ਬਰਨਾਲਾ:ਜ਼ਿਲ੍ਹੇ ਦੇਪਿੰਡ ਸ਼ਹਿਣਾ ‘ਚ ਕਣਕ ਦੇ ਪਨਸੀਡ ਕੰਪਨੀ (Panseed Company) ਦੇ ਖੇਤੀਬਾੜੀ ਵਿਭਾਗ (Department of Agriculture) ਵੱਲੋਂ ਖਰੀਦੇ ਗਏ ਖ਼ਰਾਬ ਬੀਜ ਵੀਹ ਕਿਸਾਨਾਂ ਦੀ 100 ਏਕੜ ਦੇ ਕਰੀਬ ਫ਼ਸਲ ਹਰੀ ਨਾ ਹੋਣ ਕਰਕੇ ਕਿਸਾਨਾਂ ਨੂੰ ਦੁਬਾਰਾ ਬੀਜਣੀ ਪਈ ਹੈ। ਜਿਸ ਤੋਂ ਮਗਰੋਂ ਕਿਸਾਨਾਂ ਵੱਲੋਂ ਪੰਜਾਬ ਸਰਕਾਰ ਤੋਂ ਹੋਏ ਨੁਕਸਾਨ ਦੀ ਭਰਪਾਈ ਲਈ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ।
ਇਹ ਵੀ ਪੜੋ:ਕਿਸਾਨੀ ਸੰਘਰਸ਼ ਨੂੰ ਲੈ ਕੇ ਸਾਂਸਦ ਔਜਲਾ ਦੀ ਮੋਦੀ ਸਰਕਾਰ ਨੂੰ ਅਪੀਲ
ਦਰਾਅਸਰ ਜ਼ਿਲ੍ਹਾ ਬਰਨਾਲਾ ਦੇ ਪਿੰਡ ਸ਼ਹਿਣਾ ਦੇ 20 ਕਿਸਾਨਾਂ ਵੱਲੋਂ ਸੌ ਏਕੜ ਦੇ ਕਰੀਬ ਖੇਤੀਬਾੜੀ ਵਿਭਾਗ (Department of Agriculture) ਤੋਂ ਪਨਸੀਡ ਕੰਪਨੀ (Panseed Company) ਦਾ ਕਣਕ ਦਾ ਬੀਜ ਲਿਆ ਗਿਆ ਸੀ, ਪਰ ਬੀਜ ਖਰਾਬ ਹੋਣ ਕਰਕੇ ਕਣਕ ਦੀ ਫ਼ਸਲ ਹਰੀ ਨਹੀਂ ਹੋਈ। ਜਿਸ ਨੂੰ ਲੈ ਕੇ ਕਿਸਾਨਾਂ ਵੱਲੋਂ ਦੁਆਰਾ ਨਵਾਂ ਬੀਜ ਲੈ ਕੇ ਬੀਜਣਾ ਪਿਆ ਅਤੇ 15 ਦਿਨ ਦੇ ਕਰੀਬ ਕਣਕ ਦੀ ਫਸਲ ਲੇਟ ਹੋ ਗਈ।
100 ਏਕੜ ਖ਼ਰਾਬ ਕਣਕ ਬੀਜ ਹੋਣ ਕਰਕੇ ਕਿਸਾਨਾਂ ਵੱਲੋਂ ਫਸਲ ਦੁਬਾਰਾ ਬੀਜੀ ਗਈ। ਪੰਜਾਬ ਸਰਕਾਰ ਪਾਸੋਂ ਕਿਸਾਨਾਂ ਵੱਲੋਂ ਮੰਗ ਕੀਤੀ ਗਈ ਹੈ ਕਿ ਇਸ ਖ਼ਰਾਬੀ ਦੀ ਜਾਂਚ ਕਰਕੇ ਕਾਰਵਾਈ ਕੀਤੀ ਜਾਵੇ ਤਾਂ ਕਿ ਅੱਗੇ ਤੋਂ ਵੀ ਕੋਈ ਵੱਡਾ ਨੁਕਸਾਨ ਨਾ ਹੋਵੇ। ਉਨ੍ਹਾਂ ਵੱਲੋਂ ਇਹ ਮੰਗ ਵੀ ਕੀਤੀ ਗਈ ਕਿ 5 ਤੋਂ 6 ਹਜ਼ਾਰ ਰੁਪਏ ਪ੍ਰਤੀ ਏਕੜ ਉਨ੍ਹਾਂ ਦਾ ਖਰਚਾ ਦੁਬਾਰਾ ਬੀਜਣ ਤੇ ਹੋਇਆ ਹੈ, ਜਿਸ ਦੀ ਭਰਪਾਈ ਲਈ ਮੁਆਵਜ਼ਾ ਦਿੱਤਾ ਜਾਵੇ।