ਪੰਜਾਬ

punjab

ETV Bharat / state

ਬਰਨਾਲਾ ਦਾ ਫ਼ੌਜੀ ਅਮਰਦੀਪ ਸਿੰਘ ਲੇਹ-ਲੱਦਾਖ ’ਚ ਹੋਇਆ ਸ਼ਹੀਦ, ਕੈਪਟਨ ਵੱਲੋਂ ਪਰਿਵਾਰ ਦੀ ਹਰ ਮਦਦ ਦਾ ਐਲਾਨ - crushed under glacier

ਪਿੰਡ ਕਰਮਗੜ ਦੇ ਫ਼ੌਜੀ ਜਵਾਨ ਅਮਰਦੀਪ ਸਿੰਘ ਲੇਹ-ਲੱਦਾਖ ’ਚ ਗਲੇਸ਼ੀਅਰ ਥੱਲੇ ਦੱਬਣ ਕਾਰਨ ਸ਼ਹੀਦ ਹੋ ਗਿਆ, ਘਟਨਾ ਬਾਰੇ ਪਤਾ ਲੱਗਣ ’ਤੇ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਫ਼ੈਲ ਗਈ।

ਸ਼ਹੀਦ ਫ਼ੌਜੀ ਅਮਰਦੀਪ ਸਿੰਘ
ਸ਼ਹੀਦ ਫ਼ੌਜੀ ਅਮਰਦੀਪ ਸਿੰਘ

By

Published : Apr 26, 2021, 10:09 PM IST

ਬਰਨਾਲਾ: ਪਿੰਡ ਕਰਮਗੜ ਦੇ ਫ਼ੌਜੀ ਜਵਾਨ ਅਮਰਦੀਪ ਸਿੰਘ ਲੇਹ-ਲੱਦਾਖ ’ਚ ਗਲੇਸ਼ੀਅਰ ਥੱਲੇ ਦੱਬਣ ਕਾਰਨ ਸ਼ਹੀਦ ਹੋ ਗਿਆ, ਘਟਨਾ ਬਾਰੇ ਪਤਾ ਲੱਗਣ ’ਤੇ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਫ਼ੈਲ ਗਈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਕਰਮਗੜ ਦੇ ਸਰਪੰਚ ਬਲਵੀਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸਿੱਖ ਰੈਜੀਮੈਂਟ ਦੇ ਸੂਬੇਦਾਰ ਗੁਰਮੇਲ ਸਿੰਘ ਦਾ ਫ਼ੋਨ ਆਇਆ ਸੀ ਕਿ ਲੇਹ ਲੱਦਾਖ ਦੇ ਸਿਆਚਿਨ ਗਲੇਸ਼ੀਅਰ ਵਿੱਚ ਦੱਬਣ ਨਾਲ ਅਮਰਦੀਪ ਸਿੰਘ(22) ਸ਼ਹੀਦ ਹੋ ਗਿਆ।

ਉਹਨਾਂ ਇਹ ਵੀ ਦੱਸਿਆ ਕਿ ਸ਼ਹੀਦ ਨੌਜਵਾਨ ਦੀ ਮਿ੍ਰਤਕ ਦੇਹ 27 ਅਪ੍ਰੈਲ ਦੇਰ ਸ਼ਾਮ ਤੱਕ ਪਿੰਡ ਕਰਮਗੜ ਪਹੁੰਚ ਸਕਦੀ ਹੈ। ਉਹਨਾਂ ਦੱਸਿਆ ਕਿ ਅਮਰਦੀਪ ਸਿੰਘ ਦਾ ਜ਼ੱਦੀ ਪਿੰਡ ਫ਼ੂਲ ਹੈ। ਜਦਕਿ ਉਸਦਾ ਪਾਲਣ ਪੋਸ਼ਣ ਉਸਦੀ ਭੂਆ ਅਤੇ ਫ਼ੁਫ਼ੜ ਵਲੋਂ ਹੀ ਕੀਤਾ ਜਾ ਰਿਹਾ ਸੀ।


ਅਮਰਦੀਪ ਸਿੰਘ ਆਪਣੀ ਪੜਾਈ ਦੌਰਾਨ ਹੀ ਫ਼ੌਜ ਵਿੱਚ ਭਰਤੀ ਹੋਇਆ ਸੀ। ਉਹ 2018 ਵਿੱਚ 21ਵੀਂ ਸਿੱਖ ਰੈਜੀਮੈਂਟ ’ਚ ਭਰਤੀ ਹੋਇਆ। ਸ਼ਹੀਦ ਅਮਰਦੀਪ ਸਿੰਘ ਦੀ ਇੱਕ ਛੋਟੀ ਭੈਣ ਸੁਖਦੀਪ ਕੌਰ ਵੀ ਹੈ, ਜੋ ਬਾਰਵੀਂ ਵਿੱਚ ਪੜ ਰਹੀ ਹੈ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 21 ਪੰਜਾਬ ਰੈਜੀਮੈਂਟ ਦੇ ਸਿਪਾਹੀ ਸਿਪਾਹੀ ਅਮਰਦੀਪ ਸਿੰਘ ਦੇ ਪਰਿਵਾਰਾਂ ਨੂੰ 50-50 ਲੱਖ ਰੁਪਏ ਦਾ ਐਕਸ-ਗ੍ਰੇਸ਼ੀਆ ਮੁਆਵਜਾ ਅਤੇ ਇਕ-ਇਕ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਹੈ ਜੋ ਲੰਘੀ 25 ਅਪ੍ਰੈਲ ਨੂੰ ਡਿਊਟੀ ਦੌਰਾਨ ਸ਼ਹੀਦ ਹੋ ਗਏ ਸਨ। ਦੱਸਣਯੋਗ ਹੈ ਕਿ ਸਿਆਚਿਨ ਗਲੇਸ਼ੀਅਰ ਵਿਚ ਬਰਫੀਲੇ ਤੂਫਾਨ ਕਾਰਨ ਦੋਵੇਂ ਸੈਨਿਕਾਂ ਦੀ ਮੌਤ ਹੋ ਗਈ।

ਇਸ ਮੌਕੇ ਬੁਲਾਰੇ ਨੇ ਦੱਸਿਆ ਕਿ ਸ਼ਹੀਦਾਂ ਦੀਆਂ ਦੇਹਾਂ ਲੇਹ ਤੋਂ ਉਨ੍ਹਾਂ ਦੇ ਜੱਦੀ ਪਿੰਡਾਂ ਵਿਚ 27 ਅਪ੍ਰੈਲ (ਮੰਗਲਵਾਰ) ਨੂੰ ਪਹੁੰਚ ਰਹੀਆਂ ਹਨ।

ਇਹ ਵੀ ਪੜ੍ਹੋ: ਭੀਖੀ ਦੀ ਅਨਾਜ ਮੰਡੀ ’ਚ ਮਜ਼ਦੂਰ ਦਾ ਕਤਲ, ਮਜ਼ਦੂਰ ਮੁਕਤੀ ਮੋਰਚਾ ਵੱਲੋਂ ਥਾਣੇ ਦਾ ਘਿਰਾਓ

ABOUT THE AUTHOR

...view details