ਬਰਨਾਲਾ: ਪੰਜਾਬ ਵਿੱਚ ਨਗਰ ਕੌਂਸਲ ਅਤੇ ਨਗਰ ਨਿਗਮ ਚੋਣਾਂ 14 ਫ਼ਰਵਰੀ ਨੂੰ ਹੋ ਰਹੀਆਂ ਹਨ, ਜਿਸ ਨੂੰ ਲੈ ਕੇ ਬਰਨਾਲਾ ਜ਼ਿਲ੍ਹੇ ਦੇ ਪ੍ਰਸ਼ਾਸ਼ਨ ਵੱਲੋਂ ਤਿਆਰੀਆਂ ਮੁਕੰਮਲ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ। ਜ਼ਿਲ੍ਹੇ ਵਿੱਚ ਤਪਾ, ਭਦੌੜ, ਧਨੌਲਾ ਅਤੇ ਬਰਨਾਲਾ ਵਿਖੇ ਨਗਰ ਕੌਂਸਲ ਦੀਆਂ ਚੋਣਾਂ ਹੋ ਰਹੀਆਂ ਹਨ। ਇਸ ਵਿੱਚ ਕੁੱਲ 1 ਲੱਖ 53 ਹਜ਼ਾਰ ਦੇ ਕਰੀਬ ਵੋਟਰ ਵੋਟ ਪਾ ਸਕਣਗੇ। ਇਸ ਵਾਰ ਚੋਣਾਂ ਈਵੀਐਮ ਮਸ਼ੀਨਾਂ ਨਾਲ ਹੋ ਰਹੀਆਂ ਹਨ। ਇਸ ਲਈ ਚੋਣ ਅਮਲੇ ਨੂੰ ਰਿਹਸਲ ਕਰਵਾਈ ਜਾ ਰਹੀ ਹੈ। ਜਿਸ ਦਾ ਐਸਡੀਐਮ ਬਰਨਾਲਾ ਵੱਲੋਂ ਜਾਇਜ਼ਾ ਲਿਆ ਗਿਆ। ਬਰਨਾਲਾ ਦੇ ਡਿਪਟੀ ਕਮਿਸ਼ਨਰ ਵੱਲੋਂ ਵੀ ਹਰ ਤਰ੍ਹਾਂ ਦੇ ਪ੍ਰਬੰਧ ਮੁਕੰਮਲ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ।
ਨਗਰ ਕੌਂਸਲ ਚੋਣਾਂ ਨੂੰ ਲੈ ਕੇ ਬਰਨਾਲਾ ਪ੍ਰਸ਼ਾਸਨ ਦੀ ਉਮੀਦਵਾਰਾਂ ਅਤੇ ਵੋਟਰਾਂ ਨੂੰ ਖ਼ਾਸ ਅਪੀਲ ਰਿਟਰਨਿੰਗ ਅਧਿਕਾਰੀ-ਕਮ-ਐਸਡੀਐਮ ਵਰਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਬਰਨਾਲਾ ਸ਼ਹਿਰ ਵਿੱਚ ਕੁੱਲ 31 ਵਾਰਡ ਹਨ। ਇਸ ਲਈ 30 ਪੋਲਿੰਗ ਸਟੇਸ਼ਨ ਅਤੇ 97 ਬੂਥ ਰੱਖੇ ਗਏ ਹਨ। ਇੱਕ ਬੂਥ ਵਿੱਚ ਇੱਕ ਹਜ਼ਾਰ ਦੇ ਕਰੀਬ ਵੋਟ ਹੋਵੇਗੀ। ਇਸ ਸਬੰਧੀ ਅੱਜ ਚੋਣ ਸਟਾਫ਼ ਨੂੰ ਈਵੀਐਮ ਮਸ਼ੀਨਾਂ ਚੈਕ ਕਰਵਾ ਕੇ ਰਿਹਸਲ ਕਰਵਾਈ ਗਈ ਹੈ। ਇਨ੍ਹਾਂ ਮਸ਼ੀਨਾਂ ਨੂੰ ਪੂਰੀ ਸੁਰੱਖਿਆ ਵਿੱਚ ਰੱਖਿਆ ਜਾਵੇਗਾ।
ਨਗਰ ਕੌਂਸਲ ਚੋਣਾਂ ਨੂੰ ਲੈ ਕੇ ਬਰਨਾਲਾ ਪ੍ਰਸ਼ਾਸਨ ਦੀ ਉਮੀਦਵਾਰਾਂ ਅਤੇ ਵੋਟਰਾਂ ਨੂੰ ਖ਼ਾਸ ਅਪੀਲ ਡਿਪਟੀ ਕਮਿਸ਼ਨਰ ਤੇਜ਼ ਪ੍ਰਤਾਪ ਸਿੰਘ ਫ਼ੂਲਕਾ ਨੇ ਦੱਸਿਆ ਕਿ ਜ਼ਿਲ੍ਹਾਂ ਬਰਨਾਲਾ ਵਿੱਚ 4 ਨਗਰ ਕੌਂਸਲ ਧਨੌਲਾ, ਤਪਾ, ਭਦੌੜ ਅਤੇ ਬਰਨਾਲਾ ਵਿੱਚ ਚੋਣ ਹੋ ਰਹੀ ਹੈ। ਬਰਨਾਲਾ ਵਿੱਚ 31 ਵਾਰਡ, ਧਨੌਲਾ ਵਿੱਚ 13, ਭਦੌੜ ਵਿੱਚ 13 ਅਤੇ ਤਪਾ ਵਿੱਚ 13 ਵਾਰਡ ਹਨ। ਜਿਨ੍ਹਾਂ ਵਿੱਚ ਕੁੱਲ 153 ਬੂਥ ਲਗਾਏ ਜਾਣਗੇ।
ਨਗਰ ਕੌਂਸਲ ਚੋਣਾਂ ਨੂੰ ਲੈ ਕੇ ਬਰਨਾਲਾ ਪ੍ਰਸ਼ਾਸ਼ਨ ਦੀ ਉਮੀਦਵਾਰਾਂ ਅਤੇ ਵੋਟਰਾਂ ਨੂੰ ਖ਼ਾਸ ਅਪੀਲ ਜ਼ਿਲ੍ਹੇ ਵਿੱਚ ਨਗਰ ਕੌਂਸਲ ਦੀ ਕੁੱਲ 1 ਲੱਖ 29 ਹਜ਼ਾਰ 235 ਵੋਟਰ ਹਨ। ਚੋਣ ਲਈ ਸਾਰੇ ਸਟਾਫ਼ ਦੀ ਟ੍ਰੇਨਿੰਗ ਹੋ ਚੁੱਕੀ ਹੈ ਅਤੇ ਚੋਣ ਈਵੀਐਮ ਰਾਹੀਂ ਕਰਵਾਈ ਜਾਵੇਗੀ। ਚੋਣਾਂ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈ ਗਈਆਂ ਹਨ। ਚੋਣ ਲਈ ਹਰ ਵਾਰਡ ਵਿੱਚ ਸੈਕਟਰ ਅਫ਼ਸਰ ਨਿਯੁਕਤ ਕੀਤੇ ਗਏ ਹਨ। ਜੇਕਰ ਕੋਈ ਸਮੱਸਿਆ ਆਉਂਦੀ ਹੈ ਤਾਂ ਸੈਕਟਰ ਅਧਿਕਾਰੀ ਇਸ ਦੀ ਜਾਣਕਾਰੀ ਦੇਣਗੇ। ਉਨ੍ਹਾਂ ਨੇ ਉਮੀਦਵਾਰਾਂ ਨੂੰ ਕੋਡ ਆਫ਼ ਕੰਡਕਟ ਦੀ ਪਾਲਨਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਵੋਟਰਾਂ ਨੂੰ ਆਪਣੀ ਵੋਟ ਦਾ ਇਸਤੇਮਾਲ ਕਰਨ ਦੀ ਵੀ ਅਪੀਲ ਕੀਤੀ।