ਬਰਨਾਲਾ: ਸਾਉਣ ਦਾ ਮਹੀਨਾ ਅਤੇ ਤੀਆਂ ਦਾ ਤਿਉਹਾਰ ਨਾ ਮਨਾਇਆ ਜਾਵੇ, ਅਜਿਹਾ ਪੰਜਾਬ ਵਿੱਚ ਨਹੀਂ ਹੋ ਸਕਦਾ। ਸਾਉਣ ਦੇ ਮਹੀਨੇ ਵਿੱਚ ਤੀਆਂ ਦਾ ਤਿਉਹਾਰ ਪੰਜਾਬ ਦੇ ਕੋਨੇ-ਕੋਨੇ ਵਿੱਚ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਇਸ ਤਿਉਹਾਰ ਦੀ ਧੂਮ ਬਰਨਾਲਾ ਦੇ ਪਿੰਡ ਜੋਧਪੁਰ ਵਿਖੇ ਦੇਖਣ ਨੂੰ ਮਿਲੀ, ਜਿਸ ਵਿਚ ਵੱਡੀ ਗਿਣਤੀ ਵਿਚ ਹਰ ਉਮਰ ਦੀਆਂ ਔਰਤਾਂ, ਨਵ-ਵਿਆਹੀਆਂ ਤੇ ਅਣਵਿਆਹੀਆਂ ਲੜਕੀਆਂ ਨੇ ਮਿਲ ਕੇ ਰਵਾਇਤੀ ਢੰਗ ਨਾਲ ਮਨਾਇਆ। ਸਾਰੀਆਂ ਔਰਤਾਂ ਅਤੇ ਲੜਕੀਆਂ ਇਸ ਤੀਆਂ ਦੇ ਤਿਉਹਾਰ ਦੇ ਰੰਗ-ਬਿਰੰਗੇ ਪਹਿਰਾਵੇ ਵਿੱਚ ਸਜੀਆਂ ਹੋਈਆਂ ਨਜ਼ਰ ਆਈਆਂ। ਇਸ ਦੌਰਾਨ ਉਹਨਾਂ ਪੀਂਘਾਂ ਝੂਟੀਆਂ ਅਤੇ ਗਿੱਧੇ ਅਤੇ ਬੋਲੀਆਂ ਪਾ ਕੇ ਖੂਬ ਰੰਗ ਬੰਨ੍ਹਿਆ।
ਸੱਭਿਆਚਾਰ ਦੀ ਵੱਖਰੀ ਵੰਨਗੀ: ਇਸ ਮੌਕੇ ਨੂੰ ਧੂਮ-ਧਾਮ ਨਾਲ ਤੀਆਂ ਦਾ ਤਿਉਹਾਰ ਮਨਾਉਂਦੇ ਹੋਏ ਔਰਤਾਂ ਨੇ ਦੱਸਿਆ ਕਿ ਤੀਆਂ ਦਾ ਤਿਉਹਾਰ ਏਕਤਾ ਦਾ ਤਿਉਹਾਰ ਹੈ। ਅਸੀਂ ਇਸ ਤਿਉਹਾਰ ਨੂੰ ਬੜੀ ਧੂਮਧਾਮ ਨਾਲ ਮਨਾਇਆ ਹੈ। ਇਹ ਤਿਉਹਾਰ ਔਰਤਾਂ ਲਈ ਖੁਸ਼ੀ ਭਰਿਆ ਹੁੰਦਾ ਹੈ, ਉੱਥੇ ਹੀ ਸਾਡੇ ਸੱਭਿਆਚਾਰ ਦੀ ਵੱਖਰੀ ਵੰਨਗੀ ਹੈ। ਇਸ ਤਿਉਹਾਰ ਮੌਕੇ ਨਵੀਆਂ ਵਿਆਹੀਆਂ ਲੜਕੀਆਂ ਆਪਣੇ ਪੇਕੇ ਘਰ ਆ ਕੇ ਆਪਣੀਆਂ ਸਹੇਲੀਆਂ ਨਾਲ ਤੀਆਂ ਗਿੱਧੇ ਬੋਲੀਆਂ ਪਾ ਕੇ ਰੋਣਕਾਂ ਲਗਾਉਂਦੀਆਂ ਹਨ ਪਰ ਪਿਛਲੇ ਸਮੇਂ ਤੋਂ ਇਸ ਤਿਉਹਾਰ ਮਨਾਉਣਾ ਬੰਦ ਕੀਤੇ ਜਾਣ ਕਾਰਨ ਨਵੀਂ ਪੀੜ੍ਹੀ ਇਸ ਤਿਉਹਾਰ ਤੋਂ ਦੂਰ ਹੁੰਦੀ ਜਾ ਰਹੀ ਹੈ। ਅੱਜ ਤੀਆਂ ਦਾ ਤਿਉਹਾਰ ਪਿੰਡ ਵਿੱਚ ਮਨਾਇਆ ਗਿਆ ਹੈ।
- ਲੁਧਿਆਣਾ 'ਚ ਖੁੱਲ੍ਹਿਆ ਸ਼ਰਾਬ ਦਾ ਨਾਜਾਇਜ਼ ਠੇਕਾ, ਫਰਨੀਚਰ ਦੀ ਦੁਕਾਨ 'ਚ ਵੇਚੀ ਜਾ ਰਹੀ ਸੀ ਸ਼ਰਾਬ, ਮੌਕੇ 'ਤੇ ਪਹੁੰਚੀ ਪੁਲਿਸ ਨੇ ਕਰਵਾਇਆ ਬੰਦ
- Protest against smart meters: ਸਮਾਰਟ ਮੀਟਰ ਲਗਾਉਣ ਦੇ ਵਿਰੋਧ 'ਚ ਕਿਸਾਨਾਂ ਨੇ ਪਾਵਰਕਾਮ ਦਫ਼ਤਰ ਅੱਗੇ ਲਾਇਆ ਪੱਕਾ ਧਰਨਾ
- Watch Highlights India vs Ireland 1st T20 : ਭਾਰਤ ਦੇ ਇਨ੍ਹਾਂ ਖਿਡਾਰੀਆਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ, ਮੀਂਹ ਨੇ ਜਿੱਤ ਦਾ ਮਜ਼ਾ ਕੀਤਾ ਖਰਾਬ