ਪੰਜਾਬ

punjab

ETV Bharat / state

ਬਰਨਾਲਾ 'ਚ ਸਾਹਮਣੇ ਆਇਆ ਬੀਜ ਘੁਟਾਲੇ ਦਾ ਮਾਮਲਾ, ਦੁਕਾਨ ਦਾ ਲਾਇਸੈਂਸ ਰੱਦ

ਬਰਨਾਲਾ ਵਿੱਚ ਬੀਜ ਘੁਟਾਲੇ ਦਾ ਮਾਮਲਾ ਸਾਹਮਣੇ ਆਇਆ ਹੈ। ਖੇਤੀਬਾੜੀ ਵਿਭਾਗ ਨੇ ਬੀਜ ਦੀ ਦੁਕਾਨ ਦਾ ਲਾਇਸੈਂਸ ਰੱਦ ਕਰ ਦਿੱਤਾ ਹੈ। ਚੀਫ ਐਗਰੀਕਲਚਰ ਅਫਸਰ ਡਾ.ਬਲਦੇਵ ਸਿੰਘ ਨੇ ਬੀਜ ਫੈਕਟਰੀ ਦਾ ਲਾਇਸੈਂਸ ਰੱਦ ਕਰਨ ਸੰਬੰਧੀ ਉੱਚ ਅਧਿਕਾਰੀਆਂ ਨੂੰ ਲਿਖ ਕੇ ਭੇਜਿਆ ਹੈ।

ਬਰਨਾਲਾ 'ਚ ਸਾਹਮਣੇ ਆਇਆ ਬੀਜ ਘੁਟਾਲੇ ਦਾ ਮਾਮਲਾ
ਬਰਨਾਲਾ 'ਚ ਸਾਹਮਣੇ ਆਇਆ ਬੀਜ ਘੁਟਾਲੇ ਦਾ ਮਾਮਲਾ

By

Published : May 31, 2020, 12:32 PM IST

ਬਰਨਾਲਾ: ਪੰਜਾਬ 'ਚ ਬੀਜ ਘੁਟਾਲੇ 'ਤੇ ਸਿਆਸਤ ਭਖਦੀ ਜਾ ਰਹੀ ਹੈ। ਸ਼ਹਿਰ 'ਚ ਚੀਫ ਐਗਰੀਕਲਚਰ ਅਫਸਰ ਨੇ ਇੱਕ ਬੀਜ ਵਾਲੀ ਦੁਕਾਨ ਦਾ ਲਾਇਸੈਂਸ ਰੱਦ ਕਰ ਦਿੱਤਾ ਹੈ। ਬੀਜ ਵੇਚਣ ਵਾਲੇ ਦੀ ਫੈਕਟਰੀ ਦਾ ਲਾਇਸੈਂਸ ਰੱਦ ਕਰਨ ਸਬੰਧੀ ਉੱਚ ਅਧਿਕਾਰੀਆਂ ਨੂੰ ਰਿਪੋਰਟ ਭੇਜੀ ਗਈ ਹੈ।

ਬੀਜ ਵਿਕਰੇਤਾ ਨੇ ਪੰਜਾਬ ਐਗਰੀਕਲਚਰ ਯੂਨੀਵਰਸਟੀ ਦੇ ਮੈਂਬਰ, ਇੱਕ ਕਿਸਾਨ ਤੋਂ 2 ਕਿਲੋਗ੍ਰਾਮ ਪੀਆਰ-129 ਝੋਨੇ ਦੀ ਕਿਸਮ ਦਾ ਬੀਜ ਲੈ ਕੇ ਵੱਡੀ ਮਾਤਰਾ ਵਿੱਚ ਬੀਜ ਤਿਆਰ ਕੀਤਾ ਸੀ। ਉਸ ਵਿੱਚੋਂ 4 ਕੁਇੰਟਲ 80 ਕਿੱਲੋਗ੍ਰਾਮ ਬੀਜ ਜਗਰਾਉਂ ਦੇ ਕਿਸੇ ਬੀਜ ਵਿਕਰੇਤਾ ਨੂੰ ਵੇਚਿਆ ਸੀ, ਜਿਸ ਨੂੰ ਲੁਧਿਆਣਾ ਦੇ ਖੇਤੀਬਾੜੀ ਵਿਭਾਗ ਵੱਲੋਂ ਜ਼ਬਤ ਕੀਤਾ ਗਿਆ ਹੈ।

ਬਰਨਾਲਾ 'ਚ ਸਾਹਮਣੇ ਆਇਆ ਬੀਜ ਘੁਟਾਲੇ ਦਾ ਮਾਮਲਾ

ਇਸ ਮਾਮਲੇ ਸਬੰਧੀ ਬਰਨਾਲਾ ਦੇ ਚੀਫ ਐਗਰੀਕਲਚਰ ਅਫਸਰ ਡਾ.ਬਲਦੇਵ ਸਿੰਘ ਨੇ ਦੱਸਿਆ ਕਿ ਬਰਨਾਲਾ ਜ਼ਿਲ੍ਹੇ ਵਿੱਚ ਇੱਕ ਬੀਜ ਵੇਚਣ ਵਾਲੇ, ਜਿਸਦੀ ਇੱਕ ਬੀਜ ਫੈਕਟਰੀ ਵੀ ਹੈ। ਉਸ ਨੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਮੈਂਬਰ, ਇੱਕ ਕਿਸਾਨ ਤੋਂ ਝੋਨੇ ਦੀ ਪੀਆਰ 129 ਕਿਸਮ ਦਾ ਬੀਜ 2 ਕਿਲੋ ਗ੍ਰਾਮ ਲੈ ਕੇ ਵੱਡੀ ਮਾਤਰਾ ਵਿੱਚ ਬੀਜ ਤਿਆਰ ਕੀਤਾ ਸੀ। ਤਿਆਰ ਕੀਤਾ ਗਿਆ ਇਹ ਬੀਜ 4 ਕੁਇੰਟਲ 80 ਕਿਲੋਗਰਾਮ ਜਗਰਾਉਂ ਦੇ ਕਿਸੇ ਹੋਰ ਦੁਕਾਨਦਾਰ ਨੂੰ ਵੇਚਿਆ ਸੀ।

ਖੇਤੀਬਾੜੀ ਅਧਿਕਾਰੀ ਨੇ ਕਿਹਾ ਕਿ ਦੁਕਾਨਦਾਰ ਨੇ ਦੱਸਿਆ ਹੈ ਕਿ ਕਰਫਿਊ ਕਾਰਨ ਜਿਸ ਕਿਸਾਨ ਤੋਂ ਬੀਜ ਵਿਕਰੇਤਾ ਨੇ ਬੀਜ ਲਿਆ ਸੀ। ਉਨ੍ਹਾਂ ਨੇ ਉਸੇ ਕਿਸਾਨ ਨੂੰ ਇਹ ਬੀਜ ਦੇਣਾ ਸੀ ਪਰ ਉਸੇ ਸਮੇਂ ਲੁਧਿਆਣਾ ਦੀ ਇਨਫੋਰਸਮੈਂਟ ਟੀਮ ਨੇ ਇਹ ਬੀਜ ਉਸ ਦੁਕਾਨਦਾਰ ਤੋਂ ਬਰਾਮਦ ਕਰ ਲਿਆ। ਜਿਸ ਦੇ ਬਾਅਦ ਬਰਨਾਲਾ ਵਿੱਚ ਉਨ੍ਹਾਂ ਨੇ ਬੀਜ ਵੇਚਣ ਵਾਲੇ ਦੀ ਦੁਕਾਨ ਦਾ ਰਿਕਾਰਡ ਚੈੱਕ ਕੀਤਾ।

ਪਰ ਬਰਨਾਲਾ ਦੇ ਬੀਜ ਵਿਕਰੇਤਾ ਨੇ ਜਗਰਾਉਂ ਦੇ ਬੀਜ ਵਿਕਰੇਤਾ ਨੂੰ ਵੇਚੇ ਹੋਏ ਬੀਜ ਦਾ ਕੋਈ ਵੀ ਬਿੱਲ ਨਹੀਂ ਕੱਟਿਆ ਸੀ ਤੇ ਨਾ ਹੀ ਸਟਾਕ ਰਜਿਸਟਰ ਬਣਾਇਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਬੀਜ ਵਿਕਰੇਤਾ ਦੀ ਦੁਕਾਨ ਤੋਂ ਬੀਜਾਂ ਦੇ ਸੈਂਪਲ ਵੀ ਲਏ ਗਏ ਹਨ। ਬੀਜ ਵੇਚਣ ਵਾਲੇ ਦੁਕਾਨਦਾਰ ਦਾ ਲਾਇਸੈਂਸ ਬਰਨਾਲਾ ਖੇਤੀਬਾੜੀ ਵਿਭਾਗ ਵੱਲੋਂ ਰੱਦ ਕਰ ਦਿੱਤਾ ਗਿਆ ਹੈ।

ਬੀਜ ਵਿਕਰੇਤਾ ਦੀ ਫੈਕਟਰੀ ਦਾ ਵੀ ਲਾਇਸੈਂਸ ਰੱਦ ਕਰਨ ਸਬੰਧੀ ਵਿਭਾਗ ਦੇ ਚੰਡੀਗੜ੍ਹ ਉੱਚ ਅਧਿਕਾਰੀਆਂ ਨੂੰ ਲਿਖ ਕੇ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਬਰਨਾਲਾ ਦੇ ਕਿਸੇ ਹੋਰ ਬੀਜ ਵਿਕਰੇਤਾ ਨੇ ਝੋਨੇ ਦਾ ਪੀਆਰ 128, 129 ਬੀਜ ਨਹੀਂ ਵੇਚਿਆ ਹੈ। ਬਰਨਾਲਾ ਜ਼ਿਲ੍ਹੇ ਵਿੱਚ ਬੀਜ ਵੇਚਣ ਵਾਲਿਆਂ ਦੀਆਂ ਦੁਕਾਨਾਂ ਦੀ ਲਗਾਤਾਰ ਚੈਕਿੰਗ ਕੀਤੀ ਗਈ ਹੈ ਅਤੇ 87 ਸੈਂਪਲ ਲੈ ਕੇ ਜਾਂਚ ਲਈ ਲੈਬਾਰਟਰੀ ਭੇਜੇ ਗਏ ਹਨ।

ਇਸ ਮਾਮਲੇ ਵਿੱਚ ਖੇਤੀਬਾੜੀ ਵਿਭਾਗ ਨੇ ਭਾਵੇਂ ਬੀਜ ਵੇਚਣ ਵਾਲੇ ਦੀ ਦੁਕਾਨ ਦਾ ਲਾਇਸੰਸ ਰੱਦ ਕਰ ਦਿੱਤਾ ਹੈ ਅਤੇ ਬੀਜ ਫੈਕਟਰੀ ਦਾ ਲਾਇਸੰਸ ਰੱਦ ਕਰਨ ਸੰਬੰਧੀ ਉੱਚ ਅਧਿਕਾਰੀਆਂ ਨੂੰ ਲਿਖ ਕੇ ਭੇਜਿਆ ਹੈ। ਪਰ ਇਸ ਮਾਮਲੇ ਵਿੱਚ ਪੁਲੀਸ ਅਤੇ ਪੰਜਾਬ ਸਰਕਾਰ ਕੀ ਕਾਰਵਾਈ ਕਰਦੀ ਹੈ ਇਹ ਦੇਖਣ ਵਾਲੀ ਗੱਲ ਹੈ।

ABOUT THE AUTHOR

...view details