ਪੰਜਾਬ

punjab

ETV Bharat / state

ਸਰਕਾਰ ਪਿੰਡਾਂ ਵਿੱਚੋਂ ਤਾਂ ਕੀ ਚੱਲਣੀ, ਚੰਡੀਗੜ੍ਹ ਤੋਂ ਵੀ ਨਹੀਂ ਚੱਲ ਰਹੀ: ਸੁਖਬੀਰ ਬਾਦਲ

ਸੰਗਰੂਰ ਹਲਕੇ ਦੀ ਜ਼ਿਮਨੀ ਚੋਣ ਵਿੱਚ ਪੰਥਕ ਧਿਰਾਂ ਅਤੇ ਅਕਾਲੀ ਦਲ ਅਤੇ ਬਸਪਾ ਗਠਜੋੜ ਦੇ ਸਾਂਝੇ ਉਮੀਦਵਾਰ ਬੀਬਾ ਕਮਲਦੀਪ ਕੌਰ ਰਾਜੋਆਣਾ ਦੇ ਹੱਕ ਵਿੱਚ ਕਸਬਾ ਭਦੌੜ ਵਿੱਚ ਚੋਣ ਪ੍ਰਚਾਰ ਦੌਰਾਨ ਉਹਨਾਂ ਨੇ ਮੁੱਖ ਮੰਤਰੀ ਦੇ ਬਿਆਨ ਨੂੰ ਸ਼ਗੁਫਾ ਕਰਾਰ ਦਿੱਤਾ ਅਤੇ ਕਿਹਾ ਕਿ ਸਰਕਾਰ ਪਿੰਡਾਂ ਤੋਂ ਚਲਾਏ ਜਾਣ ਦੀ ਤਾਂ ਗੱਲ ਹੀ ਛੱਡੋ ਸਰਕਾਰ ਤਾਂ ਚੰਡੀਗੜ੍ਹ ਤੋਂ ਵੀ ਨਹੀਂ ਚਲ ਰਹੀ।

"The government was not working from the villages, not even from Chandigarh": Sukhbir Badal
"ਸਰਕਾਰ ਪਿੰਡਾਂ ਵਿੱਚੋਂ ਤਾਂ ਕੀ ਚੱਲਣੀ ਸੀ, ਚੰਡੀਗੜ੍ਹ ਤੋਂ ਵੀ ਨਹੀਂ ਚੱਲ ਰਹੀ" : ਸੁਖਬੀਰ ਬਾਦਲ

By

Published : Jun 16, 2022, 10:41 AM IST

ਬਰਨਾਲਾ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਤਿੱਖੇ ਸ਼ਬਦੀ ਹਮਲੇ ਕੀਤੇ ਉਹਨਾਂ ਕਿਹਾ ਕਿ "ਉਹ ਵੱਡੇ-ਵੱਡੇ ਬਿਆਨਾਂ ਨਾਲ ਪੰਜਾਬੀਆਂ ਨੁੰ ਗੁੰਮਰਾਹ ਨਾ ਕਰਨ ਕਿ ਸਰਕਾਰ ਪਿੰਡਾਂ ਤੋਂ ਚੱਲੇਗੀ ਜਦੋਂ ਕਿ ਦਿਹਾਤੀ ਖੇਤਰਾਂ ਨੂੰ "ਆਮ ਆਦਮੀ ਪਾਰਟੀ" ਸਰਕਾਰ ਨੇ ਸਭ ਤੋਂ ਵੱਧ ਅਣਡਿੱਠ ਕੀਤਾ ਹੈ। "ਆਮ ਆਦਮੀ ਪਾਰਟੀ" ਦੀ ਸੁਰੱਖਿਆ ਦੇ ਨਾਮ ’ਤੇ ਅਸਲ ਵਿੱਚ ਕੱਖ ਨਹੀਂ ਹੈ।"

ਬੁੱਧਵਾਰ ਨੂੰ ਸੰਗਰੂਰ ਹਲਕੇ ਦੀ ਜ਼ਿਮਨੀ ਚੋਣ ਵਿੱਚ ਪੰਥਕ ਧਿਰਾਂ ਅਤੇ ਅਕਾਲੀ ਦਲ ਅਤੇ ਬਸਪਾ ਗਠਜੋੜ ਦੇ ਸਾਂਝੇ ਉਮੀਦਵਾਰ ਬੀਬਾ ਕਮਲਦੀਪ ਕੌਰ ਰਾਜੋਆਣਾ ਦੇ ਹੱਕ ਵਿੱਚ ਕਸਬਾ ਭਦੌੜ ਵਿੱਚ ਚੋਣ ਪ੍ਰਚਾਰ ਦੌਰਾਨ ਉਹਨਾਂ ਨੇ ਮੁੱਖ ਮੰਤਰੀ ਦੇ ਬਿਆਨ ਨੂੰ ਸ਼ਗੁਫਾ ਕਰਾਰ ਦਿੱਤਾ ਅਤੇ ਕਿਹਾ ਕਿ ਸਰਕਾਰ ਪਿੰਡਾਂ ਤੋਂ ਚਲਾਏ ਜਾਣ ਦੀ ਤਾਂ ਗੱਲ ਹੀ ਛੱਡੋ ਸਰਕਾਰ ਤਾਂ ਚੰਡੀਗੜ੍ਹ ਤੋਂ ਵੀ ਨਹੀਂ ਚਲ ਰਹੀ। ਸਰਕਾਰ ਦੀ ਵਾਗਡੋਰ "ਆਮ ਆਦਮੀ ਪਾਰਟੀ" ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਹੱਥ ਵਿੱਚ ਹੈ। ਜੋ ਪੰਜਾਬ ਮਾਮਲਿਆਂ ਵਿੱਚ ਸਾਰੇ ਫੈਸਲਾ ਲੈ ਰਹੇ ਹਨ।

ਉਹਨਾਂ ਕਿਹਾ ਕਿ ਜ਼ਮੀਨੀ ਪੱਧਰ ’ਤੇ ਕੱਖ ਵੀ ਨਹੀਂ ਕੀਤਾ ਜਾ ਰਿਹਾ ਅਤੇ ਹਰ ਰੋਜ਼ ਪ੍ਰਾਪਤੀਆਂ ਦੇ ਵੱਡੇ-ਵੱਡੇ ਇਸ਼ਤਿਹਾਰ ਜਾਰੀ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਤੁਸੀਂ ਆਪ ਦੇਖਿਆ ਹੈ ਕਿ ਅਮਨ ਕਾਨੂੰਨ ਵਿਵਸਥਾ ਦਾ ਕੀ ਹਾਲ ਹੈ ਅਤੇ ਇਹ ਕਿੰਨੀ ਵਿਗੜ ਗਈ ਹੈ। ਸੂਬੇ ਵਿਚ ਪਹਿਲੀ ਵਾਰ ਧਾਰਮਿਕ ਝੜਪਾਂ ਵੀ ਹੋਈਆਂ ਹਨ ਅਤੇ ਵਿਕਾਸ ਕਾਰਜ ਠੱਪ ਹੋ ਗਏ ਹਨ। ਉਹਨਾਂ ਕਿਹਾ ਕਿ ਦਿਹਾਤੀ ਇਲਾਕਿਆਂ ਨੂੰ ਸਭ ਤੋਂ ਵੱਧ ਮਾਰ ਪਈ ਹੈ ਕਿਉਂਕਿ ਸਾਰੇ ਵਿਕਾਸ ਕਾਰਜ ਠੱਪ ਕਰ ਦਿੱਤੇ ਗਏ ਹਨ।

"ਸਰਕਾਰ ਪਿੰਡਾਂ ਵਿੱਚੋਂ ਤਾਂ ਕੀ ਚੱਲਣੀ ਸੀ, ਚੰਡੀਗੜ੍ਹ ਤੋਂ ਵੀ ਨਹੀਂ ਚੱਲ ਰਹੀ" : ਸੁਖਬੀਰ ਬਾਦਲ

ਉਹਨਾਂ ਕਿਹਾ ਕਿ "ਆਮ ਆਦਮੀ ਪਾਰਟੀ" ਸਰਕਾਰ ਨੇ ਪਹਿਲੇ ਤਿੰਨ ਮਹੀਨਿਆਂ ਵਿੱਚ 9 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਲੈ ਲਿਆ ਹੈ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬੀ ਅਸਲੀਅਤ ਤੋਂ ਜਾਣੂ ਹਨ ਅਤੇ ਉਹਨਾਂ ਮਹਿਸੂਸ ਕਰ ਲਿਆ ਹੈ ਕਿ ਭਗਵੰਤ ਮਾਨ ਡੰਮੀ ਮੁੱਖ ਮੰਤਰੀ ਹੈ, ਜੋ ਉਹਨਾਂ ਲਈ ਕੱਖ ਨਹੀਂ ਕਰ ਸਕਦਾ। ਉਹਨਾਂ ਕਿਹਾ ਕਿ ਇਹੀ ਕਾਰਨ ਹੈ ਕਿ ਉਹ "ਆਮ ਆਦਮੀ ਪਾਰਟੀ" ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਹਨ ਅਤੇ ਧੂਰੀ ਵਿੱਚ ਇਸਦਾ ਦਫਤਰ ਖੋਲਣ ਤੋਂ ਵੀ ਰੋਕ ਦਿੱਤਾ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਵੀ ਇਹ ਮਹਿਸੂਸ ਕਰ ਲਿਆ ਹੈ ਕਿ ਲੋਕ ਉਹਨਾਂ ਦੇ ਖ਼ਿਲਾਫ਼ ਹੋ ਗਏ ਹਨ ਅਤੇ ਇਹੀ ਕਾਰਨ ਹੈ ਕਿ ਉਹਨਾਂ ਨੇ ਆਪਣੇ ਹਲਕੇ ਦਾ ਧੰਨਵਾਦੀ ਦੌਰਾ ਨਹੀਂ ਕੀਤਾ।

ਲੋਕਾਂ ਨੂੰ ਸਾਂਝੇ ਪੰਥਕ ਤੇ ਅਕਾਲੀ ਦਲ ਅਤੇ ਬਸਪਾ ਗਠਜੋੜ ਦੇ ਸਾਂਝੇ ਉਮੀਦਵਾਰ ਬੀਬਾ ਰਾਜੋਆਣਾ ਦੀ ਹਮਾਇਤ ਕਰਨ ਦੀ ਅਪੀਲ ਕਰਦਿਆ ਸੁਖਬੀਰ ਬਾਦਲ ਨੇ ਕਿਹਾ ਕਿ ਪਹਿਲਾਂ ਪੰਜਾਬੀਆ ਨੇ "ਆਮ ਆਦਮੀ ਪਾਰਟੀ" ਨੁੰ ਇਕ ਮੌਕਾ ਦਿੱਤਾ ਗਿਆ। ਜਦੋਂ ਉਹਨਾਂ ਸੂਬੇ ਦਾ ਰਾਜ ਚਲਾਉਣ ਲਈ ਇਕ ਮੌਕਾ ਮੰਗਿਆ ਸੀ। ਉਹਨਾਂ ਕਿਹਾ ਕਿ ਹੁਣ ਅਸੀਂ ਤੁਹਾਨੂੰ ਅਪੀਲ ਕਰ ਰਹੇ ਹਾਂ ਕਿ ਬੰਦੀ ਸਿੰਘ ਜੋ ਦਹਾਕਿਆਂ ਤੋਂ ਜੇਲਾਂ ਵਿਚ ਬੰਦ ਦੀ ਰਿਹਾਈ ਵਾਸਤੇ ਬੀਬਾ ਰਾਜੋਆਣਾ ਨੂੰ ਇਕ ਮੌਕਾ ਦਿੱਤਾ ਜਾਵੇ।

ਉਹਨਾਂ ਕਿਹਾ ਕਿ ਸੰਗਰੂਰ ਜ਼ਿਮਨੀ ਚੋਣ ਨਾਲ ਸੂਬੇ ਦੀ ਰਾਜਨੀਤੀ ’ਤੇ ਕੋਈ ਫਰਕ ਨਹੀ ਪਵੇਗਾ ਪਰ ਇਸ ਨਾਲ ਬੰਦੀ ਸਿੰਘਾਂ ਨੂੰ ਉਹਨਾਂ ਦੇ ਪਰਿਵਾਰਾਂ ਨਾਲ ਮਿਲਾਇਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਬੰਦੀ ਸਿੰਘਾਂ ਨਾਲ ਵੀ ਹਮਦਰਦੀ ਕੀਤੀ ਜਾਣੀ ਚਾਹੀਦੀ ਹੈ। ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਭਾਈ ਬਲਵੰਤ ਸਿੰਘ ਰਾਜੋਆਣਾ 28 ਸਾਲਾਂ ਤੋਂ ਜੇਲ੍ਹ ਵਿੱਚ ਬੰਦ ਹਨ ਤੇ ਸੁਪਰੀਮ ਕੋਰਟ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ 2012 ਵਿਚ ਦਾਇਰ ਰਹਿਮ ਦੀ ਅਪੀਲ ’ਤੇ ਕੇਂਦਰ ਸਰਕਾਰ ਨੁੰ ਫੈਸਲਾ ਲੈਣ ਦੀ ਵਾਰ-ਵਾਰ ਹਦਾਇਤ ਕਰਨ ਦੇ ਬਾਵਜੂਦ ਵੀ ਉਹਨਾਂ ਦੀ ਰਿਹਾਈ ਨਹੀਂ ਹੋ ਪਾ ਰਹੀ।

ਉਹਨਾਂ ਕਿਹਾ ਕਿ ਉਹਨਾਂ ਨੁੰ ਇਸ ਅਰਸੇ ਦੌਰਾਨ ਪੈਰੋਲ ਵੀ ਨਹੀਂ ਦਿੱਤੀ ਗਈ ਤੇ ਉਹ ਸਿਰਫ 8 ਬਾਈ 8 ਦੇ ਕੋਠੜੇ ਵਿਚ ਬੰਦ ਹਨ। ਉਹਨਾਂ ਨੇ "ਆਮ ਆਦਮੀ ਪਾਰਟੀ" ਦੇ ਕਨਵੀਨਰ ਤੇ ਅਰਵਿੰਦ ਕੇਜਰੀਵਾਲ ’ਤੇ ਵੀ ਹੱਲਾ ਬੋਲਦਿਆ਼ ਕਿਹਾ ਕਿ ਕੇਜਰੀਵਾਲ ਨੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਲਈ ਫਾਈਲ ’ਤੇ ਪਿਛਲੇ 7 ਮਹੀਨਿਆਂ ਤੋਂ ਹਸਤਾਖ਼ਰ ਕਰਨ ਤੋਂ ਨਾਂਹ ਕਰ ਦਿੱਤੀ ਹੈ। ਹਾਲਾਂਕਿ ਸੁਪਰੀਮ ਕੋਰਟ ਨੇ ਉਹਨਾਂ ਨੂੰ ਰਿਹਾਅ ਕਰਨ ਵਾਸਤੇ ਕਿਹਾ ਸੀ।

ਇਹ ਵੀ ਪੜ੍ਹੋ :ਪੰਜਾਬ, ਹਰਿਆਣਾ, ਚੰਡੀਗੜ੍ਹ ਸਮੇਤ ਦੇਸ਼ ਦੇ ਕਈ ਸੂਬਿਆਂ ਵਿੱਚ ਮੀਂਹ

ABOUT THE AUTHOR

...view details