ਬਰਨਾਲਾ : ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਜਿਥੇ ਸੂਬਾ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਈ ਉਪਰਾਲੇ ਕੀਤੇ ਜਾ ਰਹੇ ਹਨ, ਉਥੇ ਹੀ ਬਰਨਾਲਾ ਦੇ ਸਿਵਲ ਹਸਪਤਾਲ ਨੇ ਇੱਕ ਅਜਿਹੀ ਸੈਨੇਟਾਈਜ਼ ਮਸ਼ੀਨ ਤਿਆਰ ਕੀਤੀ ਹੈ। ਜਿਸ ਰਾਹੀਂ ਕੋਈ ਵੀ ਵਿਅਕਤੀ ਮਹਿਜ਼ 10 ਸੈਂਕਿੰਡ 'ਚ ਖ਼ੁਦ ਨੂੰ ਪੂਰੀ ਤਰ੍ਹਾਂ ਸੈਨੇਟਾਈਜ਼ ਕਰ ਸਕਦਾ ਹੈ।
ਕੋਰੋਨਾ ਤੋਂ ਬਚਾਅ ਲਈ ਬਰਨਾਲਾ ਦੇ ਸਿਵਲ ਹਸਪਤਾਲ 'ਚ ਲਗਾਈ ਖ਼ਾਸ ਸੈਨੇਟਾਈਜ਼ਰ ਮਸ਼ੀਨ - Special sanitizer machine
ਕੋਰੋਨਾ ਵਾਇਰਸ ਦੀ ਮਹਾਂਮਾਰੀ ਤੋਂ ਬਚਾਅ ਕਰਨ ਲਈ ਬਰਨਾਲਾ ਦੇ ਸਿਵਲ ਹਸਪਤਾਲ ਵੱਲੋਂ ਇੱਕ ਵਿਸ਼ੇਸ਼ ਸੈਨੇਟਾਈਜ਼ਰ ਮਸ਼ੀਨ ਲਗਾਈ ਗਈ ਹੈ। ਹਸਪਤਾਲ 'ਚ ਆਉਣ ਵਾਲਾ ਮਰੀਜ਼ ਇਸ ਮਸ਼ੀਨ ਰਾਹੀਂ ਸੈਨੇਟਾਈਜ਼ ਹੋ ਕੇ ਆਪਣੇ ਆਪ ਨੂੰ ਸੁਰੱਖਿਅਤ ਰੱਖ ਸਕਦਾ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਹਏ ਸੈਨੇਟਾਈਜ਼ਰ ਮਸ਼ੀਨ ਬਣਾਉਣ ਵਾਲੇ ਵਿਅਕਤੀ ਭਜਨ ਸਿੰਘ ਨੇ ਦੱਸਿਆ ਕਿ ਅੱਜ ਕੋਰੋਨਾ ਵਾਇਰਸ ਮਹਾਂਮਾਰੀ ਤੇਜ਼ੀ ਨਾਲ ਫ਼ੈਲ ਰਹੀ ਹੈ। ਇਸ ਤੋਂ ਬਚਾਅ ਲਈ ਇਹ ਸੈਨੇਟਾਈਜ਼ਰ ਮਸ਼ੀਨ ਬਣਾਈ ਗਈ ਹੈ ਅਤੇ ਇਹ ਮਸ਼ੀਨ ਸਾਰੀਆਂ ਜਨਤਕ ਥਾਵਾਂ ’ਤੇ ਲਗਾਈ ਜਾ ਸਕਦੀ ਹੈ।
ਉਨ੍ਹਾਂ ਦੱਸਿਆ ਕਿ ਇਸ ਮਸ਼ੀਨ ਵਿੱਚ ਇੱਕ ਵਿਅਕਤੀ 10 ਸੈਕਿੰਡ 'ਚ ਇਕੋ ਵਾਰ ਆਪਣੇ ਆਪ ਨੂੰ ਸੈਨੀਟਾਈਜ਼ ਕਰਕੇ ਬਾਹਰ ਆ ਜਾਂਦਾ ਹੈ। ਉਨ੍ਹਾਂ ਵੱਲੋਂ ਤਿਆਰ ਕੀਤੀ ਗਈ ਇਹ ਮਸ਼ੀਨ ਬਰਨਾਲਾ ਦੇ ਸਰਕਾਰੀ ਹਸਪਤਾਲ ਅਤੇ 2 ਹੋਰ ਮਸ਼ੀਨਾਂ ਵੀ ਜਲਦੀ ਹੀ ਸਰਕਾਰੀ ਹਸਪਤਾਲ ਵਿੱਚ ਲਗਾ ਦਿੱਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਹ ਮਸ਼ੀਨ ਬਣਾਉਣ ਵਿਚ ਲਗਭਗ 10 ਤੋਂ 12 ਹਜ਼ਾਰ ਰੁਪਏ ਦਾ ਖਰਚਾ ਆਉਂਦਾ ਹੈ ਤੇ ਇਹ ਹਰ ਤਰ੍ਹਾਂ ਦੀ ਜਨਤਕ ਥਾਵਾਂ ਉੱਤੇ ਅਸਾਨੀ ਨਾਲ ਲਗਾਈ ਜਾ ਸਕਦੀ ਹੈ।