ਪੰਜਾਬ

punjab

ETV Bharat / state

ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਭਾਸ਼ਣ ਮੁਕਾਬਲੇ ਕਰਵਾਏ ਗਏ

ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਗੁਰੂ ਤੇਗ ਬਹਾਦੁਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਕੂਲਾਂ ’ਚ ਭਾਸ਼ਣ ਮੁਕਾਬਲੇ ਕਰਵਾਏ ਜਾ ਰਹੇ ਹਨ।

ਤਸਵੀਰ
ਤਸਵੀਰ

By

Published : Feb 9, 2021, 9:13 PM IST

ਬਰਨਾਲਾ: ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਗੁਰੂ ਤੇਗ ਬਹਾਦੁਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਕੂਲਾਂ ’ਚ ਭਾਸ਼ਣ ਮੁਕਾਬਲੇ ਕਰਵਾਏ ਜਾ ਰਹੇ ਹਨ। ਇਸ ਭਾਸ਼ਣ ਮੁਕਾਬਲੇ ’ਚ ਸਕੂਲ ਦੇ ਵਿਦਿਆਰਥੀਆਂ ਨੇ ਵੱਧ ਚੜ ਕੇ ਹਿੱਸਾ ਲਿਆ।

ਇਸ ਭਾਸ਼ਣ ਮੁਕਾਬਲੇ ’ਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਬਾਰੇ ਬਹੁਤ ਹੀ ਪ੍ਰਭਾਵਸ਼ਾਲੀ ਜਾਣਕਾਰੀ ਸਾਂਝੀ ਕੀਤੀ ਗਈ। ਮੁਕਾਬਲੇ ਤੋਂ ਪਹਿਲਾਂ ਸਕੂਲ ਮੁਖੀ ਸ਼੍ਰੀ ਰੋਵਿਨ ਗੁਪਤਾ ਅਤੇ ਪਰਵਿੰਦਰ ਮੈਡਮ ਨੇ ਗੁਰੂ ਸਾਹਿਬ ਦੇ ਬਲੀਦਾਨ ਭਰੇ ਜੀਵਨ ਨੂੰ ਬਿਆਨ ਕਰਦੇ ਹੋਏ ਦੂਜਿਆਂ ਪ੍ਰਤੀ ਸੇਵਾ ਭਾਵਨਾ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ। ਇਸ ਮੁਕਾਬਲੇ ਤੋਂ ਪਹਿਲਾ ਸਿੱਖਿਆ ਵਿਭਾਗ ਵੱਲੋਂ ਕੋਰੋਨਾ ਲਾਕਡਾਊਨ ਦੌਰਾਨ ਵੀ ਸ਼੍ਰੀ ਗੁਰੁ ਤੇਗ ਬਹਾਦੁਰ ਜੀ ਦੇ ਜੀਵਨ ਬਾਰੇ ਆਨਲਾਈਨ 11 ਤਰ੍ਹਾਂ ਦੇ ਵਿਦਿਅਕ ਮੁਕਾਬਲੇ ਕਰਵਾਏ ਜਾ ਚੁੱਕੇ ਹਨ, ਜਿੰਨਾਂ ਵਿਚ ਵੱਧ ਤੋਂ ਵੱਧ ਵਿਦਿਆਰਥੀ ਭਾਗ ਲੈ ਚੁੱਕੇ ਹਨ।
ਜਗਰੁਪ ਸਿੰਘ ਪੰਜਾਬੀ ਮਾਸਟਰ, ਸੁਖਦੀਪ ਸਿੰਘ ਪੀਟੀਆਈ ਅਤੇ ਹਰਦੀਪ ਸਿੰਘ ਸਸ ਮਾਸਟਰ ਨੇ ਪੰਜਾਬ ਸਰਕਾਰ ਤੇ ਸਕੂਲ ਸਿੱਖਿਆ ਵਿਭਾਗ ਦਾ ਧੰਨਵਾਦ ਕਰਦੇ ਹੋਏ ਦੱਸਿਆ ਕੇ ਇਹ ਮੁਕਾਬਲੇ ਬੱਚਿਆ ਵਿਚ ਚੰਗੇ ਗੁਣਾ ਨੂੰ ਪੈਦਾ ਕਰਨ ਦੇ ਨਾਲ ਨਾਲ ਆਪਣੇ ਧਰਮ ਅਤੇ ਵਿਰਸੇ ਪ੍ਰਤੀ ਵੀ ਜਾਣੂ ਕਰਵਾਉਦੇ ਹਨ। ਉਨਾਂ ਕਿਹਾ ਕਿ ਇਹੋ ਜੇ ਪ੍ਰੋਗਰਾਮ ਸਮੇਂ ਦੀ ਲੋੜ ਵੀ ਹੈ।
ਇਸ ਭਾਸ਼ਣ ਮੁਕਾਬਲੇ ਵਿੱਚੋਂ ਪਹਿਲੇ ਸਥਾਨ ਤੇ ਰਜੀਆ ਦੂਜੇ ਸਥਾਨ ਸਾਹਿਲਪ੍ਰ੍ਤ ਅਤੇ ਤੀਜੇ ਸਥਾਨ ਤੇ ਵਰਿੰਦਰ ਸਿੰਘ ਰਹੇ। ਸਟੇਜ ਸੰਚਾਲਨ ਨੀਲਮ ਜਿੰਦਲ ਵੱਲੋਂ ਕੀਤਾ ਗਿਆ। ਅੰਤ ਵਿੱਚ ਜੇਤੂ ਵਿਦਿਆਰਥੀਆ ਨੂੰ ਇਨਾਮ ਵੰਡੇ ਗਏ।

ABOUT THE AUTHOR

...view details