ਬਰਨਾਲਾ:ਜ਼ਿਲ੍ਹਾ ਬਰਨਾਲਾ ਦੇ ਪਿੰਡ ਪੱਖੋਕੇ ਤੇ ਮੱਲੀਆਂ ਦੀ ਸਾਂਝੀ ਸੁਸਾਇਟੀ ਦੇ ਮਾਮਲੇ ਵਿੱਚ ਅੱਜ ਸੀਆਈਏ ਸਟਾਫ਼ ਦੇ ਪੁਲੀਸ ਮੁਲਾਜ਼ਮ ਸੈਕਟਰੀ ਗੁਰਚਰਨ ਸਿੰਘ ਨੂੰ ਜਾਂਚ ਸਬੰਧੀ ਸੁਸਾਇਟੀ ਲੈ ਕੇ ਆਏ। ਦੇਰ ਸ਼ਾਮ ਤੱਕ ਇਸਦੀ ਜਾਂਚ ਚੱਲਦੀ ਰਹੀ।
ਜਾਣਕਾਰੀ ਮੁਤਾਬਕ ਪਿੰਡ ਪੱਖੋਕੇ ਦੀ ਸੁਸਾਇਟੀ ਵਿੱਚ ਕਰੋੜਾਂ ਰੁਪਏ ਦੀ ਠੱਗੀ ਕਰਨ ਦੇ ਸੈਕਟਰੀ ਗੁਰਚਰਨ ਸਿੰਘ ਉਪਰ ਦੋਸ਼ ਲੱਗੇ ਸਨ। ਜਿਸ ਸਬੰਧੀ ਬਾਕਾਇਦਾ ਸੈਕਟਰੀ 'ਤੇ ਠੱਗੀ ਦਾ ਮਾਮਲਾ ਵੀ ਦਰਜ ਹੋ ਚੁੱਕਿਆ ਹੈ ਅਤੇ ਕੁੱਝ ਦਿਨ ਪਹਿਲਾਂ ਹੀ ਸੀਆਈਏ ਸਟਾਫ਼ ਦੀ ਟੀਮ ਨੇ ਸੈਕਟਰੀ ਨੂੰ ਗ੍ਰਿਫਤਾਰ ਕੀਤਾ ਸੀ।
ਅੱਜ ਇਸੇ ਸਬੰਧ ਵਿੱਚ ਇੰਸਪੈਕਟਰ ਬਲਜੀਤ ਸਿੰਘ ਦੀ ਅਗਵਾਈ ਵਿੱਚ ਸੈਕਟਰੀ ਨੂੰ ਵਿਭਾਗੀ ਜਾਂਚ ਲਈ ਅੱਜ ਸੁਸਾਇਟੀ ਵਿੱਚ ਲਿਆਂਦਾ ਗਿਆ। ਜਿੱਥੇ ਲੋੜੀਂਦੇ ਰਿਕਾਰਡ ਨੂੰ ਖੰਗਾਲਿਆ ਅਤੇ ਬਰਾਮਦ ਦੀ ਜਾਂਚ ਦੇਰ ਸ਼ਾਮ ਤੱਕ ਚੱਲਦੀ ਰਹੀ।
ਉਥੇ ਦੂਜੇ ਪਾਸੇ ਪੀੜਤ ਕਿਸਾਨਾਂ ਦਾ ਧਰਨਾ ਵੀ ਇਨਸਾਫ਼ ਲੈਣ ਲਈ ਲਗਾਤਾਰ ਸੁਸਾਇਟੀ ਅੱਗੇ ਜਾਰੀ ਹੈ। ਸੰਘਰਸ਼ ਕਮੇਟੀ ਦੇ ਆਗੂ ਗੁਰਚਰਨ ਸਿੰਘ ਅਤੇ ਗੁਰਮੇਲ ਸਿੰਘ ਮੱਲ੍ਹੀ ਨੇ ਕਿਹਾ ਕਿ ਉਹ ਇਸ ਗਬਨ ਮਾਮਲੇ ਵਿੱਚ ਇਨਸਾਫ ਮਿਲਣ ਤੱਕ ਆਪਣਾ ਸੰਘਰਸ਼ ਜਾਰੀ ਰੱਖਣਗੇ। ਉਹਨਾਂ ਕਿਹਾ ਕਿ ਮਾਮਲੇ ਵਿਚ ਸੈਕਟਰੀ ਨਾਲ ਜੋੜ ਹੋਰ ਮੁਲਾਜ਼ਮ ਦੋਸ਼ੀ ਹਨ, ਉਹਨਾਂ ਤੇ ਵੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਇਹ ਵੀ ਪੜ੍ਹੋ:ਮੁੱਖ ਮੰਤਰੀ ਮਾਨ ਨੇ ਕਿਸਾਨਾਂ ਨੂੰ ਦਿੱਤਾ ਨਰਮੇ ਦਾ ਮੁਆਵਜ਼ਾ