ਬਰਨਾਲਾ: ਭਾਰਤ-ਚੀਨ ਸਰਹੱਦ 'ਤੇ ਅਰੁਣਾਚਲ ਪ੍ਰਦੇਸ਼ 'ਚ ਤਾਇਨਤਾ ਬਰਨਾਲਾ ਜ਼ਿਲ੍ਹੇ ਦੇ ਪਿੰਡ ਕੁੱਤਬਾ ਦਾ ਫੌਜੀ ਜਵਾਨ ਸਿਪਾਹੀ ਸਤਵਿੰਦਰ ਸਿੰਘ ਪੁੱਲ ਤੋਂ ਡਿੱਗ ਜਾਣ ਕਾਰਨ 22 ਜੁਲਾਈ ਤੋਂ ਲਾਪਤਾ ਹੈ। ਖ਼ਬਰਾਂ ਅਨੁਸਾਰ ਸਤਵਿੰਦਰ ਸਿੰਘ ਤੇ ਮੋਗਾ ਜ਼ਿਲ੍ਹੇ ਦੇ ਪਿੰਡ ਡੱਗਰੂ ਦਾ ਜਵਾਨ ਲਖਵੀਰ ਸਿੰਘ ਗਸ਼ਤ ਦੌਰਾਨ ਪੁੱਲ ਟੁੱਟ ਜਾਣ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਏ ਸਨ। ਇਨ੍ਹਾਂ ਵਿੱਚੋਂ ਲਖਵੀਰ ਸਿੰਘ ਦੀ ਮਿ੍ਰਤਕ ਦੇਹ ਮਿਲ ਗਈ ਹੈ ਅਤੇ ਸਤਵਿੰਦਰ ਸਿੰਘ ਦੀ ਭਾਲ ਕੀਤੀ ਜਾ ਰਹੀ ਹੈ। ਪੰਜਾਬ ਸਰਕਾਰ ਨੇ ਸਤਵਿੰਦਰ ਸਿੰਘ ਅਤੇ ਲਖਵੀਰ ਸਿੰਘ ਦੋਵਾਂ ਨੂੰ ਹੀ ਸ਼ਹੀਦ ਮੰਨ ਕੇ ਪਰਿਵਾਰਾਂ ਲਈ ਸਹਾਇਤਾਂ ਦਾ ਐਲਾਨ ਵੀ ਕੀਤਾ ਹੈ। ਫਿਲਹਾਲ ਭਾਰਤੀ ਫੌਜ ਨੇ ਸਤਵਿੰਦਰ ਸਿੰਘ ਦੇ ਪਰਿਵਾਰ ਨੂੰ ਸਤਵਿੰਦਰ ਸਿੰਘ ਦੇ ਸ਼ਹੀਦ ਹੋਣ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ।
ਬਰਨਾਲਾ ਦੇ ਪਿੰਡ ਕੁਤਬਾ ਦਾ ਸਤਵਿੰਦਰ ਸਿੰਘ ਚੀਨ ਦੇ ਬਾਰਡਰ 'ਤੇ ਪੁਲ ਤੋਂ ਰੁੜ੍ਹਨ ਕਾਰਨ ਹੋਇਆ ਲਾਪਤਾ ਮਾਂ ਨੂੰ ਪੁੱਤ ਦੇ ਜਿਉਂਦਾ ਮੁੜਣ ਦੀ ਆਸ
ਸਤਵਿੰਦਰ ਸਿੰਘ ਦੀ ਮਾਤਾ ਸੁਖਵਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਦੀ ਆਪਣੇ ਬੇਟੇ ਸਤਵਿੰਦਰ ਨਾਲ 17 ਜੁਲਾਈ ਨੂੰ ਆਖਰੀ ਵਾਰ ਗੱਲਬਾਤ ਹੋਈ ਸੀ। 22 ਜੁਲਾਈ ਨੂੰ ਉਨ੍ਹਾਂ ਨੂੰ ਫ਼ੌਜ ਵੱਲੋਂ ਇੱਕ ਹਾਦਸੇ ਵਿੱਚ ਸਤਵਿੰਦਰ ਅਤੇ ਉਸ ਦੇ ਸਾਥੀ ਦੇ ਪੁਲ ਤੋਂ ਰੁੜ੍ਹ ਜਾਣ ਦੀ ਸੂਚਨਾ ਮਿਲੀ ਸੀ। ਉਨ੍ਹਾਂ ਕਿਹਾ ਕਿ ਇਹੀ ਆਸ ਕਰਦੇ ਹਾਂ ਕਿ ਉਨ੍ਹਾਂ ਦਾ ਪੁੱਤਰ ਜਿਉਂਦਾ ਵਾਪਸ ਮੁੜੇ।
ਮਾਂ ਨੂੰ ਪੁੱਤ ਦੇ ਜਿਉਂਦਾ ਮੁੜਣ ਦੀ ਆਸ ਮਾਂ ਨੂੰ ਪੁੱਤ ਦੇ ਜਿਉਂਦਾ ਮੁੜਣ ਦੀ ਆਸ ਇਸ ਸਬੰਧੀ ਪਿੰਡ ਦੇ ਜੀਓਜੀ ਅਤੇ ਸਾਬਕਾ ਸੂਬੇਦਾਰ ਗੁਰਮੇਲ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ 28 ਜੁਲਾਈ ਨੂੰ ਹੀ ਫੌਜ ਦੇ ਉੱਚ ਅਧਿਕਾਰੀਆਂ ਨਾਲ ਗੱਲ ਹੋਈ ਹੈ। ਜਿਨ੍ਹਾਂ ਦਾ ਕਹਿਣਾ ਹੈ ਕਿ ਸਤਵਿੰਦਰ ਅਤੇ ਉਸ ਦਾ ਸਾਥੀ ਪੁਲ ਟੁੱਟਣ ਕਾਰੜ ਰੁੜ ਗਏ ਸਨ। ਸਤਵਿੰਦਰ ਦੇ ਸਾਥੀ ਦੀ ਮਿ੍ਰਤਕ ਦੇਹ ਮਿਲ ਚੁੱਕੀ ਹੈ ਪਰ ਸਤਵਿੰਦਰ ਦੀ ਭਾਲ ਜਾਰੀ ਹੈ। ਉਨ੍ਹਾਂ ਕਿਹਾ ਕਿ ਫੌਜ ਦੇ ਅਧਿਕਾਰੀਆਂ ਅਨੁਸਾਰ ਹਾਲੇ ਤੱਕ ਜਿਨ੍ਹਾਂ ਸਮਾਂ ਉਸ ਦੀ ਮਿ੍ਰਤਕ ਦੇਹ ਨਹੀਂ ਮਿਲ ਜਾਂਦੀ, ਉਨ੍ਹਾਂ ਸਮਾਂ ਉਸ ਨੂੰ ਸ਼ਹੀਦ ਨਹੀਂ ਕਿਹਾ ਜਾ ਸਕਦਾ । ਇਸ ਕਰਕੇ ਫੌਜ ਵਲੋਂ ਉਸ ਲੱਭਣ ਲਈ ਲਗਾਤਾਰ ਕੋਸ਼ਿਸ਼ਾਂ ਜਾਰੀ ਹਨ।
ਪਿੰਡ ਦੇ ਸਰਪੰਚ ਅਜੀਤ ਸਿੰਘ ਨੇ ਕਿਹਾ ਕਿ ਸਤਵਿੰਦਰ ਇੱਕ ਮਜ਼ਦੂਰ ਪਰਿਵਾਰ ਨਾਲ ਸਬੰਧਤ ਹੈ। ਸਤਵਿੰਦਰ ਮਿਹਨਤ ਕਰਕੇ ਫੌਜ 'ਚ ਭਰਤੀ ਹੋਇਆ ਅਤੇ ਆਪਣੇ ਪਰਿਵਾਰ ਦੀ ਗਰੀਬੀ ਦੂਰ ਕਰਨੀ ਚਾਹੁੰਦਾ ਸੀ। ਉਸ ਦੇ ਲਾਪਤਾ ਹੋਣ ਨਾਲ ਪੂਰੇ ਪਿੰਡ ਨੂੰ ਸਦਮਾ ਲੱਗਿਆ ਹੈ। ਪੂਰੇ ਪਿੰਡ ਅਤੇ ਪਰਿਵਾਰ ਵਲੋਂ ਅਰਦਾਸ ਕਰ ਰਹੇ ਹਾਂ ਕਿ ਉਹ ਜਿਉਂਦਾ ਪਿੰਡ ਮੁੜੇ।
ਪੰਜਾਬ ਸਰਕਾਰ ਨੇ ਸਤਵਿੰਦਰ ਸਿੰਘ ਨੂੰ ਮੰਨਿਆ ਸ਼ਹੀਦ
ਦੂਜੇ ਪਾਸੇ ਪੰਜਾਬ ਸਰਕਾਰ ਨੇ ਸਤਵਿੰਦਰ ਸਿੰਘ ਸ਼ਹੀਦ ਮੰਨ ਲਿਆ ਹੈ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਟਵੀਟਰ ਹੈਂਡਲ 'ਤੇ ਦੋਵੇਂ ਪਰਿਵਾਰਾਂ ਨਾਲ ਦੁੱਖ ਵੀ ਸਾਂਝਾ ਕੀਤਾ ਹੈ। ਮੁੱਖ ਮੰਤਰੀ ਨੇ ਦੋਵੇਂ ਪਰਿਵਾਰਾਂ ਨੂੰ 50 ਦੀ ਮਾਲੀ ਮਦਦ ਤੇ ਪਰਿਵਾਰ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਹੈ।