ਬਰਨਾਲਾ: ਜ਼ਿਲ੍ਹੇ ਦੇ ਪਿੰਡ ਪੱਖੋਕੇ-ਮੱਲ੍ਹੀਆਂ ਸਹਿਕਾਰੀ ਸਭਾ ਗਬਨ ਮਾਮਲੇ ਵਿੱਚ ਇਨਸਾਫ਼ ਨਾ ਮਿਲਣ ਦੇ ਰੋਸ ਵਜੋਂ ਪੀੜਤ ਲੋਕਾਂ ਵਲੋਂ ਆਰ-ਪਾਰ ਦੀ ਲੜਾਈ ਵਿੱਢਣ ਦਾ ਐਲਾਨ ਕਰ ਦਿੱਤਾ ਗਿਆ ਹੈ। ਜਿਸ ਤਹਿਤ ਅੱਜ ਪਿੰਡ ਪੱਖੋਕੇ, ਮੱਲ੍ਹੀਆਂ ਅਤੇ ਪੱਖੋ ਕੈਂਚੀਆਂ ਵਿਖੇ ਬਰਨਾਲਾ ਜ਼ਿਲ੍ਹੇ ਦੇ ਪਿੰਡ ਪੱਖੋਕੇ ਅਤੇ ਮੱਲ੍ਹੀਆਂ ਦੀ ਸਾਂਝੀ ਸਹਿਕਾਰੀ ਸਭਾ ਵਿੱਚ ਸੈਕਟਰੀ ਵਲੋਂ ਕੀਤੇ ਕਰੋੜਾਂ ਦੇ ਗਬਨ ਮਾਮਲੇ ਵਿੱਚ ਇਨਸਾਫ਼ ਨਾ ਮਿਲਣ ਦੇ ਰੋਸ ਵਜੋਂ ਅੱਜ ਪੀੜਤ ਲੋਕਾਂ ਵਲੋਂ ਸਹਿਕਾਰੀ ਵਿਭਾਗ ਦੇ ਸਹਾਇਕ ਰਜਿਸਟਰਾਰ ਬਰਨਾਲਾ ਦਫ਼ਤਰ ਅੱਗੇ ਪੱਕਾ ਮੋਰਚਾ ਸ਼ੁਰੂ ਕਰ ਦਿੱਤਾ ਗਿਆ ਹੈ। ਇਹ ਮੋਰਚਾ ਬਰਨਾਲਾ ਸ਼ਹਿਰ ਦੇ ਫ਼ਰਵਾਹੀ ਬਾਜ਼ਾਰ ਵਿੱਚ ਬਣੇ ਦਫ਼ਤਰ ਵਿੱਚ ਬੀਕੇਯੂ ਉਗਰਾਹਾਂ ਅਤੇ ਕਾਦੀਆਂ ਦੀ ਅਗਵਾਈ ਵਿੱਚ ਸ਼ੁਰੂ ਕੀਤਾ ਗਿਆ ਹੈ। ਪ੍ਰਦਰਸ਼ਨਕਾਰੀ ਕਿਸਾਨਾਂ ਨੇ ਕਿਹਾ ਕਿ ਹੁਣ ਜਿੰਨਾਂ ਸਮਾਂ ਇਸ ਮਾਮਲੇ ਦਾ ਇਨਸਾਫ਼ ਨਹੀਂ ਮਿਲਦਾ, ਉਨਾਂ ਸਮਾਂ ਉਹ ਦਿਨ ਰਾਤ ਆਪਣਾ ਪੱਕਾ ਧਰਨਾ ਜਾਰੀ ਰੱਖਣਗੇ।
ਦਸਤਖਤ ਕਰਕੇ ਫੀਡ : ਇਸ ਮੌਕੇ ਗੱਲਬਾਤ ਕਰਦਿਆਂ ਪ੍ਰਦਰਸ਼ਨਕਾਰੀ ਕਿਸਾਨਾਂ ਨੇ ਦੱਸਿਆ ਕਿ ਪਿੰਡ ਪੱਖੋਕੇ ਦੀ ਸਹਿਕਾਰੀ ਸਭਾ ਵਿੱਚ ਹੋਏ ਘਪਲੇ ਸਬੰਧੀ ਉਹ ਅੱਜ ਦਾ ਧਰਨਾ ਪ੍ਰਦਰਸ਼ਨ ਕਰ ਰਹੇ ਹਨ। ਫਰਵਰੀ 2022 ਨੂੰ ਸੁਸਾਇਟੀ ਦੇ ਸੈਕਟਰੀ ਵੱਲੋਂ 900 ਕਿਸਾਨਾਂ ਨਾਲ ਕਰੀਬ 9 ਕਰੋੜ ਰੁਪਏ ਦੀ ਠੱਗੀ ਮਾਰੀ ਗਈ ਸੀ ਅਤੇ ਸਕੱਤਰ ਨੇ 900 ਕਿਸਾਨਾਂ ਦੇ ਖਾਤਿਆਂ ਵਿੱਚ ਜਾਅਲੀ ਦਸਤਖਤ ਕਰਕੇ ਫੀਡ ਆਦਿ ਕੱਢਵਾ ਕੇ ਠੱਗੀ ਮਾਰੀ ਸੀ। ਜਿਸ ਤੋਂ ਬਾਅਦ ਉਨ੍ਹਾਂ ਸਬੰਧਤ ਵਿਭਾਗ ਨੂੰ ਸੂਚਿਤ ਕੀਤਾ ਅਤੇ ਵਿਭਾਗ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਪਿਛਲੇ ਇੱਕ ਸਾਲ ਤੋਂ ਉਹਨਾਂ ਨੂੰ ਕੋਈ ਇਨਸਾਫ਼ ਨਹੀਂ ਦਿੱਤਾ ਜਾ ਰਿਹਾ।
ਇਹ ਵੀ ਪੜ੍ਹੋ :NIA Raid in Punjab: NIA ਵੱਲੋਂ ਬਠਿੰਡਾ ਤੇ ਮੋਗਾ ਵਿੱਚ ਛਾਪੇਮਾਰੀ, ਗੈਂਗਸਟਰਾਂ ਦੇ ਫਰੋਲੇ ਘਰ