ਬਰਨਾਲਾ:ਜ਼ਿਲ੍ਹਾ ਬਰਨਾਲਾ ਵਿੱਚ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਅਤੇ ਰੋਜ਼ਗਾਰ ਦੇ ਬਿਹਤਰੀਨ ਮੌਕੇ ਮੁਹੱਈਆ ਕਰਾਉਣ ਲਈ ਨਵੀਂ ਪਹਿਲ ਕੀਤੀ ਗਈ ਹੈ। ਜ਼ਿਲ੍ਹੇ ਦੇ ਦਸਵੀਂ ਜਮਾਤ ਦੇ ਇਮਤਿਹਾਨ ਦੇਣ ਜਾ ਰਹੇ 6732 ਵਿਦਿਆਰਥੀਆਂ ਨੂੰ ਸਾਇੰਸ ਅਧਿਆਪਕਾਂ ਵੱਲੋਂ ਗੋਦ ਲਿਆ ਜਾਵੇਗਾ। ਹਰ ਸਾਇੰਸ ਅਧਿਆਪਕ 10 ਵਿਦਿਆਰਥੀਆਂ ਨੂੰ ਗੋਦ ਲਵੇਗਾ ਅਤੇ ਉਨ੍ਹਾਂ ਨੂੰ ਗਿਆਰਵੀਂ/ਬਾਰਵੀਂ ਵਿੱਚ ਸਿੱਖਿਆ,ਆਰਥਿਕ, ਨੈਤਿਕ ਤੇ ਕਰੀਅਰ ਪੱਧਰ ’ਤੇ ਉਸਾਰੂ ਸੇਧ ਦਿੱਤੀ ਜਾਵੇਗੀ ਤਾਂ ਜੋ ਵਿਦਿਆਰਥੀ ਆਪਣੀ ਮੰਜ਼ਿਲ ਸਰ ਕਰ ਸਕਣ।
ਦਸਵੀਂ ਦੇ ਇਮਤਿਹਾਨ ਦੇਣ ਵਾਲੇ 6732 ਵਿਦਿਆਰਥੀਆਂ ਨੂੰ ਗੋਦ ਲੈਣਗੇ ਅਧਿਆਪਕ ਇਸ ਸਬੰਧੀ ਅੱਜ ਸਿੱਖਿਆ ਵਿਭਾਗ ਬਰਨਾਲਾ ਵੱਲੋਂ ਤਰਕਸ਼ੀਲ ਭਵਨ ਵਿਖੇ ਪ੍ਰੇਰਨਾਤਮਕ ਸਮਾਗਮ ‘ਲੋਅ’ ਕਰਵਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਹਰੀਸ਼ ਨਇਰ ਪੁੱਜੇ। ਇਸ ਮੌਕੇ ਸੰਬੋਧਨ ਕਰਦੇ ਹੋਏ ਡਿਪਟੀ ਕਮਿਸ਼ਨਰ ਨੇ ਆਖਿਆ ਕਿ ਵਿਦਿਆਰਥੀਆਂ ਅੰਦਰ ਹੁਨਰ ਪਛਾਣ ਕੇ ਉਨਾਂ ਨੂੰ ਸਹੀ ਦਿਸ਼ਾ ਦੇਣਾ ਬੇਹੱਦ ਜ਼ਰੂਰੀ ਹੈ। ਇਸੇ ਮਕਸਦ ਨਾਲ ‘ਲੋਅ’ ਮੁਹਿੰਮ ਤਹਿਤ ਸਾਇੰਸ ਅਧਿਆਪਕ ਗਿਆਰਵੀਂ ਵਿਚ ਹੋਣ ਵਾਲੇ ਵਿਦਿਆਰਥੀਆਂ, ਜੋ ਮੈਡੀਕਲ, ਨਾਨ-ਮੈਡੀਕਲ ਜਾਂ ਇੰਟਰ-ਆਰਟਸ ਸਟਰੀਮ ਚੁਣਨਗੇ, ਨੂੰ ਅੱਗੇ ਵਧਣ ਦੀ ਸੇਧ ਦੇਣਗੇ ਅਤੇ ਸਮੇਂ ਸਮੇਂ ’ਤੇ ਉਨਾਂ ਦੀ ਕਾਰਗੁਜ਼ਾਰੀ ਦੀ ਨਿਗਰਾਨੀ ਕਰਨਗੇ।
ਦਸਵੀਂ ਦੇ ਇਮਤਿਹਾਨ ਦੇਣ ਵਾਲੇ 6732 ਵਿਦਿਆਰਥੀਆਂ ਨੂੰ ਗੋਦ ਲੈਣਗੇ ਅਧਿਆਪਕ ਇਸ ਮੌਕੇ ਸੰਬੋਧਨ ਕਰਦੇ ਹੋਏ ਐਸਪੀ ਕੁਲਦੀਪ ਸਿੰਘ ਸੋਹੀ ਨੇ ਵਿਸ਼ਵ ਧਰਤੀ ਦਿਵਸ ’ਤੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਹਰ ਤਰਾਂ ਦੇ ਪ੍ਰਦੂਸ਼ਣ ਵਿਰੁੱਧ ਮੁਹਿੰਮ ਆਪਣੇ ਘਰ ਤੋਂ ਸ਼ੁਰੂ ਕਰਨ ਦਾ ਸੱਦਾ ਦਿੱਤਾ। ਐਸਡੀਐਮ ਬਰਨਾਲਾ ਵਰਜੀਤ ਵਾਲੀਆ ਨੇ ਕਿਹਾ ਕਿ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿੱਖਿਆ ਵਿਭਾਗ ਵੱਲੋਂ ਪਹਿਲ ਕਰਦੇ ਹੋਏ ਪ੍ਰੇਰਨਾਤਮਕ ਸਮਾਗਮ ਕਰਾਇਆ ਗਿਆ ਤੇ ਵਿਦਿਆਰਥੀਆਂ ਨੂੰ ਅਧਿਆਪਕਾਂ ਵੱਲੋਂ ਗੋਦ ਲੈਣ ਦੀ ਮੁਹਿੰਮ ਵਿੱਢੀ ਗਈ ਹੈ।
ਦਸਵੀਂ ਦੇ ਇਮਤਿਹਾਨ ਦੇਣ ਵਾਲੇ 6732 ਵਿਦਿਆਰਥੀਆਂ ਨੂੰ ਗੋਦ ਲੈਣਗੇ ਅਧਿਆਪਕ ਇਸ ਮੌਕੇ ਜ਼ਿਲਾ ਸਿੱਖਿਆ ਅਫਸਰ (ਸੈਕੰਡਰੀ) ਸਰਬਜੀਤ ਸਿੰਘ ਤੂਰ ਨੇ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਫਿੱਟ ਰੱਖਣ ਲਈ ‘ਫਿਟਨੈੱਸ ਫਾਰ ਆਲ’ ਮੁਹਿੰਮ ਚਲਾਈ ਗਈ ਹੈ, ਜਿਸ ਤਹਿਤ ਵਿਦਿਆਰਥੀਆਂ ਨੂੰ ਰੱਸੀ ਟੱਪਣ ਅਤੇ ਬਾਸਕਿਟਬਾਲ ’ਚ ਮੋਹਰੀ ਬਣਾਇਆ ਜਾ ਰਿਹਾ ਹੈ। ਉਨਾਂ ਦੱਸਿਆ ਕਿ ਸਕੂਲਾਂ ’ਚ 61 ਲੱਖ ਰੁਪਏ ਦਾ ਖੇਡਾਂ ਦਾ ਤੇ ਹੋਰ ਸਾਮਾਨ ਵੰਡਿਆ ਗਿਆ ਹੈ।
ਦਸਵੀਂ ਦੇ ਇਮਤਿਹਾਨ ਦੇਣ ਵਾਲੇ 6732 ਵਿਦਿਆਰਥੀਆਂ ਨੂੰ ਗੋਦ ਲੈਣਗੇ ਅਧਿਆਪਕ ਇਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਖਤਗੜ ਦੀਆਂ ਵਿਦਿਆਰਥਣਾਂ ਵੱਲੋਂ ਰੱਸੀ ਟੱਪਣ ਦੀ ਪੇਸ਼ਕਾਰੀ ਦਿੱਤੀ ਗਈ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਹਿਣਾ ਦੇ ਵਿਦਿਆਰਥੀਆਂ ਵੱਲੋਂ ਭਾਰਤੀ ਸੰਵਿਧਾਨ ਦੇ ਮੌਲਿਕ ਕਰਤਵਾਂ ਸਬੰਧੀ ਨਾਟਕ ਪੇਸ਼ ਕੀਤਾ ਗਿਆ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੌੜਾਂ ਦੇ ਵਿਦਿਆਰਥੀਆਂ ਵੱਲੋਂ ਯੋਗਾ ’ਤੇ ਆਧਾਰਿਤ ਪੇਸ਼ਕਾਰੀ ਦਿੱਤੀ ਗਈ। ਸਾਇੰਸ ਅਧਿਆਪਕਾ ਅਮਨਿੰਦਰ ਕੌਰ ਵੱਲੋਂ ਵਿਸ਼ਵ ਧਰਤੀ ਦਿਵਸ ’ਤੇ ਭਾਸ਼ਣ ਦਿੱਤਾ ਗਿਆ।
ਦਸਵੀਂ ਦੇ ਇਮਤਿਹਾਨ ਦੇਣ ਵਾਲੇ 6732 ਵਿਦਿਆਰਥੀਆਂ ਨੂੰ ਗੋਦ ਲੈਣਗੇ ਅਧਿਆਪਕ ਆਰਪੀਐਸਐਡ ਸੀਨੀਅਰ ਸੈਕੰਡਰੀ ਸਕੂਲ ਬਰਨਾਲਾ ਦੀ ਗੁਰਮੀਤ ਕੌਰ ਵੱਲੋਂ ਭਾਰਤੀ ਸੰਵਿਧਾਨ ਦੇ ਹੋਂਦ ਵਿਚ ਆਉਣ ਦੀ ਗਾਥਾ ਸੁਣਾਈ ਗਈੇ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਨੌਲਾ ਦੀਆਂ ਵਿਦਿਆਰਥਣਾਂ ਵੱਲੋਂ ਗਿੱਧਾ ਪੇਸ਼ ਕੀਤਾ ਗਿਆ। ਇਸ ਮੌਕੇ ਸਟੇਜ ਸੰਚਾਲਨ ਪਰਮਿੰਦਰ ਸਿੰਘ ਵੱਲੋਂ ਕੀਤਾ ਗਿਆ।ਇਸ ਮੌਕੇ ਹੋਰਨਾਂ ਤੋਂ ਇਲਾਵਾ ਉਪ ਜ਼ਿਲਾ ਸਿੱਖਿਆ ਅਫਸਰ (ਸੈਕੰਡਰੀ) ਹਰਕੰਵਲਜੀਤ ਕੌਰ, ਸਿਮਰਦੀਪ ਸਿੰਘ, ਮੀਡੀਆ ਕੋਆਰਡੀਨਟਰ ਹਰਵਿੰਦਰ ਰੋਮੀ, ਸਾਇੰਸ ਅਧਿਆਪਕ ਤੇ ਵਿਦਿਆਰਥੀ ਹਾਜ਼ਰ ਸਨ।
ਇਹ ਵੀ ਪੜ੍ਹੋ:ਲੋਕਾਂ ਦੀ ਨਵੀਂ ਸਕੀਮ, ਮੁਫ਼ਤ ਬਿਜਲੀ ਲਈ ਲਵਾਏ ਜਾ ਰਹੇ ਨੇ 2 ਮੀਟਰ