ਪੰਜਾਬ

punjab

ETV Bharat / state

'ਕਿਸਾਨਾਂ, ਨੌਜਵਾਨਾਂ ਸਣੇ ਹਰ ਵਰਗ ਨਾਲ ਕੀਤੇ ਵਾਅਦੇ ਸਰਕਾਰ ਨੇ ਨਹੀਂ ਕੀਤੇ ਪੂਰੇ'

ਅਨਾਜ ਮੰਡੀਆਂ ਵਿੱਚ ਯੂਥ ਵਿੰਗ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਲੋਂ ਕਿਸਾਨਾਂ ਦਾ ਹਾਲ ਜਾਨਣ ਲਈ ਦੌਰੇ ਕੀਤੇ ਜਾ ਰਹੇ ਹਨ ਅਤੇ ਸਰਕਾਰ ਦੇ ਨਾਕਾਮ ਪ੍ਰਬੰਧਾਂ ਦੀ ਪੋਲ ਖੋਲੀ ਜਾ ਰਹੀ ਹੈ। ਇਸੇ ਤਹਿਤ ਬਰਨਾਲਾ ਦੀ ਦਾਣਾ ਮੰਡੀ ਵਿੱਚ ਸ਼੍ਰੋਮਣੀ ਯੂਥ ਅਕਾਲੀ ਦਲ ਨੇ ਕਿਸਾਨਾਂ ਦਾ ਹਾਲ ਜਾਣਿਆ ਅਤੇ ਕਾਂਗਰਸ ਸਰਕਾਰ ਦੀ ਨਾਕਾਮੀ ਜ਼ਾਹਰ ਕੀਤੀ।

'ਕਿਸਾਨਾਂ, ਨੌਜਵਾਨਾਂ ਸਣੇ ਹਰ ਵਰਗ ਨਾਲ ਕੀਤੇ ਵਾਅਦੇ ਸਰਕਾਰ ਨੇ ਨਹੀਂ ਕੀਤੇ ਪੂਰੇ'
'ਕਿਸਾਨਾਂ, ਨੌਜਵਾਨਾਂ ਸਣੇ ਹਰ ਵਰਗ ਨਾਲ ਕੀਤੇ ਵਾਅਦੇ ਸਰਕਾਰ ਨੇ ਨਹੀਂ ਕੀਤੇ ਪੂਰੇ'

By

Published : Apr 27, 2021, 5:41 PM IST

ਬਰਨਾਲਾ: ਜਿਵੇਂ-ਜਿਵੇਂ 2022 ਦੀ ਵਿਧਾਨਸਭਾ ਚੋਣਾਂ ਨਜ਼ਦੀਕ ਆਉਦੀਆਂ ਜਾ ਰਹੀਆਂ ਹਨ। ਉਵੇਂ ਉਵੇਂ ਰਾਜਨੀਤੀਕ ਪਾਰਟੀਆਂ ਦਾ ਪ੍ਰਚਾਰ ਵੀ ਤੇਜ਼ ਹੁੰਦਾ ਜਾ ਰਿਹਾ ਹੈ। ਇਸ ਲੜੀ ਤਹਿਤ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵੱਲੋਂ ‘ਪੰਜਾਬ ਮੰਗਦਾ ਜਵਾਬ, ਯੂਥ ਮੰਗਦਾ ਜਵਾਬ’ ਪ੍ਰੋਗਰਾਮ ਦੇ ਤਹਿਤ ਪੂਰੇ ਪੰਜਾਬ ਦੀਆਂ ਅਨਾਜ ਮੰਡੀਆਂ ਵਿੱਚ ਯੂਥ ਵਿੰਗ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਲੋਂ ਕਿਸਾਨਾਂ ਦਾ ਹਾਲ ਜਾਨਣ ਲਈ ਦੌਰੇ ਕੀਤੇ ਜਾ ਰਹੇ ਹਨ ਅਤੇ ਸਰਕਾਰ ਦੇ ਨਾਕਾਮ ਪ੍ਰਬੰਧਾਂ ਦੀ ਪੋਲ ਖੋਲੀ ਜਾ ਰਹੀ ਹੈ। ਇਸੇ ਤਹਿਤ ਬਰਨਾਲਾ ਦੀ ਦਾਣਾ ਮੰਡੀ ਵਿੱਚ ਸ਼੍ਰੋਮਣੀ ਯੂਥ ਅਕਾਲੀ ਦਲ ਨੇ ਕਿਸਾਨਾਂ ਦਾ ਹਾਲ ਜਾਣਿਆ ਅਤੇ ਕਾਂਗਰਸ ਸਰਕਾਰ ਦੀ ਨਾਕਾਮੀ ਜ਼ਾਹਰ ਕੀਤੀ।

'ਕਿਸਾਨਾਂ, ਨੌਜਵਾਨਾਂ ਸਣੇ ਹਰ ਵਰਗ ਨਾਲ ਕੀਤੇ ਵਾਅਦੇ ਸਰਕਾਰ ਨੇ ਨਹੀਂ ਕੀਤੇ ਪੂਰੇ'

ਮੰਡੀਆਂ ਚ ਕਿਸਾਨਾਂ ਦਾ ਹਾਲ ਬਹੁਤ ਮਾੜਾ- ਤਰਨਜੀਤ ਸਿੰਘ ਦੁੱਗਲ

ਇਸ ਮੌਕੇ ਜ਼ਿਲਾ ਯੂਥ ਪ੍ਰਧਾਨ ਤਰਨਜੀਤ ਸਿੰਘ ਦੁੱਗਲ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਕੀਤੇ ਗਏ ਵਾਅਦੇ ਸਾਰੇ ਝੂਠੇ ਸਾਬਤ ਹੋਏ ਹਨ। ਮੰਡੀਆਂ ਵਿੱਚ ਵੀ ਕਿਸਾਨਾਂ ਦਾ ਹਾਲ ਬਹੁਤ ਮਾੜਾ ਹੈ। ਵਰਦਾਨੇ ਅਤੇ ਲਿਫਟਿੰਗ ਦੀ ਕਮੀ ਕਾਰਨ ਕਿਸਾਨਾਂ ਦੀ ਖੱਜਲ ਖੁਆਰੀ ਹੋ ਰਹੀ ਹੈ। ਉਹਨਾਂ ਕਿਹਾ ਕਿ ਸੂਬਾ ਸਰਕਾਰ ਹਰ ਫ਼ਰੰਟ ’ਤੇ ਫ਼ੇਲ ਹੋਈ ਹੈ। ਕਿਸਾਨਾਂ, ਨੌਜਵਾਨਾਂ ਸਮੇਤ ਹਰ ਵਰਗ ਨਾਲ ਕੀਤੇ ਵਾਅਦੇ ਸਰਕਾਰ ਵੱਲੋਂ ਵਫ਼ਾ ਨਹੀਂ ਹੋਏ। ਜਿਸਦਾ ਹਿਸਾਬ ਲੋਕ 2022 ਦੀਆਂ ਚੋਣਾਂ ਦੌਰਾਨ ਸਰਕਾਰ ਤੋਂ ਮੰਗਣਗੇ।

ਇਹ ਵੀ ਪੜੋ: ਸੁਨੀਲ ਜਾਖੜ ਤੇ ਰੰਧਾਵਾ ਨੇ ਕੈਪਟਨ ਨੂੰ ਸੌਪਿਆ ਅਸਤੀਫਾ: ਸੂਤਰ

ABOUT THE AUTHOR

...view details