ਬਰਨਾਲਾ: ਫਾਇਰ ਡਿਪਾਰਟਮੈਂਟ ਅਤੇ ਪ੍ਰਸ਼ਾਸ਼ਨਿਕ ਕਾਨੂੰਨਾਂ ਨੂੰ ਦਾਅ 'ਤੇ ਲਾ ਕੇ ਕਈ ਆਈਲੈਟਸ ਸੈਂਟਰ ਦੁਕਾਨ ਨੁਮਾ ਫਲੈਟਾਂ ਅੰਦਰ ਆਪਣਾ ਕੰਮ ਚਲਾ ਰਹੇ ਹਨ। ਇਸ ਮਾਮਲਾ ਜਦੋਂ ਫਾਇਰ ਵਿਭਾਗ ਦੇ ਸਾਹਮਣੇ ਆਇਆ ਤਾਂ ਵਿਭਾਗ ਦੇ ਅਫ਼ਸਰ ਗੁਰਜੀਤ ਸਿੰਘ ਨੇ ਦੱਸਿਆ ਕਿ ਬੀਤੇ ਤਿੰਨ ਸਾਲਾਂ ਤੋਂ ਲਗਾਤਾਰ ਇਨਾਂ ਆਈਲੈਟਸ ਸੈਂਟਰਾਂ ਨੂੰ ਅੱਗ ਲੱਗਣ ਸਬੰਧੀ ਸਾਵਧਾਨੀਆਂ ਅਤੇ ਜਰੂਰੀ ਪ੍ਰਬੰਧ ਕਰਨ ਲਈ ਕਿਹਾ ਜਾ ਰਿਹਾ ਹੈ। ਆਈਲੈਟਸ ਸੈਂਟਰਾਂ ਕੋਲ ਫਾਇਰ ਵਿਭਾਗ ਦੀ ਜਰੂਰੀ ਐਨਓਸੀ ਨਹੀਂ ਹੈ ਪਰ ਫਿਰ ਵੀ ਇਨ੍ਹਾਂ ਸੈਂਟਰਾਂ ਵਿੱਚ ਹਜ਼ਾਰਾਂ ਬੱਚਿਆਂ ਦੀ ਜ਼ਿੰਦਗੀ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ।
ਬਰਨਾਲਾ 'ਚ ਕਦੇ ਵੀ ਵਾਪਰ ਸਕਦੀ ਹੈ ਸੂਰਤ ਵਰਗੀ ਘਟਨਾ
ਆਈਲੈਟਸ ਸੈਂਟਰਾਂ ਕੋਲ ਫਾਇਰ ਵਿਭਾਗ ਦੀ ਜਰੂਰੀ ਐਨ.ਓ.ਸੀ. ਨਹੀਂ ਹੈ ਪਰ ਫਿਰ ਵੀ ਇਨ੍ਹਾਂ ਸੈਂਟਰਾਂ ਵਿੱਚ ਹਜ਼ਾਰਾਂ ਬੱਚਿਆਂ ਦੀ ਜ਼ਿੰਦਗੀ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਨਗਰ ਸੁਧਾਰ ਟਰੱਸਟ ਦੀਆਂ ਬਿਲਡਿੰਗਾਂ ਵਿੱਚ ਚਲਾਏ ਜਾ ਰਹੇ ਇਹ ਸੈਂਟਰ ਸਰੇਆਮ ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਹਨ।
ਬਰਨਾਲਾ
ਦੁਕਾਨ ਘੱਟ ਫਲੈਟਾਂ ਨੂੰ ਕਮਰਸ਼ਿਅਲ ਵਿੱਚ ਤਬਦੀਲ ਕਰਨ ਦੀ ਆਖ਼ਰੀ ਤਾਰੀਖ ਚਾਰ ਜੂਨ ਹੈ। ਉਨ੍ਹਾਂ ਦੱਸਿਆ ਕਿ ਮਾਲਕ ਨੇ ਇਹ ਤਬਦੀਲ ਨਾ ਕਰਵਾਇਆ ਤਾਂ ਉਸ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਗੁਜਰਾਤ ਦੇ ਸੂਰਤ ਸ਼ਹਿਰ ਵਿੱਚ ਇੱਕ ਬਹੁਮੰਜ਼ਲੀ ਇਮਾਰਤ ਵਿੱਚ ਅੱਗ ਲੱਗਣ ਨਾਲ ਕਈ ਵਿਦਿਆਰਥੀਆਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਤੋਂ ਬਾਅਦ ਵੀ ਬਰਨਾਲਾ ਪ੍ਰਸਾਸ਼ਨ ਨੇ ਕੋਈ ਸਬਕ ਹਾਸਲ ਨਹੀਂ ਕੀਤਾ ਹੈ।