ਬਰਨਾਲੇ ਦੇ 'ਚ ਬਸੰਤ ਦੀਆਂ ਰੌਣਕਾਂ - kites
ਬਰਨਾਲਾ: ਆਈ ਬਸੰਤ ਤੇ ਪਾਲਾ ਉਡੰਤ ,ਬਸੰਤ ਨੂੰ ਖੁਸ਼ੀਆਂ ਖੇੜਿਆਂ ਵਾਲਾ ਮੌਸਮੀ ਤਿਉਹਾਰ ਮੰਨਿਆ ਜਾਂਦਾ ਹੈ।ਪਿੰਡਾਂ ਦੇ ਲੋਕ ਬਸੰਤ ਨੂੰ ‘ਆਈ ਬਸੰਤ ਪਾਲਾ ਉਡੰਤ’ ਕਰਕੇ ਜਾਣਦੇ ਹਨ।ਸਾਡਾ ਭਾਰਤ ਦੇਸ਼ ਰੁੱਤਾਂ ਦਾ ਦੇਸ ਹੈ ਅਤੇ ਵਾਰੋ-ਵਾਰੀ ਆਉਂਦੀਆਂ ਸਾਲ ਦੀਆਂ ਛੇ ਰੁੱਤਾਂ ਵਿੱਚੋਂ ਸਭਨਾਂ ‘ਚੋਂ ਪਿਆਰੀ ਰੁੱਤ ਬਸੰਤ ਨੂੰ ਮੰਨਿਆ ਗਿਆ ਹੈ ਤੇ ਇਸ ਰੁੱਤ ਨੂੰ ਮਨਾਉਣ ਲਈ ਪੂਰੇ ਪੰਜਾਬ ਵਿੱਚ ਰੌਣਕਾਂ ਦੇਖਣ ਨੂੰ ਮਿਲਦੀਆਂ ਹਨ ,ਪੰਜਾਬ ਦੇ ਸ਼ਹਿਰ ਬਰਨਾਲਾ ਦੀ ਜ਼ੇਕਰ ਗੱਲ ਕਰੀਏ ਤਾਂ ਇਥੇ ਦੇ ਨੌਜਵਾਨਾਂ ਦੇ ਵਿੱਚ ਬੁਹਤ ਜੋਸ਼ ਦੇਖਣ ਨੂੰ ਮਿਲਿਆ ਹੈ।
ਬਰਨਾਲਾ: ਆਈ ਬਸੰਤ ਤੇ ਪਾਲਾ ਉਡੰਤ ,ਬਸੰਤ ਨੂੰ ਖੁਸ਼ੀਆਂ ਖੇੜਿਆਂ ਵਾਲਾ ਮੌਸਮੀ ਤਿਉਹਾਰ ਮੰਨਿਆ ਜਾਂਦਾ ਹੈ।ਪਿੰਡਾਂ ਦੇ ਲੋਕ ਬਸੰਤ ਨੂੰ ‘ਆਈ ਬਸੰਤ ਪਾਲਾ ਉਡੰਤ’ ਕਰਕੇ ਜਾਣਦੇ ਹਨ।ਸਾਡਾ ਭਾਰਤ ਦੇਸ਼ ਰੁੱਤਾਂ ਦਾ ਦੇਸ ਹੈ ਅਤੇ ਵਾਰੋ-ਵਾਰੀ ਆਉਂਦੀਆਂ ਸਾਲ ਦੀਆਂ ਛੇ ਰੁੱਤਾਂ ਵਿੱਚੋਂ ਸਭਨਾਂ ‘ਚੋਂ ਪਿਆਰੀ ਰੁੱਤ ਬਸੰਤ ਨੂੰ ਮੰਨਿਆ ਗਿਆ ਹੈ ਤੇ ਇਸ ਰੁੱਤ ਨੂੰ ਮਨਾਉਣ ਲਈ ਪੂਰੇ ਪੰਜਾਬ ਵਿੱਚ ਰੌਣਕਾਂ ਦੇਖਣ ਨੂੰ ਮਿਲਦੀਆਂ ਹਨ ,ਪੰਜਾਬ ਦੇ ਸ਼ਹਿਰ ਬਰਨਾਲਾ ਦੀ ਜ਼ੇਕਰ ਗੱਲ ਕਰੀਏ ਤਾਂ ਇਥੇ ਦੇ ਨੌਜਵਾਨਾਂ ਦੇ ਵਿੱਚ ਬੁਹਤ ਜੋਸ਼ ਦੇਖਣ ਨੂੰ ਮਿਲਿਆ ਹੈ। ਬਾਜ਼ਾਰਾਂ ਦੇ ਵਿੱਚ ਖ਼ੂਬ ਰੌਣਕ ਦੇਖਣ ਨੂੰ ਮਿਲੀ ਹੈ।
ਇਕ ਪਾਸੇ ਜ਼ਿਲ੍ਹੇ ਦੇ ਨੌਜਵਾਨ ਬਹੁਤ ਖੁਸ਼ ਸਨ ਉਥੇ ਹੀ ਦੂਜੇ ਪਾਸੇ ਦੁਕਾਨਦਾਰਾਂ ਦਾ ਕਹਿਣਾ ਇਹ ਸੀ ਕਿ ਉਨ੍ਹਾਂ ਦੇ ਕੰਮ ਵਿੱਚ ਮੰਦੀ ਚੱਲ ਰਹੀ ਹੈ ਕੋਈ ਵੀ ਫ਼ਾਇਦਾ ਉਨ੍ਹਾਂ ਨੂੰ ਨਹੀਂ ਹੋ ਰਿਹਾ। ਜ਼ਿਲ੍ਹੇ ਦੀ ਪੁਲਿਸ ਅਤੇ ਪ੍ਰਸ਼ਾਸ਼ਨ ਚਾਈਨਾ ਡੋਰ ਦੀ ਰੋਕਥਾਮ ਲਈ ਲੋੜੀਂਦੇ ਕਦਮ ਚੁੱਕਦੀ ਹੋਈ ਨਜ਼ਰ ਆਈ। ਬਰਨਾਲਾ ਸਿਟੀ ਦੇ ਐੱਸ ਐਚ ਓ ਗੁਰਪ੍ਰਤਾਪ ਸਿੰਘ ਨੇ ਸਾਡੀ ਟੀਮ ਦੇ ਨਾਲ ਗੱਲਬਾਤ ਦੌਰਾਨ ਕਿਹਾ ਕੇ ਪੁਲਿਸ ਦੀ ਟੀਮ ਥਾਂ ਥਾਂ ਛਾਪੇਮਾਰੀ ਕਰੇਗੀ ਅਤੇ ਚਾਈਨਾ ਡੋਰ ਨਾ ਇਸਤੇਮਾਲ ਹੋਵੇ ਇਸ ਤੇ ਲੋੜ੍ਹੀਂਦੇ ਕਦਮ ਚੁੱਕੇਗੀ।