ਪੰਜਾਬ

punjab

ETV Bharat / state

Barnala news :ਬਰਨਾਲਾ ਪੁਲਿਸ ਨੇ ਚੋਰ ਗਿਰੋਹ ਕੀਤਾ ਕਾਬੂ, ਚੋਰੀ ਦਾ ਕਾਫੀ ਸਮਾਨ ਬਰਾਮਦ - Barnala arrested a gang of thieves

ਬਰਨਾਲਾ ਦੇ ਤਪਾ ਵਿੱਚ ਪੁਲਿਸ ਨੇ ਚੋਰ ਗਿਰੋਹ ਨੂੰ ਕਾਬੂ ਕੀਤਾ ਹੈ ਜਿਨ੍ਹਾਂ ਕੋਲੋ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ। ਪੁਲਿਸ ਨੇ ਇਸ ਚੋਰ ਗਿਰੋਹ ਤੋਂ ਚੋਰਾ ਦਾ ਕਾਫੀ ਸਮਾਨ ਵੀ ਬਰਾਮਦ ਕੀਤਾ ਹੈ।

ਬਰਨਾਲਾ ਪੁਲਿਸ ਨੇ ਚੋਰ ਗਿਰੋਹ ਕੀਤਾ ਕਾਬੂ
ਬਰਨਾਲਾ ਪੁਲਿਸ ਨੇ ਚੋਰ ਗਿਰੋਹ ਕੀਤਾ ਕਾਬੂ

By

Published : Apr 12, 2023, 4:56 PM IST

ਬਰਨਾਲਾ ਪੁਲਿਸ ਨੇ ਚੋਰ ਗਿਰੋਹ ਕੀਤਾ ਕਾਬੂ

ਬਰਨਾਲਾ: ਜ਼ਿਲ੍ਹਾ ਬਰਨਾਲਾ ਦੀ ਤਹਿਸੀਲ ਤਪਾ ਦੇ ਥਾਣੇ ਦੀ ਪੁਲਿਸ ਨੇ ਇੱਕ ਚੋਰ ਗਿਰੋਹ ਦੇ 4 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਜਿਹਨਾਂ ਤੋਂ ਚੋਰੀ ਦੇ 3 ਮੋਟਰਸਾਈਕਲ 7 ਮੋਬਾਈਲ 1 ਏਅਰ ਪਿਸਤੌਲ ਅਤੇ ਤੇਜ਼ਧਾਰ ਹਥਿਆਰ ਬਰਾਮਦ ਕੀਤਾ ਹੈ। ਪੁਲਿਸ ਨੂੰ ਇਸ ਬਾਰੇ ਸੂਚਨਾ ਮਿਲੀ ਸੀ ਜਿਸ ਦੇ ਅਧਾਰ ਉਤੇ ਕਾਰਵਾਈ ਕਰਕੇ ਇਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਮੁਲਜ਼ਮਾਂ ਦਾ ਰਿਮਾਂਡ ਲੈਣ ਤੋਂ ਬਾਅਦ ਹੋਰ ਪੁਛਗਿੱਛ ਕਰੇਗੀ।

ਗੁਪਤ ਸੂਚਨਾ ਦੇ ਅਧਾਰ ਉਤੇ ਕਾਰਵਾਈ: ਤਪਾ ਮੰਡੀ ਦੇ ਡੀਐਸਪੀ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਪੁਲਿਸ ਨੇ ਇਸ ਚੋਰ ਗਿਰੋਹ ਨੂੰ ਕਾਬੂ ਕੀਤਾ ਹੈ। ਇਹਨਾਂ ਚੋਰਾਂ 'ਤੇ ਪਹਿਲਾਂ ਵੀ ਲੁੱਟ-ਖੋਹ ਚੋਰੀ, ਸ਼ਰਾਬ ਤਸਕਰੀ ਦੇ ਮਾਮਲੇ ਦਰਜ ਹਨ। ਪੁਲਿਸ ਇਨ੍ਹਾਂ ਚੋਰਾਂ ਦਾ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਕਰੇਗੀ। ਪੁਲਿਸ ਨੂੰ ਇਨ੍ਹਾਂ ਮੁਲਜ਼ਮਾਂ ਤੋਂ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।

ਤਪਾ ਮੰਡੀ 'ਚ ਵਧਿਆ ਚੋਰੀ ਦੀਆਂ ਵਾਰਦਾਤਾਂ:ਜ਼ਿਲ੍ਹਾ ਬਰਨਾਲਾ ਦੀ ਤਪਾ ਤਹਿਸੀਲ ਵਿੱਚ ਪਿਛਲੇ ਕਾਫੀ ਸਮੇਂ ਤੋਂ ਚੋਰਾਂ ਦਾ ਇੱਕ ਗਿਰੋਹ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਸੀ। ਜਿਸ ਨੂੰ ਕਾਬੂ ਕਰਨ ਲਈ ਡੀ.ਜੀ.ਪੀ ਪੰਜਾਬ ਅਤੇ ਐਸ.ਐਸ.ਪੀ ਬਰਨਾਲਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੁਲਿਸ ਪ੍ਰਸ਼ਾਸਨ ਦੀ ਵੱਲੋਂ ਨਾਕਾਬੰਦੀ ਕੀਤੀ ਗਈ। ਤਪਾ ਸ਼ਹਿਰ ਦੇ ਇੱਕ ਪਿੰਡ ਦੇ ਨਜ਼ਦੀਕ ਇੱਕ ਪੁਲਿਸ ਨੂੰ ਸੂਚਨਾ ਮਿਲੀ ਕਿ ਚੋਰਾਂ ਦਾ ਇੱਕ ਗਿਰੋਹ ਇੱਕ ਸੁੰਨਸਾਨ ਜਗ੍ਹਾ 'ਤੇ ਬੈਠ ਕੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਕਰ ਰਿਹਾ ਹੈ। ਜਿਸ ਤਹਿਤ ਪੁਲਿਸ ਵੱਲੋਂ ਚੋਰਾਂ ਦਾ ਇੱਕ ਗਿਰੋਹ ਕਾਬੂ ਕੀਤਾ ਗਿਆ।

ਚੋਰਾਂ ਤੋਂ ਬਰਾਮਦ ਹੋਇਆ ਚੀਜ਼ਾਂ: ਪੁਲਿਸ ਨੇ ਚੋਰ ਗਿਰੋਹ ਦੇ ਚਾਰ ਵਿਅਕਤੀਆਂ ਨੂੰ ਕਾਬੂ ਕੀਤਾ। ਜਿਨ੍ਹਾਂ ਕੋਲੋ ਚੋਰੀ ਦੇ ਚਾਰ ਮੋਟਰਸਾਈਕਲ, ਸੱਤ ਮੋਬਾਈਲ, ਇੱਕ ਏਅਰ ਪਿਸਤੌਲ ਅਤੇ ਤੇਜ਼ਧਾਰ ਹਥਿਆਰ, ਤਲਵਾਰ ਆਦਿ ਵੀ ਮੌਕੇ 'ਤੇ ਬਰਾਮਦ ਕੀਤੇ ਗਏ ਹਨ। ਪੁਲਿਸ ਪ੍ਰਸ਼ਾਸਨ ਨੇ ਦਾਅਵਾ ਕੀਤਾ ਹੈ ਕਿ ਚੋਰੀ, ਲੁੱਟ, ਖੋਹ ਦੇ ਮਾਮਲੇ ਇਨ੍ਹਾਂ ਖ਼ਿਲਾਫ਼ ਪਹਿਲਾਂ ਵੀ ਸ਼ਰਾਬ ਤਸਕਰੀ ਦੇ ਕੇਸ ਦਰਜ ਹਨ। ਪੁਲਿਸ ਨੇ ਦੱਸਿਆ ਕਿ ਇਨ੍ਹਾਂ ਕੋਲ ਖਿਡਾਉਣਾ ਪਿਸਤੌਲ ਬਰਾਮਦ ਕੀਤਾ ਗਿਆ ਹੈ ਜਿਸ ਨਾਲ ਇਹ ਲੋਕਾਂ ਨੂੰ ਡਰਾ ਕੇ ਲੁੱਟ ਖੋ ਕਰਦੇ ਸਨ। ਪੰਜਾਬ ਵਿੱਚ ਲੁੱਟ ਖੋਹ ਪਹਿਲਾਂ ਨਾਲੋਂ ਵਧ ਗਈ ਹੈ ਲੋਕਾਂ ਦਾ ਮਹਿੰਗੀਆਂ ਚੀਜ਼ਾਂ ਪਾ ਕੇ ਬਾਹਰ ਨਿਕਲਾਂ ਬੰਦ ਹੋ ਗਿਆ ਹੈ। ਜਿਸ ਨੂੰ ਲੈ ਕੇ ਪੁਲਿਸ ਵੀ ਵੱਖ- ਵੱਖ ਤਰ੍ਹਾਂ ਦੀਆਂ ਮੁਹਿੰਮਾਂ ਚਲਾ ਕੇ ਕਾਰਵਾਈ ਕਰ ਰਹੀ ਹੈ।

ਇਹ ਵੀ ਪੜ੍ਹੋ:-Myanmar's air strike: ਮਿਆਂਮਾਰ ਵਿੱਚ ਫੌਜ ਹਵਾਈ ਹਮਲੇ ਦੀ ਪੁਸ਼ਟੀ, ਬੱਚਿਆ ਸਮੇਤ 100 ਤੋਂ ਵੱਧ ਲੋਕਾਂ ਦੀ ਮੌਤ

ABOUT THE AUTHOR

...view details