ਬਰਨਾਲਾ:ਸ਼ਹਿਰ ਵਿੱਚ ਜਨਮ ਅਸ਼ਟਮੀ ਦੇ ਤਿਉਹਾਰ ਨੂੰ ਬੜੀ ਧੂਮ-ਧਾਮ ਨਾਲ ਮਨਾਇਆ ਗਿਆ ਹੈ। ਇਸ ਮੌਕੇ ਗੀਤਾ ਭਵਨ ਕਮੇਟੀ ਵੱਲੋਂ ਸ਼ਹਿਰ ਵਿੱਚ ਸ਼ੋਭਾ ਯਾਤਰਾ (Shobha Yatra) ਕੱਢੀ ਗਈ। ਇਸ ਮੌਕੇ ਭਗਵਾਨ ਕ੍ਰਿਸ਼ਨ ਦੇ ਰੂਪ ਵਿੱਚ 1 ਬੱਚੇ ਵਲੋਂ ਮਟਕੀ ਤੋੜੀ ਗਈ। ਇਸ ਮੌਕੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਵੀ ਇਕੱਠੇ ਹੋਏ।
ਗੀਤਾ ਭਵਨ ਕਮੇਟੀ ਦੇ ਪ੍ਰਧਾਨ ਬਸੰਤ ਗੋਇਲ ਨੇ ਦੱਸਿਆ ਕਿ ਗੀਤਾ ਭਵਨ ਕਮੇਟੀ ਪਿਛਲੇ 60 ਸਾਲਾਂ ਤੋਂ ਲਗਾਤਾਰ ਸ਼ਹਿਰ ਵਾਸੀਆਂ ਦੇ ਸਹਿਯੋਗ ਦੇ ਨਾਲ ਜਨਮ ਅਸ਼ਟਮੀ ਦਾ ਤਿਉਹਾਰ ਮਨਾ ਰਹੀ ਹੈ। ਇਸ ਸਾਲ ਵੀ ਜਨਮ ਅਸ਼ਟਮੀ ਦਾ ਤਿਉਹਾਰ ਵੱਡੀ ਧੂਮਧਾਮ ਨਾਲ ਮਨਾਇਆ ਗਿਆ ਹੈ।
ਜਨਮ ਅਸ਼ਟਮੀ ਮੌਕੇ ਬਰਨਾਲਾ ਵਿਖੇ ਕੱਢੀ ਸ਼ੋਭਾ ਯਾਤਰਾ ਉਨ੍ਹਾਂ ਕਿਹਾ ਕਿ ਜਨਮ ਅਸ਼ਟਮੀ ਦੇ ਮੌਕੇ ਉੱਤੇ ਇੱਕ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋਕ ਸ਼ਾਮਿਲ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਭਗਵਾਨ ਕ੍ਰਿਸ਼ਨ ਵਲੋਂ ਬਾਲ ਰੂਪ ਵਿੱਚ ਜਿਵੇਂ ਗੋਪੀਆਂ ਦੀਆਂ ਮਟਕੀਆ ਤੋੜੀਆਂ ਜਾਂਦੀਆਂ ਸਨ ਉਹੋ ਜਿਹਾ ਹੀ ਦ੍ਰਿਸ਼ ਅੱਜ ਬਰਨਾਲਾ (Barnala) ਵਿੱਚ ਬਣਾਇਆ ਗਿਆ। ਜਿਸ ਵਿੱਚ 1 ਬੱਚੇ ਵਲੋਂ ਭਗਵਾਨ ਕ੍ਰਿਸ਼ਨ ਦਾ ਰੂਪ ਬਣਾਕੇ ਮਟਕੀ ਤੋੜੀਆ ਗਈਆ।ਤੁਹਾਨੂੰ ਦੱਸ ਦੇਈਏ ਕਿ ਪੰਜਾਬ ਹੀ ਨਹੀਂ ਸਗੋ ਪੂਰੇ ਦੇਸ਼ ਭਰ ਵਿਚ ਜਨਮ ਅਸ਼ਟਮੀ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਗਿਆ ਹੈ।
ਇਹ ਵੀ ਪੜੋ:ਤੁਸੀ ਵੀ ਵੇਖੋ, ਜਲ੍ਹਿਆਂਵਾਲਾ ਬਾਗ ਦੀ ਨਵੀਂ ਬਣੀ ਯਾਦਗਾਰ ਦਾ ਦ੍ਰਿਸ