ਬਰਨਾਲਾ:ਬਰਨਾਲਾ ਦੇ ਨਿੱਜੀ ਵਾਈ.ਐਸ ਕਾਲਜ ਦਾ ਸਟਾਫ਼ ਅਤੇ ਵਿਦਿਆਰਥੀ ਟੂਰ ਲੈ ਕੇ ਪਿੰਡ ਦੀਵਾਨਾ ਪਹੁੰਚੇ ਅਤੇ ਪਿੰਡ ਦੇ ਸਰਵਪੱਖੀ ਵਿਕਾਸ ਤੋਂ ਕਾਫ਼ੀ ਪ੍ਰਭਾਵਿਤ ਹੋਏ। ਸਰਪੰਚ ਰਣਧੀਰ ਸਿੰਘ ਦੀ ਅਗਵਾਈ ਵਿੱਚ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਸਭ ਦਾ ਸਵਾਗਤ (Study Tour) ਕੀਤਾ। ਇਸ ਉਪਰੰਤ ਉਨ੍ਹਾਂ ਵਲੋਂ ਪਿੰਡ ਦੇ ਕਰਵਾਏ ਵਿਕਾਸ ਕਾਰਜਾਂ ਸਕੂਲ, ਜੰਗਲ, ਪਿੰਡ ਦੀ ਸਫ਼ਾਈ ਸਬੰਧੀ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਪਿੰਡ ਦਾ ਖੇਡ ਮੈਦਾਨ ਬੱਚਿਆਂ ਵਿੱਚ ਨਵੀਂ ਉਡਾਰੀ ਭਰ ਰਿਹਾ ਹੈ, ਜਿੱਥੇ ਖਿਡਾਰੀਆਂ ਲਈ ਐਥਲੈਟਿਕ ਕੋਚ, ਖੇਡ ਸਾਜੋ ਸਮਾਨ, ਖ਼ੁਰਾਕ, ਖੇਡ ਕਿੱਟਾਂ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਸਭ ਲਈ ਪ੍ਰਵਾਸੀ ਪੰਜਾਬੀਆਂ (NRI Punjabi's For Punjab) ਦਾ ਵੱਡਾ ਯੋਗਦਾਨ ਹੈ।
ਬੱਚਿਆਂ ਸਣੇ ਅਧਿਆਪਿਕ ਵੀ ਪ੍ਰਭਾਵਿਤ: ਪਿੰਡ ਵਿੱਚ ਲੱਗੀਆਂ ਮਿੰਨੀ ਓਪਨ ਲਾਇਬ੍ਰੇਰੀਆਂ, ਕੰਧ ਚਿੱਤਰ, ਪਾਰਕ, ਮੁੱਖ ਲਾਇਬ੍ਰੇਰੀ ਦਿਖਾਈਆਂ ਗਈਆਂ ਅਤੇ ਦੱਸਿਆ ਕਿ ਲਾਇਬ੍ਰੇਰੀਆਂ ਰਾਹੀਂ ਸਿਰਜਿਆ ਸਾਹਿਤ ਦਾ ਮਾਹੌਲ ਆਸ ਪਾਸ ਦੇ 20 ਪਿੰਡਾਂ ਵਿੱਚ ਗਿਆਨ ਦਾ ਚਾਨਣ ਵੰਡ ਰਿਹਾ ਹੈ। ਉਨ੍ਹਾਂ ਵਿਦਿਆਰਥੀਆਂ ਦੇ ਸਾਹਿਤ ਸਬੰਧੀ ਸਵਾਲਾਂ ਦੇ ਜਵਾਬ ਦਿੱਤੇ। ਪ੍ਰਿੰਸੀਪਲ ਗੁਰਪਾਲ ਸਿੰਘ ਰਾਣਾ ਅਤੇ ਮੈਡਮ ਰੁਪਿੰਦਰਜੀਤ ਕੌਰ ਨੇ ਗ੍ਰਾਮ ਪੰਚਾਇਤ ਸਮੇਤ ਸਮੁੱਚੇ ਪਿੰਡ ਵਾਸੀਆਂ ਦੀ ਤਾਰੀਫ਼ ਕੀਤੀ ਜੋ ਪਿੰਡ ਵਿੱਚ ਚੰਗਾ ਮਾਹੌਲ (Study Tour In Village Diwana) ਦੇ ਰਹੇ ਹਨ। ਆਫ਼ਰ ’ਤੇ ਪਿੰਡ ਵਲੋਂ ਪ੍ਰਿੰਸੀਪਲ ਨੂੰ ਸਨਮਾਨ ਨਿਸ਼ਾਨੀ ਅਤੇ ਸਾਰੇ ਸਟਾਫ ਨੂੰ ਪੁਸਤਕਾਂ ਭੇਂਟ ਕੀਤੀਆਂ ਗਈਆਂ। ਕਾਲਜ ਵੱਲੋਂ ਵੀ ਮੁਹਤਬਾਰਾਂ ਨੂੰ ਵੀ ਸਨਮਾਨ ਦਿੱਤਾ ਗਿਆ।
ਆਖ਼ਰ ਕੀ ਹੈ ਪਿੰਡ ਦੀਵਾਨਾ ਦੀ ਖਾਸੀਅਤ :ਪਿੰਡ ਦੀਵਾਨਾ ਵਾਸੀ ਅਤੇ ਲਾਇਬ੍ਰੇਰੀ ਸੰਚਾਲਕ ਵਰਿੰਦਰ ਕੁਮਾਰ ਦੱਸਦੇ ਹਨ ਕਿ ਸਰਪੰਚ ਰਣਧੀਰ ਸਿੰਘ ਦੀ ਅਗਵਾਈ ਵਿੱਚ ਦੀਵਾਨਾ ਪਿੰਡ ਦਾ ਬਹੁਤ ਚੰਗਾ ਵਿਕਾਸ ਹੋਇਆ ਹੈ। ਬੁਨਿਆਦੀ ਸਹੂਲਤਾਂ ਦੇ ਵਿਕਾਸ ਤੋਂ ਇਲਾਵਾ ਪਿੰਡ ਦੇ ਬੱਚਿਆਂ ਨੂੰ ਨਸ਼ੇ ਤੋਂ ਬਚਾਉਣ ਲਈ ਚੰਗਾ ਕੰਮ ਹੋ ਰਿਹਾ ਹੈ। ਪਿੰਡ ਦੇ ਸਾਹਿਤਕ ਅਤੇ ਖੇਡ ਮਾਹੌਲ ਤੋਂ ਲੋਕ ਪ੍ਰਭਾਵਿਤ ਹੋ ਰਹੇ ਹਨ। ਪੰਚਾਇਤ ਵਲੋਂ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਖੇਡ ਮੈਦਾਨ (Playground in Village Diwana) ਤਿਆਰ ਕੀਤਾ ਗਿਆ ਹੈ। ਖੇਡ ਮੈਦਾਨ ਬਣਾ ਕੇ ਖੇਡਾਂ ਦਾ ਮਾਹੌਲ ਸਿਰਜਿਆ ਗਿਆ ਹੈ। ਇਸ ਖੇਡ ਮੈਦਾਨ ਵਿੱਚ ਵਿਸ਼ੇ਼ਸ ਤੌਰ 'ਤੇ ਕੁੜੀਆਂ ਨੂੰ ਖੇਡਾਂ ਦੀ ਤਿਆਰੀ ਕਰਵਾਈ ਜਾਂਦੀ ਹੈ ਅਤੇ ਕਈ ਕੁੜੀਆਂ ਸੂਬਾ ਪੱਧਰ ਉੱਤੇ ਨਾਮਣਾ ਵੀ ਖੱਟ ਰਹੀਆਂ ਹਨ।
ਪਿੰਡ ਲਈ ਮਾਣ ਵਾਲੀ ਗੱਲ: ਇਸ ਤੋਂ ਇਲਾਵਾ ਲਾਇਬ੍ਰੇਰੀ ਸੰਚਾਲਕ ਵਰਿੰਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੇ 2011 ਵਿੱਚ ਲਾਇਬ੍ਰੇਰੀ ਦੀ ਸ਼ੁਰੂਆਤ ਕੀਤੀ ਸੀ। ਸ਼ੁਰੂ ਵਿੱਚ ਬਹੁਤ ਘੱਟ ਪਾਠਕ ਆਉਂਦੇ ਸਨ, ਪਰ ਹੁਣ ਆਸ ਪਾਸ ਦੇ ਕਈ ਪਿੰਡਾਂ ਦੇ ਲੋਕ ਲਾਇਬ੍ਰੇਰੀ ਵਿੱਚ ਆ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਵਾਈ. ਐਸ ਕਾਲਜ ਦੇ ਸਟਾਫ਼ ਅਤੇ ਵਿਦਿਆਰਥੀ ਪਿੰਡ ਟੂਰ ਲੈ ਕੇ ਆਏ ਹਨ। ਵਿਦਿਆਰਥੀਆਂ ਅਤੇ ਬੱਚਿਆਂ ਵਲੋਂ ਲਾਇਬ੍ਰੇਰੀ ਦੇਖਣ ਦੇ ਨਾਲ ਨਾਲ ਸਾਹਿਤ ਅਤੇ ਕਿਤਾਬਾਂ ਸਬੰਧੀ ਸਵਾਲ ਜਵਾਬ ਕੀਤੇ ਗਏ ਹਨ। ਲਾਇਬ੍ਰੇਰੀ ਵਲੋਂ ਪਿੰਡ ਵਿੱਚ ਵਾਲ ਪੇਟਿੰਗਜ਼ ਕਰਵਾਈਆ ਗਈਆਂ ਹਨ, ਜਿਨ੍ਹਾਂ ਨੂੰ ਵਿਦਿਆਰਥੀਆਂ ਨੇ ਦੇਖਿਆ ਅਤੇ ਸ਼ਾਲਾਘਾ ਕੀਤੀ ਹੈ। ਉਨ੍ਹਾਂ ਨੂੰ ਵੀ ਇੱਕ ਪਿੰਡ ਵਾਸੀ ਵਜੋਂ ਅੱਜ ਬਹੁਤ ਚੰਗਾ ਲੱਗਿਆ ਹੈ। ਵਾਈ ਐਸ ਕਾਲਜ ਦਾ (YS Collage in Village Diwana) ਇਹ ਉਪਰਾਲਾ ਬਹੁਤ ਚੰਗਾ ਹੈ। ਇਸ ਨਾਲ ਵਿਦਿਆਰਥੀਆਂ ਨੂੰ ਸਾਹਿਤ, ਪਿੰਡ ਅਤੇ ਖੇਡਾਂ ਦੇ ਮਾਹੌਲ ਬਾਰੇ ਚੰਗਾ ਜਾਣਕਾਰੀ ਹਾਸਿਲ ਹੋ ਸਕੀ ਹੈ। ਪਿੰਡ ਲਈ ਵੀ ਇਹ ਮਾਣ ਵਾਲੀ ਗੱਲ ਹੈ ਕਿ ਪਿੰਡ ਵਿੱਚ ਬੱਚਿਆਂ ਦੇ ਟੂਰ ਆ ਰਹੇ ਹਨ।