ਬਰਨਾਲਾ:ਸਮਾਜ ਵਿੱਚੋਂ ਲੜਕਾ-ਲੜਕੀ ਦੇ ਫਰਕ ਨੂੰ ਦੂਰ ਕਰਨ ਲਈ ਅੱਜ ਮੰਗਲਵਾਰ ਨੂੰ ਬਰਨਾਲਾ ਦੀਆਂ ਸਮਾਜ ਸੇਵੀ ਸੰਸਥਾਵਾਂ ਤੇ ਦਾਨੀ ਸੱਜਣਾਂ ਵੱਲੋਂ ਲੋਹੜੀ ਦੇ ਸ਼ੁਭ ਤਿਉਹਾਰ ਦੇ ਮੱਦੇਨਜ਼ਰ ਨਵ-ਜੰਮੀਆਂ ਲੜਕੀਆਂ ਦੀ ਲੋਹੜੀ ਦਾ ਪ੍ਰੋਗਰਾਮ (Social organizations celebrated Lohri in Barnala) ਕਰਵਾਇਆ ਗਿਆ। ਜਿਸ ਵਿੱਚ ਨਵਜੰਮੀਆਂ ਲੜਕੀਆਂ ਦੇ ਪਰਿਵਾਰਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਨਵਜੰਮੀਆਂ ਲੜਕੀਆਂ ਦੇ ਬੱਚਤ ਖਾਤੇ ਵੀ ਖੋਲ੍ਹੇ ਤੇ ਬੱਚਿਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਵੀ ਕੀਤਾ ਗਿਆ। ਉੱਥੇ ਬੱਚੀਆਂ ਨੂੰ ਸਮਰਪਿਤ ਸਰਕਾਰੀ ਹਸਪਤਾਲ ਵਿੱਚ ਖੂਨਦਾਨ ਵੀ ਕੀਤਾ ਗਿਆ। ਇਸ ਮੌਕੇ ਸ਼ਗਨ ਵਜੋਂ ਰਿਉੜੀਆਂ, ਗੱਜਕ, ਮੂੰਗਫਲੀ ਵੀ ਵੰਡੀ ਗਈ।
ਕੁੜੀਆਂ ਦੀ ਲੋਹੜੀ ਮੁੰਡਿਆਂ ਦੀ ਲੋਹੜੀ ਦੀ ਤਰ੍ਹਾਂ ਮਨਾਉਣੀ ਚਾਹੀਦੀ:-ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੀ ਐਸ.ਸੀ ਕਮਿਸ਼ਨ ਪੰਜਾਬ ਦੀ ਮੈਂਬਰ ਪੂਨਮ ਕਾਂਗੜਾ ਨੇ ਕਿਹਾ ਕਿ ਅੱਜ ਮੰਗਲਵਾਰ ਨੂੰ ਲੜਕੇ ਅਤੇ ਲੜਕੀ ਵਿੱਚ ਕੋਈ ਫਰਕ ਨਹੀਂ ਰਿਹਾ। ਅੱਜ ਲੜਕੀਆਂ ਹਰ ਮੰਚ 'ਤੇ ਲੜਕਿਆਂ ਤੋਂ ਅੱਗੇ ਜਾ ਰਹੀਆਂ ਹਨ। ਅੱਜ ਸਾਨੂੰ ਕੁੜੀਆਂ ਦੀ ਲੋਹੜੀ ਸਿਰਫ ਮੁੰਡਿਆਂ ਦੀ ਲੋਹੜੀ ਦੀ ਤਰ੍ਹਾਂ ਮਨਾਉਣੀ ਚਾਹੀਦੀ ਹੈ।