ਪੰਜਾਬ

punjab

ETV Bharat / state

ਸੂਬਾ ਪੱਧਰੀ ਨੈੱਟਬਾਲ ਚੈਂਪੀਅਨਸ਼ਿਪ ਦਾ ਖੇਡ ਮੰਤਰੀ ਨੇ ਕੀਤਾ ਆਗਾਜ਼,ਕਿਹਾ ਖੇਡਾਂ ਨਾਲ ਪੰਜਾਬ ਦਾ ਆਵੇਗਾ ਸੁਨਹਿਰੀ ਭਵਿੱਖ - ਵਿਦਿਆਰਥੀ ਵਿੰਗ ਏਬੀਵੀਪੀ

ਪੰਜਾਬ ਦੇ ਖੇਡ ਮੰਤਰੀ (Sports Minister of Punjab) ਗੁਰਮੀਤ ਸਿੰਘ ਮੀਤ ਹੇਅਰ ਨੇ ਖੇਡਾਂ ਵਤਨ ਪੰਜਾਬ ਦੀਆਂ (Sports of the homeland of Punjab) ਤਹਿਤ ਨੈੱਟਬਾਲ ਖੇਡਾਂ ਦਾ ਆਗਾਜ਼ ਕਰਵਾਇਆ। ਇਸ ਮੌਕੇ ਉਨ੍ਹਾਂ ਕਿਹਾ ਕਿ ਇੰਨ੍ਹਾਂ ਖੇਡਾਂ ਰਾਹੀਂ ਪੰਜਾਬ ਵਿੱਚ ਕੌਮਾਂਤਰੀ ਪੱਧਰ ਦੇ ਖਿਡਾਰੀ ਪੈਦਾ ਹੋਣਗੇ ।

Sports Minister inaugurated the state level netball championship in Barnala, said that Punjab will have a golden future with sports.
ਸੂਬਾ ਪੱਧਰੀ ਨੈੱਟਬਾਲ ਚੈਂਪੀਅਨਸ਼ਿਪ ਦਾ ਖੇਡ ਮੰਤਰੀ ਨੇ ਕੀਤਾ ਆਗਾਜ਼,ਕਿਹਾ ਖੇਡਾਂ ਨਾਲ ਪੰਜਾਬ ਦਾ ਆਵੇਗਾ ਸੁਨਹਿਰੀ ਭਵਿੱਖ

By

Published : Oct 15, 2022, 6:14 PM IST

ਬਰਨਾਲਾ:ਪੰਜਾਬ ਸਰਕਾਰ ਵੱਲੋਂ 29 ਅਗਸਤ ਨੂੰ ਸ਼ੁਰੂ ਕੀਤੀਆਂ ਗਈਆਂ ਖੇਡਾਂ ਵਤਨ ਪੰਜਾਬ ਦੀਆਂ(Sports of the homeland of Punjab) ਤਹਿਤ ਅੱਜ ਬਰਨਾਲਾ ਦੇ ਸਥਾਨਕ ਐਸਡੀ ਕਾਲਜ ਦੇ ਗਰਾਊਂਡ ਵਿਖੇ ਨੈੱਟਬਾਲ (netball) ਦੀਆਂ ਸੂਬਾ ਪੱਧਰੀ ਖੇਡਾਂ ਦਾ ਆਗਾਜ਼ (State level games start) ਕੀਤਾ ਗਿਆ। ਇਸ ਮੌਕੇ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ, ਵਿਧਾਇਕ ਲਾਭ ਸਿੰਘ ਉੱਗੋਕੇ ਅਤੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਵਿਸ਼ੇਸ਼ ਤੌਰ ਉੱਤੇ ਸ਼ਿਰਕਤ ਕੀਤੀ।

ਸੂਬਾ ਪੱਧਰੀ ਨੈੱਟਬਾਲ ਚੈਂਪੀਅਨਸ਼ਿਪ ਦਾ ਖੇਡ ਮੰਤਰੀ ਨੇ ਕੀਤਾ ਆਗਾਜ਼,ਕਿਹਾ ਖੇਡਾਂ ਨਾਲ ਪੰਜਾਬ ਦਾ ਆਵੇਗਾ ਸੁਨਹਿਰੀ ਭਵਿੱਖ

ਇਸ ਮੌਕੇ ਖੇਡ ਮੰਤਰੀ ਮੀਤ ਹੇਅਰ ਨੇ ਦੱਸਿਆ ਕਿ ਪੰਜਾਬ ਸਰਕਾਰ (Punjab Govt) ਵੱਲੋਂ ਸ਼ੁਰੂ ਕੀਤੀਆਂ ਗਈਆਂ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਅੱਜ ਤੋਂ ਸੂਬਾ ਪੱਧਰੀ ਮੁਕਾਬਲੇ ਬਰਨਾਲਾ ਵਿਖੇ ਸ਼ੁਰੂ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਭਰ ਵਿੱਚ 60 ਹਜ਼ਾਰ ਦੇ ਕਰੀਬ ਖਿਡਾਰੀ ਇਨ੍ਹਾਂ ਮੁਕਾਬਲਿਆਂ ਵਿੱਚ ਭਾਗ ਲੈ ਰਹੇ ਹਨ। ਪੰਜਾਬ ਸਰਕਾਰ ਵੱਲੋਂ ਇਹ ਕੋਸ਼ਿਸ਼ ਕੀਤੀ ਜਾਵੇਗੀ ਕਿ ਹਰ ਸਾਲ ਇਹ ਖੇਡਾਂ ਵਧੀਆ ਤਰੀਕੇ ਨਾਲ ਕਰਵਾਈਆਂ ਜਾਣ ਅਤੇ ਖਿਡਾਰੀਆਂ ਨੂੰ ਇਨਾਮ ਵਜੋਂ ਨਕਦ ਰਾਸ਼ੀ ਦਿੱਤੀ ਜਾਵੇ।

ਸੂਬਾ ਪੱਧਰੀ ਨੈੱਟਬਾਲ ਚੈਂਪੀਅਨਸ਼ਿਪ ਦਾ ਖੇਡ ਮੰਤਰੀ ਨੇ ਕੀਤਾ ਆਗਾਜ਼,ਕਿਹਾ ਖੇਡਾਂ ਨਾਲ ਪੰਜਾਬ ਦਾ ਆਵੇਗਾ ਸੁਨਹਿਰੀ ਭਵਿੱਖ

ਇਸ ਮੌਕੇ ਪੰਜਾਬ ਯੂਨੀਵਰਸਿਟੀ (Panjab University) ਵਿੱਚ ਹੋ ਰਹੀਆਂ ਚੋਣਾਂ ਨੂੰ ਲੈ ਕੇ ਖੇਡ ਮੰਤਰੀ ਮੀਤ ਹੇਅਰ ਨੇ ਦੱਸਿਆ ਕਿ ਪਹਿਲੀ ਵਾਰ ਉਨ੍ਹਾਂ ਦੀ ਪਾਰਟੀ ਵੱਲੋਂ ਇਨ੍ਹਾਂ ਚੋਣਾਂ ਵਿੱਚ ਭਾਗ ਲਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸਟੂਡੈਂਟ ਵਿੰਗ (Student Wing) ਵੱਲੋਂ ਚੋਣ ਲੜੀ ਜਾ ਰਹੀ ਹੈ। ਉਨ੍ਹਾਂ ਕਿਹਾ ਮੈਂ ਵੀ ਅੱਜ ਜਿਸ ਮੁਕਾਮ ਉੱਤੇ ਹਾਂ ਸਟੂਡੈਂਟ ਰਾਜਨੀਤੀ ਦੀ ਦੇਣ ਹਾਂ।

ਸੂਬਾ ਪੱਧਰੀ ਨੈੱਟਬਾਲ ਚੈਂਪੀਅਨਸ਼ਿਪ ਦਾ ਖੇਡ ਮੰਤਰੀ ਨੇ ਕੀਤਾ ਆਗਾਜ਼,ਕਿਹਾ ਖੇਡਾਂ ਨਾਲ ਪੰਜਾਬ ਦਾ ਆਵੇਗਾ ਸੁਨਹਿਰੀ ਭਵਿੱਖ

ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਵਿੱਚ ਵਿਦਿਆਰਥੀ ਵਰਗ ਦਾ ਵੱਡਾ ਯੋਗਦਾਨ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਬੀਜੇਪੀ ਦੀ ਵਿਦਿਆਰਥੀ ਵਿੰਗ ਏਬੀਵੀਪੀ (Student Wing ABVP) ਕਦੇ ਵੀ ਚੋਣ ਨਹੀਂ ਜਿੱਤੀ। ਇਸ ਵਾਰ ਆਮ ਆਦਮੀ ਪਾਰਟੀ ਦਾ ਵਿਦਿਆਰਥੀ ਵਿੰਗ ਪੰਜਾਬ ਯੂਨੀਵਰਸਟੀ ਵਿੱਚ ਜਿੱਤ ਦਾ ਝੰਡਾ ਲਹਿਰਾਏਗਾ। ਗੁਜਰਾਤ ਅਤੇ ਵਿਚ ਹਿਮਾਚਲ ਵਿਚ ਆ ਰਹੀ ਆਮ ਆਦਮੀ ਪਾਰਟੀ ਨੂੰ ਇੱਕ ਸੀਟ ਅਤੇ ਗੁਜਰਾਤ ਵਿਚ ਘੱਟ ਸੀਟਾਂ ਆਉਣ ਉੱਤੇ ਕਿਹਾ ਕਿ ਇਹ ਸਰਵੇ ਮੁਤਾਬਕ ਤਾਂ ਪੰਜਾਬ ਵਿੱਚ ਵੀ ਇੰਨੀਆਂ ਸੀਟਾਂ ਨਹੀਂ ਆ ਰਹੀਆਂ ਸਨ।

ਇਹ ਵੀ ਪੜ੍ਹੋ:Women Asia Cup 2022 Final: ਸ਼੍ਰੀਲੰਕਾ ਨੂੰ ਹਰਾ ਕੇ 7ਵੀਂ ਵਾਰ ਚੈਂਪੀਅਨ ਬਣਿਆ ਭਾਰਤ

ABOUT THE AUTHOR

...view details