ਪੰਜਾਬ

punjab

ETV Bharat / state

ਹੁਣ ਸੇਵਾ ਕੇਂਦਰਾਂ ਤੋਂ ਵੀ ਬਣ ਸਕਣਗੇ ਸਰਬੱਤ ਸਿਹਤ ਬੀਮਾ ਯੋਜਨਾ ਦੇ ਕਾਰਡ

ਸਰਬੱਤ ਸਿਹਤ ਬੀਮਾ ਯੋਜਨਾ ਦੇ ਲਾਭਪਾਤਰੀ ਕਾਰਡ ਹੁਣ ਸੇਵਾ ਕੇਂਦਰਾਂ ਤੋਂ ਵੀ ਬਣਵਾਏ ਜਾ ਸਕਣਗੇ। ਇਹ ਜਾਣਕਾਰੀ ਦਿੰਦਿਆਂ ਡੀਸੀ ਬਰਨਾਲਾ ਤੇਜ਼ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਇਸ ਯੋਜਨਾ ਦੇ ਲਾਭਪਾਤਰੀ ਸੇਵਾ ਕੇਂਦਰ ਤੋਂ ਪ੍ਰਤੀ ਕਾਰਡ 30 ਰੁਪਏ ਦੀ ਫੀਸ ਦੇ ਕੇ ਇਹ ਕਾਰਡ ਬਣਵਾ ਸਕਦੇ ਹਨ।

ਹੁਣ ਸੇਵਾ ਕੇਂਦਰਾਂ ਤੋਂ ਵੀ ਬਣ ਸਕਣਗੇ ਸਰਬੱਤ ਸਿਹਤ ਬੀਮਾ ਯੋਜਨਾ ਦੇ ਕਾਰਡ
ਹੁਣ ਸੇਵਾ ਕੇਂਦਰਾਂ ਤੋਂ ਵੀ ਬਣ ਸਕਣਗੇ ਸਰਬੱਤ ਸਿਹਤ ਬੀਮਾ ਯੋਜਨਾ ਦੇ ਕਾਰਡ

By

Published : Feb 17, 2021, 4:41 PM IST

ਬਰਨਾਲਾ: ਸਰਬੱਤ ਸਿਹਤ ਬੀਮਾ ਯੋਜਨਾ ਦੇ ਲਾਭਪਾਤਰੀ ਕਾਰਡ ਹੁਣ ਸੇਵਾ ਕੇਂਦਰਾਂ ਤੋਂ ਵੀ ਬਣਵਾਏ ਜਾ ਸਕਣਗੇ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਬਰਨਾਲਾ ਤੇਜ਼ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਇਸ ਯੋਜਨਾ ਦੇ ਲਾਭਪਾਤਰੀ ਸੇਵਾ ਕੇਂਦਰ ਤੋਂ ਪ੍ਰਤੀ ਕਾਰਡ 30 ਰੁਪਏ ਦੀ ਫੀਸ ਦੇ ਕੇ ਇਹ ਕਾਰਡ ਬਣਵਾ ਸਕਦੇ ਹਨ।

ਹੁਣ ਸੇਵਾ ਕੇਂਦਰਾਂ ਤੋਂ ਵੀ ਬਣ ਸਕਣਗੇ ਸਰਬੱਤ ਸਿਹਤ ਬੀਮਾ ਯੋਜਨਾ ਦੇ ਕਾਰਡ

ਉਨ੍ਹਾਂ ਦੱਸਿਆ ਕਿ ਟਾਇਪ 1 ਸੇਵਾ ਕੇਂਦਰਾਂ ਤੇ ਇਹ ਸੇਵਾ 17 ਫਰਵਰੀ ਤੋਂ, ਟਾਇਪ 2 ਸੇਵਾ ਕੇਂਦਰਾਂ ਤੇ 22 ਫਰਵਰੀ ਤੋਂ ਅਤੇ ਟਾਇਪ 3 ਸੇਵਾ ਕੇਂਦਰਾਂ ਤੇ ਇਹ ਸੇਵਾ 26 ਫਰਵਰੀ 2021 ਤੋਂ ਉਪਲਬੱਧ ਹੋਵੇਗੀ।

ਉਨ੍ਹਾਂ ਦੱਸਿਆ ਕਿ ਟਾਈਪ 1 ਸੇਵਾ ਕੇਂਦਰ ਡਿਪਟੀ ਕਮਿਸ਼ਨਰ ਦਫਤਰ ਕੰਪਲੈਕਸ ਵਿਖੇ ਸਥਿਤ ਹੈ, ਟਾਈਪ 2 ਸੇਵਾ ਕੇਂਦਰ ਪ੍ਰੇਮ ਪ੍ਰਧਾਨ ਮਾਰਕੀਟ ਨੇੜੇ ਬਸ ਅੱਡਾ ਬਰਨਾਲਾ, ਵਾਟਰ ਵਰਕਸ ਨੇੜੇ ਸਰਕਾਰੀ ਸਕੂਲ ਸੰਘੇੜਾ ਬਰਨਾਲਾ, ਆਈ.ਟੀ.ਆਈ.ਚੌਕ ਵਿਖੇ ਸਥਿਤ ਆਈ.ਟੀ.ਆਈ (ਮੁੰਡਿਆਂ), ਹੰਡਿਆਇਆ, ਟਿਊਬਵੈੱਲ ਨੰਬਰ 1 ਨੇੜੇ ਸਿਵਲ ਹਸਪਤਾਲ ਧਨੌਲਾ, ਦਫਤਰ ਉਪ ਮੰਡਲ, ਮੈਜਿਸਟ੍ਰੇਟ ਤਪਾ ਅਤੇ ਸਬ ਤਹਿਸੀਲ ਭਦੌੜ ਵਿਖੇ ਸਥਿਤ ਹਨ। ਇਸੇ ਤਰ੍ਹਾਂ ਟਾਈਪ 3 ਸੇਵਾ ਕੇਂਦਰ ਧੂਰਕੋਟ ਅਤੇ ਮਹਿਲ ਕਲਾਂ ਵਿਖੇ ਸਥਿਤ ਹਨ।

ਹੁਣ ਸੇਵਾ ਕੇਂਦਰਾਂ ਤੋਂ ਵੀ ਬਣ ਸਕਣਗੇ ਸਰਬੱਤ ਸਿਹਤ ਬੀਮਾ ਯੋਜਨਾ ਦੇ ਕਾਰਡ

ਉਨ੍ਹਾਂ ਨੇ ਸਾਰੇ ਅਜਿਹੇ ਲਾਭਪਾਤਰੀਆਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਨੇ ਹਾਲੇ ਕਾਰਡ ਨਹੀਂ ਬਣਵਾਏ ਉਹ ਬਿਨ੍ਹਾਂ ਦੇਰੀ ਇਹ ਕਾਰਡ ਬਣਵਾ ਲੈਣ। ਸੇਵਾ ਕੇਂਦਰ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਖੁੱਲ੍ਹੇ ਹੁੰਦੇ ਹਨ ਅਤੇ ਇਹ ਸ਼ਨੀਵਾਰ ਨੂੰ ਵੀ ਖੁੱਲੇ ਹੁੰਦੇ ਹਨ। ਇਸ ਯੋਜਨਾ ਤਹਿਤ ਸਰਕਾਰ ਵੱਲੋਂ ਪ੍ਰਤੀ ਪਰਿਵਾਰ ਸਲਾਨਾ 5 ਲੱਖ ਰੁਪਏ ਤੱਕ ਦੇ ਨਗਦੀ ਰਹਿਤ ਮੁਫ਼ਤ ਇਲਾਜ ਦੀ ਸਹੂਲਤ ਦਿੱਤੀ ਜਾਂਦੀ ਹੈ। ਇਸ ਯੋਜਨਾ ਸਬੰਧੀ ਕਿਸੇ ਵੀ ਹੋਰ ਜਾਣਕਾਰੀ ਲਈ ਸਿਹਤ ਵਿਭਾਗ ਦੇ ਹੈਲਪਲਾਈਨ ਨੰਬਰ 104 ਤੇ ਸੰਪਰਕ ਕੀਤਾ ਜਾ ਸਕਦਾ ਹੈ।

ABOUT THE AUTHOR

...view details