ਪੰਜਾਬ

punjab

ETV Bharat / state

ਤਿੰਨ ਸਰਕਾਰੀ ਡਾਕਟਰਾਂ ਦੀ ਸੀਨੀਅਰ ਮੈਡੀਕਲ ਅਫ਼ਸਰ ਨੇ ਖੋਲ੍ਹੀ ਪੋਲ

ਸੀਨੀਅਰ ਮੈਡੀਕਲ ਅਫ਼ਸਰ ਜਸਬੀਰ ਸਿੰਘ ਔਲਖ਼ ਨੇ ਤਿੰਨ ਸਰਕਾਰੀ ਡਾਕਟਰਾਂ ਦੀ ਖੋਲ੍ਹੀ ਪੋਲ੍ਹ। ਕਿਹਾ, ਸਰਕਾਰੀ ਡਾਕਟਰਾਂ ਦੀ ਅੰਗਹੀਣਤਾਂ ਦੇ ਪ੍ਰਮਾਣ ਪੱਤਰ ਭਾਰਤੀ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਸਹੀ ਨਹੀਂ। ਜਲਦ ਕਾਰਵਾਈ ਕਰਨ ਦੀ ਕੀਤੀ ਮੰਗ।

ਸੀਨੀਅਰ ਮੈਡੀਕਲ ਅਫ਼ਸਰ

By

Published : Feb 23, 2019, 3:50 PM IST

ਬਰਨਾਲਾ: ਇੱਥੋ ਦੇ ਸਰਕਾਰੀ ਹਸਪਤਾਲ ਵਿੱਚ ਤਾਇਨਾਤ ਸੀਨੀਅਰ ਮੈਡੀਕਲ ਅਫ਼ਸਰ ਜਸਬੀਰ ਸਿੰਘ ਔਲਖ਼ ਨੇ ਕਈ ਸਰਕਾਰੀ ਡਾਕਟਰਾਂ ਉੱਤੇ ਕਥਿਤ ਤੌਰ 'ਤੇ ਗੰਭੀਰ ਦੋਸ਼ ਲਗਾਏ ਹਨ। ਜਸਬੀਰ ਸਿੰਘ ਔਲਖ਼ ਨੇ ਦੱਸਿਆ ਕਿ ਸਰਕਾਰੀ ਅੰਗਹੀਣ ਕੋਟੇ ਵਿੱਚ ਪ੍ਰੋਮੋਸ਼ਨ ਹਾਸਲ ਕਰਨ ਵਾਲੇ ਤਿੰਨ ਸਰਕਾਰੀ ਡਾਕਟਰਾਂ ਦੀ ਅੰਗਹੀਣਤਾ ਦੇ ਪ੍ਰਮਾਣ ਪੱਤਰ ਭਾਰਤੀ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਸਹੀ ਨਹੀਂ ਹਨ।

ਤਿੰਨ ਸਰਕਾਰੀ ਡਾਕਟਰਾਂ ਦੀ ਸੀਨੀਅਰ ਮੈਡੀਕਲ ਅਫ਼ਸਰ ਨੇ ਖੋਲ੍ਹੀ ਪੋਲ
ਜਸਬੀਰ ਨੇ ਕਿਹਾ ਕਿ ਇਹ ਤਿੰਨੋ ਡਾਕਟਰ ਅੰਗਹੀਣਤਾ ਦੇ ਆਧਾਰ ਉੱਤੇ ਮਿਲਣ ਵਾਲੇ ਸਰਕਾਰੀ ਫ਼ਾਇਦਿਆਂ ਅਤੇ ਪ੍ਰੋਮੋਸ਼ਨ ਲਈ ਕੋਈ ਹੱਕ ਨਹੀਂ ਰੱਖਦੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਤਿੰਨਾਂ ਡਾਕਟਰਾਂ ਦੇ ਪ੍ਰੋਮੋਟ ਹੋਣ ਨਾਲ ਉਨ੍ਹਾਂ ਦੇ ਹੱਕ ਅਸਰਅੰਦਾਜ਼ ਹੋ ਰਹੇ ਹਨ। ਸੰਗਰੂਰ ਦੇ ਸਿਵਲ ਸਰਜਨ ਅਰੁਣ ਗੁਪਤਾ ਸਮੇਤ ਲੁਧਿਆਣਾ ਦੇ ਸਿਵਲ ਸਰਜਨ ਡਾਕਟਰ ਪ੍ਰਵਿੰਦਰਪਾਲ ਸਿੰਘ ਸਿੱਧੂ ਅਤੇ ਕਪੂਰਥਲਾ ਦੇ ਸਿਵਲ ਸਰਜਨ ਡਾਕਟਰ ਬਲਵੰਤ ਸਿੰਘ ਦੀ ਅੰਗਹੀਣਤਾ ਦੀ ਮੁੜ ਤੋਂ ਪੀਜੀਆਈ ਚੰਡੀਗੜ੍ਹ ਵਿੱਚ ਜਾਂਚ ਸਬੰਧੀ ਸ਼ਿਕਾਇਤ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਸੰਗਰੂਰ ਦੇ ਸਿਵਲ ਸਰਜਨ ਅਰੁਣ ਗੁਪਤਾ ਦੀ ਮੁੜ ਤੋਂ ਜਾਂਚ ਹੋਣੀ ਅਜੇ ਬਾਕੀ ਹੈ। ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਤਿੰਨਾਂ ਡਾਕਟਰਾਂ ਉੱਤੇ ਕਾਰਵਾਈ ਕੀਤੀ ਜਾਵੇ ਅਤੇ ਇਨ੍ਹਾਂ ਨੂੰ ਡੀਮੋਟ ਕੀਤਾ ਜਾਵੇ।ਦੱਸਣਯੋਗ ਹੈ ਕਿ ਜਸਬੀਰ ਸਿੰਘ ਨੇ ਅੰਗਹੀਣਤਾਂ ਨੂੰ ਪੀਜੀਆਈ ਚੰਡੀਗੜ੍ਹ ਵਿੱਚ ਮੁੜ ਤੋਂ ਜਾਂਚ ਲਈ ਉਨ੍ਹਾਂ ਮੁੱਖ ਮੰਤਰੀ ਪੰਜਾਬ ਸਣੇ ਸਿਹਤ ਮਹਿਕਮੇ ਅਤੇ ਅੰਗਹੀਹਣਤਾ ਸਬੰਧੀ ਬਣੇ ਸਰਕਾਰੀ ਕਮੀਸ਼ਨ ਨੂੰ ਸ਼ਿਕਾਇਤ ਕੀਤੀ ਸੀ।

ABOUT THE AUTHOR

...view details