਿਆ ਸੀ। ਜਿਸ ਨੂੰ ਮੁਸ਼ਕਿਲ ਨਾਲ ਟੈਂਕਰ ਤੋਂ ਬਾਹਰ ਕੱਢਿਆ ਗਿਆ। ਤਪਾ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਇਸ ਮਾਮਲੇ ਫਾਇਰਬ੍ਰਿਗੇਡ ਦੇ ਅਧਿਕਾਰੀ ਤਰਸੇਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਬਰਨਾਲਾ ਫਾਇਰ ਸਟੇਸ਼ਨ ਤੋਂ ਟੈਂਕਰ ਨੂੰ ਅੱਗ ਲੱਗਣ ਦੀ ਸੂਚਨਾ ਮਿਲਣ ਤੇ ਉਹ ਮੌਕੇ ਉੱਤੇ ਪੁੱਜੇ ਅਤੇ ਅੱਗ 'ਤੇ ਕਾਬੂ ਪਾਇਆ। ਉਹਨਾਂ ਦੱਸਿਆ ਕਿ ਅੱਗ ਕਾਫ਼ੀ ਜ਼ਿਆਦਾ ਭਿਆਨਕ ਸੀ, ਅੱਗ ਉੱਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀ ਇੱਕ ਗੱਡੀ ਪਾਣੀ ਲੱਗ ਗਿਆ।
ਇਹ ਵੀ ਪੜ੍ਹੋ:-ਸਿੱਧੂ ਨੂੰ ਰੋਡ ਰੇਜ਼ ਮਾਮਲੇ 'ਚ ਸਜ਼ਾ, ਜੇਲ੍ਹ 'ਚ ਸਿੱਧੂ-ਮਜੀਠੀਆ ਹੋ ਸਕਦੇ ਨੇ ਗੁਆਂਢੀ