ਪੰਜਾਬ

punjab

ETV Bharat / state

ਪੁੱਤ-ਨੂੰਹ ਹੋਣ ਅਜਿਹੇ, ਜਿੰਨਾਂ ਮਾਪਿਆਂ ਦੀ ਸੇਵਾ ਲਈ ਤਿਆਗੇ ਡਾਲਰ

ਪਿੰਡ ਮਾਂਗੇਵਾਲ ਦਾ ਸੁਖਦੀਪ ਸਿੰਘ ਲਾਲੀ ਖਾੜਕੂਵਾਦ ਦੇ ਦੌਰ ਵਿੱਚ ਅਮਰੀਕਾ ਚਲਿਆ ਗਿਆ ਸੀ, ਕਰੀਬ 20 ਅਮਰੀਕਾ ਵਿਚ ਰਹਿਣ ਤੋਂ ਬਾਅਦ ਉਸ ਵੱਲੋਂ ਇਟਲੀ ਦੀ ਪੀਆਰ ਤਜਿੰਦਰ ਕੌਰ ਨਾਲ ਵਿਆਹ ਕਰਵਾ ਲਿਆ। ਪਰ ਪੰਜਾਬ ਘਰ ਵਿੱਚ ਬਜ਼ੁਰਗ ਮਾਂ ਬਾਪ ਦੀ ਕੋਈ ਦੇਖਭਾਲ ਨਾ ਹੋਣ ਕਾਰਨ ਦੋਵੇਂ ਪਤੀ ਪਤਨੀ ਨਾਰਾਜ਼ ਰਹਿਣ ਲੱਗੇ। ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਪੰਜਾਬ ਬਜ਼ੁਰਗ ਮਾਪਿਆਂ ਕੋਲ ਆਉਣ ਦਾ ਫ਼ੈਸਲਾ ਕਰ ਲਿਆ।

ਮਾਪਿਆਂ ਦੀ ਸੇਵਾ ਲਈ ਪੁੱਤ-ਨੂੰਹ ਨੇ ਛੱਡਿਆ ਵਿਦੇਸ਼ ਦੀ ਧਰਤੀ ਦਾ ਸੁੱਖ
ਮਾਪਿਆਂ ਦੀ ਸੇਵਾ ਲਈ ਪੁੱਤ-ਨੂੰਹ ਨੇ ਛੱਡਿਆ ਵਿਦੇਸ਼ ਦੀ ਧਰਤੀ ਦਾ ਸੁੱਖ

By

Published : Mar 30, 2021, 2:05 PM IST

ਬਰਨਾਲਾ: ਪੰਜਾਬ ਦੇ ਲੋਕਾਂ ਸਿਰ ਵਿਦੇਸ਼ਾਂ ਨੂੰ ਜਾਣ ਦਾ ਮੌਜੂਦਾ ਸਮੇਂ ਵਿੱਚ ਇੱਕ ਵੱਡਾ ਜਨੂੰਨ ਸਵਾਰ ਹੈ। ਹਰ ਵਿਅਕਤੀ ਕਿਸੇ ਨਾ ਕਿਸੇ ਤਰੀਕੇ ਪੰਜਾਬ ਦੀ ਧਰਤੀ ਨੂੰ ਛੱਡ ਵਿਦੇਸ਼ਾਂ ਵਿਚ ਜਾਣ ਨੂੰ ਤਿਆਰ ਬੈਠਾ ਹੈ। ਵਿਦੇਸ਼ ਜਾਣ ਉਪਰੰਤ ਕੋਈ ਵਿਅਕਤੀ ਪੰਜਾਬ ਆ ਕੇ ਰਹਿਣ ਨੂੰ ਤਿਆਰ ਨਹੀਂ ਹੁੰਦਾ। ਪਰ ਕੁਝ ਅਜਿਹੇ ਵੀ ਲੋਕ ਹਨ ਜੋ ਵਿਦੇਸ਼ ਦੇ ਐਸ਼ੋ ਆਰਾਮ ਨੂੰ ਮਾਪਿਆਂ ਲਈ ਠੋਕਰ ਮਾਰ ਦਿੰਦੇ ਹਨ। ਅਜਿਹੀ ਹੀ ਮਿਸਾਲ ਬਰਨਾਲਾ ਜ਼ਿਲ੍ਹੇ ਦੇ ਪਿੰਡ ਮਾਂਗੇਵਾਲ ਦਾ ਵਿਆਹੁਤਾ ਜੋੜਾ ਪੇਸ਼ ਕਰ ਰਿਹਾ ਹੈ, ਜੋ ਵਿਦੇਸ਼ਾਂ ਵਿੱਚ ਆਪਣਾ ਸੁੱਖ ਆਰਾਮ ਛੱਡ ਕੇ ਆਪਣੇ ਬਜ਼ੁਰਗ ਮਾਂ ਬਾਪ ਦੀ ਸੇਵਾ ਲਈ ਪੰਜਾਬ ਰਹਿ ਰਿਹਾ ਹੈ। ਦੱਸ ਦਈਏ ਕਿ ਪਿੰਡ ਮਾਂਗੇਵਾਲ ਦਾ ਸੁਖਦੀਪ ਸਿੰਘ ਲਾਲੀ ਖਾੜਕੂਵਾਦ ਦੇ ਦੌਰ ਵਿੱਚ ਅਮਰੀਕਾ ਚਲਿਆ ਗਿਆ ਸੀ, ਕਰੀਬ 20 ਅਮਰੀਕਾ ਵਿਚ ਰਹਿਣ ਤੋਂ ਬਾਅਦ ਉਸ ਵੱਲੋਂ ਇਟਲੀ ਦੀ ਪੀਆਰ ਤਜਿੰਦਰ ਕੌਰ ਨਾਲ ਵਿਆਹ ਕਰਵਾ ਲਿਆ। ਪਰ ਪੰਜਾਬ ਘਰ ਵਿੱਚ ਬਜ਼ੁਰਗ ਮਾਂ ਬਾਪ ਦੀ ਕੋਈ ਦੇਖਭਾਲ ਨਾ ਹੋਣ ਕਾਰਨ ਦੋਵੇਂ ਪਤੀ ਪਤਨੀ ਨਾਰਾਜ਼ ਰਹਿਣ ਲੱਗੇ। ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਪੰਜਾਬ ਬਜ਼ੁਰਗ ਮਾਪਿਆਂ ਕੋਲ ਆਉਣ ਦਾ ਫ਼ੈਸਲਾ ਕਰ ਲਿਆ।

ਮਾਪਿਆਂ ਦੀ ਸੇਵਾ ਲਈ ਪੁੱਤ-ਨੂੰਹ ਨੇ ਛੱਡਿਆ ਵਿਦੇਸ਼ ਦੀ ਧਰਤੀ ਦਾ ਸੁੱਖ

ਇਹ ਵੀ ਪੜੋ: ਗੰਦੇ ਨਾਲੇ ਤੋਂ ਬਰਾਮਦ ਹੋਈ ਲਾਸ਼, ਪੁਲਿਸ ਵੱਲੋਂ ਸ਼ਨਾਖਤ ਜਾਰੀ

ਵਿਦੇਸ਼ ਛੱਡ ਕੇ ਜੋੜੇ ਦਾ ਕਹਿਣਾ ਹੈ ਕਿ ਵਿਦੇਸ਼ਾਂ ਨੂੰ ਛੱਡਣਾ ਔਖਾ ਹੈ, ਪਰ ਮਾਪਿਆਂ ਨੂੰ ਇਕੱਲੇ ਨਹੀਂ ਛੱਡ ਸਕਦੇ ਸੀ। ਪੈਸਾ ਤਾਂ ਵਿਅਕਤੀ ਕਿਸੇ ਵੀ ਸਮੇਂ ਕਮਾ ਸਕਦਾ ਹੈ, ਪਰ ਮਾਂ ਬਾਪ ਚਲੇ ਜਾਣ ਤਾਂ ਉਹ ਦੁਬਾਰਾ ਨਹੀਂ ਮਿਲਦੇ। ਉਨ੍ਹਾਂ ਦੱਸਿਆ ਕਿ ਵਿਦੇਸ਼ ਤੋਂ ਪਰਤਣ ਤੋਂ ਪਹਿਲਾਂ ਉਨ੍ਹਾਂ ਦੇ ਮਾਪਿਆਂ ਨੂੰ ਕਈ ਪ੍ਰਕਾਰ ਦੀਆਂ ਭਿਆਨਕ ਬਿਮਾਰੀਆਂ ਨੇ ਘੇਰਿਆ ਹੋਇਆ ਸੀ, ਪਰ ਪੰਜਾਬ ਆਉਣ 'ਤੇ ਉਨ੍ਹਾਂ ਨੇ ਆਪਣੇ ਮਾਪਿਆਂ ਦਾ ਖਾਣ ਪੀਣ ਬਦਲ ਕੇ ਉਨ੍ਹਾਂ ਦਾ ਇਲਾਜ ਕਰ ਦਿੱਤਾ ਹੈ ਅਤੇ ਹੁਣ ਕੋਈ ਮੈਡੀਕਲ ਦਵਾਈ ਨਹੀਂ ਲੈਂਦੇ।

ਪੁੱਤ-ਨੂੰਹ ਕਰਦੇ ਹਨ ਖੂਬ ਸੇਵਾ- ਪਿਤਾ
ਆਪਣੇ ਪੁੱਤਰ ਅਤੇ ਨੂੰਹ ਵੱਲੋਂ ਵਿਦੇਸ਼ ਸੱਦ ਕੇ ਪੰਜਾਬ ਰਹਿਣ 'ਤੇ ਖੁਸ਼ੀ ਜ਼ਾਹਰ ਕਰਦਿਆਂ ਸੁਖਦੀਪ ਸਿੰਘ ਦੇ ਪਿਤਾ ਪਿਆਰਾ ਸਿੰਘ ਨੇ ਦੱਸਿਆ ਕਿ ਉਹ ਵੀ ਵਿਦੇਸ਼ ਗਿਆ ਸੀ। ਪਰ ਉਨ੍ਹਾਂ ਦਾ ਜੀਅ ਵਿਦੇਸ਼ ਦੀ ਧਰਤੀ 'ਤੇ ਨਹੀਂ ਲੱਗਿਆ। ਜਿਸ ਕਰਕੇ ਪੰਜਾਬ ਮੁੜ ਆਇਆ। ਹੁਣ ਉਸ ਦਾ ਪੁੱਤ ਅਤੇ ਨੂੰਹ ਉਸ ਦੀ ਖ਼ੂਬ ਸੇਵਾ ਕਰਦੇ ਹਨ। ਜਿਸ ਦੀ ਉਸ ਨੂੰ ਖੁਸ਼ੀ ਹੈ।

ABOUT THE AUTHOR

...view details