ਬਰਨਾਲਾ :ਜ਼ਿਲ੍ਹੇ ਦੇ ਥਾਣਾ ਟੱਲੇਵਾਲ ਅਧੀਨ ਪੈਂਦੇ ਪਿੰਡ ਨਰਾਇਣਗੜ੍ਹ ਸੋਹੀਆਂ ਵਿਖੇ ਇੱਕ ਨੌਜਵਾਨ ਕਿਸਾਨ ਵੱਲੋਂ ਕਰਜ਼ੇ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰ ਲਈ ਗਈ। ਪਿੰਡ ਦੇ ਸਰਪੰਚ ਤੇਜਿੰਦਰ ਸਿੰਘ ਨੇ ਦੱਸਿਆ ਕਿ ਹਰਜੀਤ ਸਿੰਘ (24) ਪੁੱਤਰ ਕਿਰਪਾਲ ਸਿੰਘ ਆਪਣੇ ਸਿਰ ਚੜ੍ਹੇ ਕਰਜ਼ੇ ਕਾਰਨ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਸੀ। ਜਿਸ ਕਾਰਨ ਉਸਨੇ ਸ਼ਨੀਵਾਰ ਨੂੰ ਆਪਣੇ ਘਰ ਜ਼ਹਿਰ ਨਿਗਲ ਲਈ। ਜਿਸ ਉਪਰੰਤ ਇਲਾਜ ਲਈ ਉਸਨੂੰ ਨਿਹਾਲ ਸਿੰਘ ਵਾਲਾ (ਮੋਗਾ) ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਰਾਤ ਸਮੇਂ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ।
ਕਰਜ਼ੇ ਕਾਰਨ ਇੱਕੋ ਘਰ 'ਚ ਦੂਜੀ ਵਾਰ ਵਿਛਾਇਆ ਸੱਥਰ, ਪਿਉ ਤੋਂ ਬਾਅਦ ਪੁੱਤ ਕੀਤੀ ਖੁਦਕੁਸ਼ੀ - son commits suicide after father
ਮ੍ਰਿਤਕ ਨੌਜਵਾਨ ਢਾਈ ਏਕੜ ਜ਼ਮੀਨ ਦਾ ਮਾਲਕ ਸੀ ਅਤੇ ਅਜੇ ਕੁਆਰਾ ਸੀ। ਉਸਦੇ ਸਿਰ ਸੱਤ ਲੱਖ ਦੇ ਕਰੀਬ ਕਰਜ਼ਾ ਦੱਸਿਆ ਜਾ ਰਿਹਾ ਹੈ। ਇਸਤੋਂ ਬਿਨਾਂ ਉਸਦੀ ਇੱਕ ਭੈਣ ਦਾ ਤਲਾਕ ਹੋ ਗਿਆ। ਕਰਜ਼ੇ ਅਤੇ ਭੈਣ ਦੇ ਤਲਾਕ ਕਾਰਨ ਉਹ ਮਾਨਸਿਕ ਤੌਰ ਤੇ ਪ੍ਰੇਸ਼ਾਨ ਰਹਿੰਦਾ ਸੀ ਅਤੇ ਉਸਨੇ ਖੁਦਕੁਸ਼ੀ ਕਰ ਲਈ। ਉਹਨਾਂ ਦੱਸਿਆ ਕਿ ਕਰੀਬ ਅੱਠ ਸਾਲ ਪਹਿਲਾਂ ਮ੍ਰਿਤਕ ਨੌਜਵਾਨ ਹਰਜੀਤ ਸਿੰਘ ਦੇ ਪਿਤਾ ਕਿਰਪਾਲ ਸਿੰਘ ਉਰਫ਼ ਬਿੱਲੂ ਵਲੋਂ ਵੀ ਕਰਜ਼ੇ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ ਗਈ ਸੀ
ਇਹ ਵੀ ਪੜੋ:ਦਿਓਰ ਤੋਂ ਦੁਖੀ ਭਰਜਾਈ ਤੇ ਪਿੰਡ ਦੇ ਗ੍ਰੰਥੀ ਨੇ ਕੀਤੀ ਖੁਦਕੁਸ਼ੀ
ਮ੍ਰਿਤਕ ਨੌਜਵਾਨ ਢਾਈ ਏਕੜ ਜ਼ਮੀਨ ਦਾ ਮਾਲਕ ਸੀ ਅਤੇ ਅਜੇ ਕੁਆਰਾ ਸੀ। ਉਸਦੇ ਸਿਰ ਸੱਤ ਲੱਖ ਦੇ ਕਰੀਬ ਕਰਜ਼ਾ ਦੱਸਿਆ ਜਾ ਰਿਹਾ ਹੈ। ਇਸਤੋਂ ਬਿਨਾਂ ਉਸਦੀ ਇੱਕ ਭੈਣ ਦਾ ਤਲਾਕ ਹੋ ਗਿਆ। ਕਰਜ਼ੇ ਅਤੇ ਭੈਣ ਦੇ ਤਲਾਕ ਕਾਰਨ ਉਹ ਮਾਨਸਿਕ ਤੌਰ ਤੇ ਪ੍ਰੇਸ਼ਾਨ ਰਹਿੰਦਾ ਸੀ ਅਤੇ ਉਸਨੇ ਖੁਦਕੁਸ਼ੀ ਕਰ ਲਈ। ਉਹਨਾਂ ਦੱਸਿਆ ਕਿ ਕਰੀਬ ਅੱਠ ਸਾਲ ਪਹਿਲਾਂ ਮ੍ਰਿਤਕ ਨੌਜਵਾਨ ਹਰਜੀਤ ਸਿੰਘ ਦੇ ਪਿਤਾ ਕਿਰਪਾਲ ਸਿੰਘ ਉਰਫ਼ ਬਿੱਲੂ ਵਲੋਂ ਵੀ ਕਰਜ਼ੇ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ ਗਈ ਸੀ ਅਤੇ ਇਸ ਘਰ ਵਿੱਚ ਕਰਜ਼ੇ ਕਾਰਨ ਦੂਜੀ ਖੁਦਕੁਸ਼ੀ ਹੈ। ਜਿਸ ਕਾਰਨ ਸਾਰਾ ਪਿੰਡ ਹੀ ਸੋਗ ਵਿੱਚ ਡੁੱਬਿਆ ਹੋਇਆ ਹੈ।
ਇਸ ਸਬੰਧੀ ਥਾਣਾ ਟੱਲੇਵਾਲ ਦੇ ਐਸਐਸਓ ਕ੍ਰਿਸ਼ਨ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਲਾਸ਼ ਦਾ ਬਰਨਾਲਾ ਦੇ ਸਰਕਾਰੀ ਹਸਪਤਾਲ 'ਚ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ ਹੈ। ਮ੍ਰਿਤਕ ਦੇ ਜੀਜਾ ਮਨਦੀਪ ਸਿੰਘ ਦੇ ਬਿਆਨ 'ਤੇ 174 ਦੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ।